ਧਰਮਸ਼ਾਲਾ (ਨਵੀਨ)— ਜਿਸ ਦੌਰ ਵਿਚ ਸੋਸ਼ਲ ਮੀਡੀਆ ਜਾਂ ਸਮਾਰਟਫੋਨ ਦਾ ਜ਼ਮਾਨਾ ਨਹੀਂ ਸੀ, ਉਸ ਸਮੇਂ ਇਕ-ਦੂਜੇ ਨਾਲ ਸੰਪਰਕ ਕਰਨ ਅਤੇ ਹਾਲ-ਚਾਲ ਜਾਣ ਲਈ ਲੋਕ ਚਿੱਠੀਆਂ ਦਾ ਇਸਤੇਮਾਲ ਕਰਦੇ ਸਨ। ਅਜੋਕੇ ਸਮੇਂ 21ਵੀਂ ਸਦੀ ਦੇ ਦੌਰ ’ਚ ਤਕਨੀਕ ਨੇ ਜਿਵੇਂ-ਜਿਵੇਂ ਤਰੱਕੀ ਕੀਤੀ, ਚਿੱਠੀਆਂ ਦਾ ਦੌਰ ਘੱਟ ਹੁੰਦਾ ਗਿਆ। ਹੁਣ ਲੋਕ ਵਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਜ਼ਰੀਏ ਗੱਲਾਂ ਕਰ ਲੈਂਦੇ ਹਨ। ਅਜਿਹੇ ਵਿਚ ਚਿੱਠੀ ਭੇਜਣਾ ਦਾ ਦੌਰ ਕਾਫੀ ਘੱਟ ਗਿਆ ਹੈ। ਹਾਲਾਤ ਹੁਣ ਇਹ ਹੋ ਗਏ ਹਨ ਕਿ ਡਾਕ ਟਿਕਟਾਂ ਦੀ ਵਿਕਰੀ ’ਚ ਭਾਰੀ ਗਿਰਾਵਟ ਆਈ ਹੈ।
ਡਾਕ ਵਿਭਾਗ ਦੇ ਅਧਿਕਾਰਤ ਅੰਕੜੇ ਇਸ ਗੱਲ ਦੀ ਗਵਾਹੀ ਦਿੰਦੇ ਹਨ, ਜਿਨ੍ਹਾਂ ਮੁਤਾਬਕ ਟਿਕਟਾਂ ਦੀ ਵਿਕਰੀ ਵਿਚ ਸਾਲ ਦਰ ਸਾਲ ਗਿਰਾਵਟ ਆਉਂਦੀ ਜਾ ਰਹੀ ਹੈ। ਧਰਮਸ਼ਾਲਾ ਪੋਸਟ ਆਫ਼ਿਸ ਅਤੇ ਉਸ ਦੇ ਅਧੀਨ ਆਉਂਦੇ ਡਾਕ ਘਰਾਂ ਵਿਚ ਸਾਲ 2019-20 ਲਿਚ 677673 ਰੁਪਏ ਦੀਆਂ ਡਾਕ ਟਿਕਟਾਂ ਦੀ ਵਿਕਰੀ ਹੋਈ ਸੀ। ਉੱਥੇ ਹੀ ਇਸ ਵਿੱਤੀ ਸਾਲ ਵਿਚ ਹੁਣ ਤਕ 328282 ਰੁਪਏ ਦੀ ਡਾਕ ਵਿਭਾਗ ਦੀਆਂ ਟਿਕਟਾਂ ਦੀ ਵਿਕਰੀ ਹੋਈ ਹੈ। ਯਾਨੀ ਕਿ ਡਾਕ ਟਿਕਟਾਂ ਦੀ ਵਿਕਰੀ ਵਿਚ ਕਾਫੀ ਕਮੀ ਆਈ ਹੈ। ਇਕ ਜ਼ਮਾਨਾ ਸੀ ਜਦੋਂ ਥੈਲਾ ਚਿੱਠੀਆਂ ਨਾਲ ਭਰਿਆ ਰਹਿੰਦਾ ਸੀ। ਇਸ ਵਿਚ ਨਿੱਜੀ ਅਤੇ ਸਰਕਾਰੀ ਸਭ ਤਰ੍ਹਾਂ ਦੀਆਂ ਢੇਰ ਸਾਰੀਆਂ ਚਿੱਠੀਆਂ ਹੁੰਦੀਆਂ ਸਨ ਪਰ ਹੁਣ ਨਿੱਜੀ ਚਿੱਠੀਆਂ ਘੱਟ ਹੀ ਵੇਖਣ ਨੂੰ ਮਿਲਦੀਆਂ ਹਨ।
ਚਿੱਠੀਆਂ ਪੜ੍ਹ ਕੇ ਮਨ ’ਚ ਆਪਣੇਪਣ ਦੀ ਭਾਵਨਾ ਪੈਦਾ ਹੁੰਦੀ ਹੈ
ਇਹ ਸੱਚ ਹੈ ਕਿ ਹੱਥਾਂ ਨਾਲ ਲਿੱਖੀ ਚਿੱਠੀ ਪੜ੍ਹ ਕੇ ਮਨ ’ਚ ਆਪਣੇਪਣ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਅਕਸਰ ਅਜਿਹੀਆਂ ਚਿੱਠੀਆਂ ਨਾਲ ਇਕ ਭਾਵਨਾਤਮਕ ਯਾਦ ਜੁੜ ਜਾਂਦੀ ਹੈ ਪਰ ਇਸ ਤੇਜ਼ ਰਫ਼ਤਾਰ ਦੌਰ ’ਚ ਸੋਸ਼ਲ ਮੀਡੀਆ ਅਤੇ ਤੁਰੰਤ ਸੰਦੇਸ਼ ਭੇਜਣ ਵਾਲੀਆਂ ਸੇਵਾਵਾਂ ਦਾ ਵੀ ਆਪਣਾ ਮਹੱਤਵ ਹੈ। ਸਵਾਲ ਬਸ ਇੰਨਾ ਹੈ ਕਿ ਤੁਸੀਂ ਸੰਚਾਰ ਦੇ ਸਾਧਨਾਂ ਦਾ ਇਸਤੇਮਾਲ ਕਿਸ ਤਰ੍ਹਾਂ ਕਰਦੇ ਹੋ।
ਮਨੁੱਖੀ ਰਿਸ਼ਤਿਆਂ ’ਤੇ ਵੀ ਪ੍ਰਭਾਵ ਪਾ ਰਿਹੈ ਸੋਸ਼ਲ ਮੀਡੀਆ—
ਅਕਸਰ ਵੇਖਿਆ ਗਿਆ ਹੈ ਕਿ ਸੋਸ਼ਲ ਮੀਡੀਆ ਦੇ ਕਈ ਉਪਯੋਗਕਰਤਾ ਕਿਸੇ ਪੋਸਟ ’ਤੇ ਖ਼ਾਸ ਕਰ ਕੇ ਨਕਾਰਾਤਮਕ ਪ੍ਰਤੀਕਿਰਿਆ ਦੇਣ ’ਚ ਜਲਦਬਾਜੀ ਕਰਦੇ ਹਨ। ਹਰ ਗੱਲ ’ਤੇ ਤੁਰੰਤ ਪ੍ਰਤੀਕਿਰਿਆ ਦੇਣ ਦੀ ਆਦਤ ਨਾਲ ਮਨੁੱਖੀ ਰਿਸ਼ਤੇ ਪ੍ਰਭਾਵਿਤ ਹੋ ਰਹੇ ਹਨ।
ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ,ਅੰਮ੍ਰਿਤਸਰ ਤੋਂ ਜੰਮੂ ਲਈ 10 ਅਕਤੂਬਰ ਤੋਂ ਸ਼ੁਰੂ ਹੋਵੇਗੀ ਫਲਾਈਟ
NEXT STORY