ਲਖਨਊ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜਾਣ ਲਈ ਲਖਨਊ ਦੇ ਚੌਧਰੀ ਚਰਨ ਸਿੰਘ ਹਵਾਈ ਅੱਡੇ ਪਹੁੰਚੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੂੰ ਉੱਥੇ ਰੋਕ ਦਿੱਤਾ ਗਿਆ। ਇਸ ਦੇ ਵਿਰੋਧ ਵਿਚ ਕਾਂਗਰਸ ਨੇਤਾ ਹਵਾਈ ਅੱਡੇ ਕੰਪਲੈਕਸ ’ਚ ਜ਼ਮੀਨ ’ਤੇ ਹੀ ਧਰਨੇ ’ਤੇ ਬੈਠ ਗਏ ਹਨ। ਓਧਰ ਲਖਨਊ ਦੇ ਪੁਲਸ ਕਮਿਸ਼ਨਰ ਡੀ. ਕੇ. ਠਾਕੁਰ ਨੇ ਦੱਸਿਆ ਕਿ ਮੁੱਖ ਮੰਤਰੀ ਭੂਪੇਸ਼ ਬਘੇਲ ਲਖਨਊ ਹਵਾਈ ਅੱਡੇ ’ਤੇ ਦੁਪਹਿਰ ਕਰੀਬ ਪੌਣੇ 2 ਵਜੇ ਪਹੁੰਚੇ। ਉਨ੍ਹਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਵਾਪਸ ਪਰਤ ਜਾਣ ਕਿਉਂਕਿ ਲਖੀਮਪੁਰ ਖੀਰੀ ਵਿਚ ਹਾਲਾਤ ਅਜੇ ਆਮ ਨਹੀਂ ਹਨ।
ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਹਿੰਸਾ ’ਤੇ ਵਿਰੋਧੀ ਧਿਰ ਦਾ ਠੰਡਾ ਪਿਆ 'ਦਾਅ', 24 ਘੰਟਿਆਂ ਅੰਦਰ ਬਦਲ ਗਏ ਸਿਆਸੀ ਹਾਲਾਤ
ਠਾਕੁਰ ਨੇ ਕਿਹਾ ਕਿ ਮੁੱਖ ਮੰਤਰੀ ਜੀ ਨੂੰ ਬੇਨਤੀ ਕੀਤੀ ਗਈ ਕਿ ਉਹ ਵਾਪਸ ਪਰਤ ਜਾਣ। ਓਧਰ ਇਸ ਘਟਨਾ ਤੋਂ ਬਾਅਦ ਬਘੇਲ ਨੇ ਹਵਾਈ ਅੱਡੇ ’ਤੇ ਮੀਡੀਆ ਨੂੰ ਕਿਹਾ ਕਿ ਮੈਂ ਲਖੀਮਪੁਰ ਖੀਰੀ ਨਹੀਂ ਜਾ ਰਿਹਾ ਹਾਂ। ਮੈਂ ਉੱਤਰ ਪ੍ਰਦੇਸ਼ ਕਾਂਗਰਸ ਦਫ਼ਤਰ ਜਾਵਾਂਗਾ, ਜਿੱਥੇ ਮੈਨੂੰ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਨਾ ਹੈ।
ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਘਟਨਾ: ਹੁਣ ਤੱਕ 8 ਲੋਕਾਂ ਨੇ ਗੁਆਈ ਜਾਨ, ਕਿਸਾਨਾਂ ’ਚ ਰੋਹ
ਇਸ ਤੋਂ ਪਹਿਲਾਂ ਬਘੇਲ ਨੇ ਕਿਹਾ ਕਿ ਉਹ ਪਿ੍ਰਯੰਕਾ ਗਾਂਧੀ ਨੂੰ ਮਿਲਣ ਆਏ ਸਨ ਅਤੇ ਉਸ ਤੋਂ ਬਾਅਦ ਉੱਥੋਂ ਪਰਤਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਹਵਾਈ ਅੱਡੇ ’ਤੇ ਹੀ ਰੋਕ ਦਿੱਤਾ ਗਿਆ ਹੈ ਅਤੇ ਹੁਣ ਮੈਂ ਇੱਥੇ ਹੀ ਬੈਠਾਂ ਰਹਾਂਗਾ।
ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਦੀ ਵੀਡੀਓ ਸਾਂਝੀ ਕਰ ਵਰੁਣ ਗਾਂਧੀ ਬੋਲੇ- ‘ਕਿਸੇ ਦੀ ਵੀ ਆਤਮਾ ਨੂੰ ਝੰਜੋੜ ਦੇਵੇਗੀ’
ਤਕਨੀਕੀ ਯੁੱਗ ’ਚ ਚਿੱਠੀਆਂ ਦਾ ਦੌਰ ਹੋਇਆ ਘੱਟ, ਡਾਕ ਟਿਕਟਾਂ ਦੀ ਵਿਕਰੀ ’ਚ ਆਈ ਗਿਰਾਵਟ
NEXT STORY