ਅਹਿਮਦਾਬਾਦ/ਸੂਰਤ— ਅਹਿਮਦਾਬਾਦ ਪੁਲਸ ਦੀ ਕ੍ਰਾਈਮ ਬਰਾਂਚ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ 11 ਸਾਲ ਦੀ ਬੱਚੀ ਨਾਲ ਰੇਪ ਅਤੇ ਕਤਲ ਦੀ ਗੁੱਥੀ ਨੂੰ ਮੁੱਖ ਦੋਸ਼ੀ ਦੀ ਰਾਜਸਥਾਨ ਤੋਂ ਗ੍ਰਿਫਤਾਰੀ ਤੋਂ ਬਾਅਦ ਸੁਲਝਾ ਲਿਆ ਹੈ। ਸ਼ੁਰੂਆਤੀ ਜਾਂਚ 'ਚ ਇਹ ਪਤਾ ਲੱਗਾ ਹੈ ਕਿ ਬੱਚੀ ਉਸ ਦੀ ਵਿਧਵਾ ਮਾਂ ਨੂੰ ਮੁੱਖ ਦੋਸ਼ੀ ਨੇ ਬੰਧੂਆ ਮਜ਼ਦੂਰੀ ਲਈ ਰਾਜਸਥਾਨ ਦੇ ਗੰਗਾਪੁਰ ਤੋਂ 35 ਹਜ਼ਾਰ ਰੁਪਏ 'ਚ ਖਰੀਦਿਆ ਸੀ। ਜ਼ਿਕਰਯੋਗ ਹੈ ਕਿ ਬੱਚੀ ਦੀ ਲਾਸ਼ ਸੂਰਤ 'ਚ 6 ਅਪ੍ਰੈਲ ਨੂੰ ਮਿਲੀ ਸੀ ਅਤੇ ਉਸ ਦੀ ਸਰੀਰ 'ਤੇ ਸੱਟ ਦੇ 86 ਨਿਸ਼ਾਨ ਸਨ। ਉਸ ਦੇ ਪ੍ਰਾਈਵੇਟ ਪਾਰਟਸ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਸੀ। ਇਸ ਬੇਰਹਿਮੀ ਦੇ ਖਿਲਾਫ ਦੇਸ਼ ਭਰ 'ਚ ਲੋਕਾਂ ਨੇ ਗੁੱਸਾ ਜ਼ਾਹਰ ਕੀਤਾ। 9 ਅਪ੍ਰੈਲ ਨੂੰ ਹਾਦਸੇ ਵਾਲੀ ਜਗ੍ਹਾ ਤੋਂ ਕੁਝ ਕਿਲੋਮੀਟਰ ਦੀ ਦੂਰੀ 'ਤੇ ਇਕ ਔਰਤ ਦੀ ਲਾਸ਼ ਵੀ ਪਾਈ ਗਈ ਸੀ। ਕ੍ਰਾਈਮ ਬਰਾਂਚ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਰਸਾਈ ਗੁੱਜਰ (35) ਨੂੰ ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲੇ ਦੇ ਗੰਗਾਪੁਰ ਤੋਂ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ 3 ਹੋਰ ਦੋਸ਼ੀਆਂ ਹਰਸਾਈ ਦੇ ਭਰਾ ਹਰੀ ਸਿੰਘ ਅਤੇ 2 ਹੋਰ ਭਰਾਵਾਂ ਨਰੇਸ਼ ਅਤੇ ਅਮਰ ਸਿੰਘ ਗੁੱਜਰ ਨੂੰ ਸ਼ੁੱਕਰਵਾਰ ਨੂੰ ਹਿਰਾਸਤ 'ਚ ਲਿਆ ਗਿਆ। ਪੁਲਸ ਅਨੁਸਾਰ ਹਰਸਾਈ ਅਤੇ ਹਰੀ ਸਿੰਘ ਸੂਰਤ ਦੇ ਇਕ ਮਾਰਬਲ ਯੂਨਿਟ 'ਚ ਲੇਬਰ ਠੇਕੇਦਾਰ ਹੈ, ਜਦੋਂ ਕਿ ਨਰੇਸ਼ ਅਤੇ ਅਮਰ ਸਿੰਘ ਉਨ੍ਹਾਂ ਲਈ ਕੰਮ ਕਰਦੇ ਸਨ। 15 ਮਾਰਚ ਨੂੰ ਹਰਸਾਈ ਨੇ ਬੱਚੀ ਅਤੇ ਉਸ ਦੀ ਮਾਂ ਨੂੰ ਇਕ ਸ਼ਖਸ ਤੋਂ ਗੰਗਾਪੁਰ 'ਚ 35 ਹਜ਼ਾਰ ਰੁਪਏ 'ਚ ਖਰੀਦਿਆ। ਇਸ ਤੋਂ ਬਾਅਦ ਹਰਸਾਈ ਸੂਰਤ ਲਿਆ ਕੇ ਦੋਹਾਂ ਨਾਲ ਰੇਪ ਕਰਨ ਲੱਗਾ। ਔਰਤ ਦੇ ਵਿਰੋਧ ਕਾਰਨ ਉਹ ਉਸ ਦਾ ਕਤਲ ਕਰਨਾ ਚਾਹੁੰਦਾ ਸੀ।
20 ਮਾਰਚ ਨੂੰ ਔਰਤ ਲਾਪਤਾ ਹੋ ਗਈ, ਜਿਸ ਤੋਂ ਬਾਅਦ ਹਰਸਾਈ ਨੇ ਲੜਕੀ ਨੂੰ ਲੁਕਾ ਕੇ ਰੱਖਿਆ। ਡੀ.ਸੀ.ਪੀ. ਕ੍ਰਾਈਮ ਬਰਾਂਚ ਦੀਪਨ ਭਾਦਰਨ ਨੇ ਕਿਹਾ,''ਹਰਸਾਈ ਨੇ ਬੱਚੀ ਨਾਲ ਕਈ ਤੱਕ ਰੇਪ ਕੀਤਾ ਅਤੇ ਬੇਰਹਿਮੀ ਕੀਤੀ। 5 ਅਪ੍ਰੈਲ ਨੂੰ ਉਸ ਦੀ ਕਤਲ ਕਰ ਦਿੱਤਾ, ਕਿਉਂਕਿ ਉਸ ਨੂੰ ਹੋਰ ਦਿਨਾਂ ਤੱਕ ਲੁਕਾ ਕੇ ਰੱਖਣਾ ਮੁਸ਼ਕਲ ਹੋ ਰਿਹਾ ਸੀ।'' ਕ੍ਰਾਈਮ ਬਰਾਂਚ ਦੀ ਇੰਸਪੈਕਰ ਕਿਰਨ ਚੌਧਰੀ ਨੇ ਦੱਸਿਆ,''5 ਅਪ੍ਰੈਲ ਨੂੰ ਹਰਸਾਈ ਨੇ ਲਾਸ਼ ਨੂੰ ਕਾਰ 'ਚ ਰੱਖਿਆ ਅਤੇ ਘਰ ਤੋਂ 1.5-2 ਕਿਲੋਮੀਟਰ ਦੂਰ ਸੜਕ ਕਿਨਾਰੇ ਝਾੜੀਆਂ 'ਚ ਸੁੱਟ ਦਿੱਤਾ। ਜਦੋਂ ਉਹ ਘਰ ਆਇਆ ਤਾਂ ਨਰੇਸ਼ ਨੇ ਉਸ ਤੋਂ ਪੁੱਛਿਆ। ਹਰਸਾਈ ਨੇ ਉਸ ਨੂੰ ਦੱਸਿਆ ਕਿ ਉਸ ਨੇ ਲੜਕੀ ਦਾ ਕਤਲ ਕਰ ਦਿੱਤਾ ਹੈ ਅਤੇ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਸ ਨੂੰ ਵੀ ਮਾਰ ਦੇਵੇਗਾ। ਗੁਜਰਾਤ ਦੇ ਗ੍ਰਹਿ ਰਾਜ ਮੰਤਰੀ ਪ੍ਰਦੀਪ ਸਿੰਘ ਜਡੇਜਾ ਨੇ ਮੀਡੀਆ ਕਰਮਚਾਰੀਆਂ ਨੂੰ ਕਿਹਾ,''ਸੀ.ਸੀ.ਟੀ.ਵੀ. ਫੁਟੇਜ ਤੋਂ ਪੁਲਸ ਨੇ ਕਾਰ ਨੂੰ ਜ਼ਬਤ ਕੀਤਾ ਅਤੇ ਇਸ ਦੇ ਮਾਲਕ ਦਾ ਪਤਾ ਲਗਾਇਆ। ਇਸ ਤੋਂ ਬਾਅਦ ਪੁਲਸ ਹਰੀ ਸਿੰਘ ਤੱਕ ਪੁੱਜੀ, ਜਿਸ ਨੇ ਦੱਸਿਆ ਕਿ ਉਸ ਦਾ ਭਰਾ ਇਸ ਅਪਰਾਧ ਦੇ ਪਿੱਛੇ ਹੋ ਸਕਦਾ ਹੈ।''
ਮੋਦੀ ਨੇ ਜਰਮਨ ਚਾਂਸਲਰ ਮਰਕੇਲ ਨਾਲ ਮੁਲਾਕਾਤ ਕਰ ਕੇ ਗਲੋਬਲ ਮੁੱਦਿਆਂ 'ਤੇ ਕੀਤੀ ਚਰਚਾ
NEXT STORY