ਰਾਦਨੰਦਗਾਂਵ— ਛੱਤੀਸਗੜ੍ਹ 'ਚ ਨਕਸਲੀਆਂ ਵਿਰੁੱਧ ਚਲਾਏ ਜਾ ਰਹੇ ਆਪਰੇਸ਼ਨ 'ਚ ਸੁਰੱਖਿਆ ਫੋਰਸਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇੱਥੇ ਇਕ ਮੁਕਾਬਲੇ 'ਚ ਜ਼ਿਲਾ ਰਿਜ਼ਰਵ ਗਾਰਡ (ਡੀ.ਆਰ.ਜੀ.) ਨੇ 7 ਨਕਸਲੀਆਂ ਨੂੰ ਢੇਰ ਕਰ ਦਿੱਤਾ ਹੈ। ਛੱਤੀਸਗੜ੍ਹ ਦੇ ਰਾਜਨੰਦਗਾਂਵ ਜ਼ਿਲੇ ਦੇ ਬਗਨਾਦੀ ਪੁਲਸ ਸਟੇਸ਼ਨ ਦੇ ਅਧੀਨ ਸੀਤਾਗੋਟਾ ਜੰਗਲ 'ਚ ਸ਼ਨੀਵਾਰ ਸਵੇਰ ਤੋਂ ਮੁਕਾਬਲਾ ਜਾਰੀ ਹੈ।
ਛੱਤੀਸਗੜ੍ਹ ਦੇ ਡੀ.ਜੀ.ਪੀ. ਡੀ.ਐੱਮ. ਅਵਸਥੀ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਹੁਣ ਤੱਕ 7 ਨਕਸਲੀ ਮਾਰੇ ਜਾ ਚੁਕੇ ਹਨ। ਜੰਗਲ 'ਚ ਹਾਲੇ ਹੋਰ ਨਕਸਲੀਆਂ ਦੇ ਲੁੱਕੇ ਹੋਣ ਦਾ ਖਦਸ਼ਾ ਹੈ। ਇਸ ਕਾਰਨ ਆਪਰੇਸ਼ਨ ਹਾਲੇ ਜਾਰੀ ਹੈ। ਡੀ.ਜੀ.ਪੀ. ਨੇ ਦੱਸਿਆ ਕਿ ਨਕਸਲੀਆਂ ਕੋਲੋਂ ਹਥਿਆਰਾਂ ਜਖੀਰਾ ਮਿਲਿਆ ਹੈ। ਸੁਰੱਖਿਆ ਫੋਰਸਾਂ ਦੇ ਵਿਸਫੋਟਕ ਅਤੇ ਹਥਿਆਰ ਬਰਾਮਦ ਕਰ ਲਏ ਹਨ। ਦੱਸਿਆ ਜਾ ਰਿਹਾ ਹੈ ਕਿ ਖੁਫੀਆ ਸੂਤਰਾਂ ਨੂੰ ਨਕਸਲੀਆਂ ਦੇ ਜੰਗਲ 'ਚ ਲੁਕੇ ਹੋਣ ਦੀ ਜਾਣਕਾਰੀ ਮਿਲੀ ਸੀ। ਇਸੇ ਆਧਾਰ 'ਤੇ ਆਪਰੇਸ਼ਨ ਚਲਾਇਆ ਗਿਆ।
ਐਡਵਾਇਜ਼ਰੀ ਤੋਂ ਬਾਅਦ ਬਦਲਿਆ ਸ਼੍ਰੀਨਗਰ ਦਾ ਮਾਹੌਲ, ਰਾਸ਼ਨ ਤੇ ਪੈਟਰੋਲ ਲਈ ਲੱਗੀਆਂ ਲਾਈਨਾਂ
NEXT STORY