ਪਾਨੀਪਤ- ਤੁਸੀਂ ਉਹ ਕਹਾਵਤ ਜ਼ਰੂਰ ਸੁਣੀ ਹੋਵੇਗੀ ਕਿ 'ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ'। ਜੀ ਹਾਂ, ਇਹ ਕਹਾਵਤ ਪਾਨੀਪਤ 'ਚ ਸੱਚ ਸਾਬਤ ਹੋਈ ਹੈ। ਪਾਨੀਪਤ ਦੀ ਵਿਦਿਆ ਨੰਦ ਕਾਲੋਨੀ 'ਚ ਇਕ ਘਰ ਦੀ ਦੂਜੀ ਮੰਜ਼ਿਲ ਦੀ ਛੱਤ 'ਤੇ ਖੇਡ ਰਿਹਾ 8 ਸਾਲਾ ਰਿਆਨ ਜਦੋਂ ਛੱਤ ਤੋਂ ਹੇਠਾਂ ਡਿੱਗ ਗਿਆ। ਜਿਵੇਂ ਹੀ ਰਿਆਨ ਛੱਤ ਤੋਂ ਡਿੱਗਿਆ, ਘਰ 'ਚ ਚੀਕ-ਚਿਹਾੜਾ ਪੈ ਗਿਆ। ਰਿਆਨ ਨੂੰ ਤੁਰੰਤ ਪਾਨੀਪਤ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਰਿਆਨ ਦਾ ਇਲਾਜ ਸ਼ੁਰੂ ਕੀਤਾ।
ਦਰਅਸਲ ਇਹ ਘਟਨਾ ਬੀਤੇ ਬੁੱਧਵਾਰ ਦੀ ਹੈ ਜਦੋਂ ਰਿਆਨ ਸਵੇਰੇ 10 ਵਜੇ ਆਪਣੇ ਘਰ ਦੀ ਦੂਜੀ ਮੰਜ਼ਿਲ ਦੀ ਛੱਤ 'ਤੇ ਆਪਣੇ ਭੈਣ-ਭਰਾਵਾਂ ਨਾਲ ਖੇਡ ਰਿਹਾ ਸੀ। ਖੇਡਦੇ ਹੋਏ ਘਰ ਦੇ ਇਕ ਹੋਰ ਬੱਚੇ ਨੇ ਰਿਆਨ ਨੂੰ ਧੱਕਾ ਦਿੱਤਾ ਅਤੇ ਧੱਕਾ ਅਜਿਹਾ ਮਾਰਿਆ ਕਿ ਰਿਆਨ ਘਰ ਦੀ ਦੂਜੀ ਮੰਜ਼ਿਲ ਤੋਂ ਸਿੱਧਾ ਹੇਠਾਂ ਡਿੱਗ ਗਿਆ। ਹੇਠਾਂ ਡਿੱਗਦੇ ਹੀ ਰਿਆਨ ਦੇ ਸਿਰ ਅਤੇ ਲੱਤਾਂ 'ਤੇ ਸੱਟਾਂ ਲੱਗੀਆਂ ਅਤੇ ਉਹ ਗੰਭੀਰ ਜ਼ਖਮੀ ਹੋ ਗਿਆ। ਫਿਲਹਾਲ ਡਾਕਟਰਾਂ ਵੱਲੋਂ ਇਲਾਜ ਤੋਂ ਬਾਅਦ ਰਿਆਨ ਦੀ ਹਾਲਤ ਸਥਿਰ ਬਣੀ ਹੋਈ ਹੈ।
ਰਿਆਨ ਦੇ ਪਿਤਾ ਸਲਮਾਨ ਨੇ ਦੱਸਿਆ ਕਿ ਘਰ ਦੀ ਛੱਤ 'ਤੇ ਖੇਡਦੇ ਹੋਏ ਰਿਆਨ ਸਭ ਤੋਂ ਹੇਠਲੇ ਪੱਧਰ 'ਤੇ ਡਿੱਗ ਗਿਆ, ਉਨ੍ਹਾਂ ਕਿਹਾ ਕਿ ਰੱਬ ਦਾ ਸ਼ੁਕਰ ਹੈ ਕਿ ਉਨ੍ਹਾਂ ਦਾ ਬੱਚਾ ਬਚ ਗਿਆ, ਨਹੀਂ ਤਾਂ ਇੰਨੀ ਉਚਾਈ ਤੋਂ ਡਿੱਗਣ ਤੋਂ ਬਾਅਦ ਸ਼ਾਇਦ ਹੀ ਕੋਈ ਬਚਦਾ। ਐਮਰਜੈਂਸੀ ਇੰਚਾਰਜ ਡਾਕਟਰ ਸੁਖਦੀਪ ਨੇ ਦੱਸਿਆ ਕਿ ਫਿਲਹਾਲ ਬੱਚੇ ਦੀ ਹਾਲਤ ਸਥਿਰ ਹੈ। ਉਨ੍ਹਾਂ ਕਿਹਾ ਕਿ ਬੱਚੇ ਦਾ ਸੀਟੀ ਸਕੈਨ ਕਰਵਾਇਆ ਜਾ ਰਿਹਾ ਹੈ, ਉਸ ਤੋਂ ਬਾਅਦ ਹੀ ਦੱਸਿਆ ਜਾ ਸਕੇਗਾ ਕਿ ਬੱਚੇ ਨੂੰ ਉਕਤ ਇਲਾਜ ਦਿੱਤਾ ਜਾਵੇਗਾ ਜਾਂ ਰੈਫਰ ਕੀਤਾ ਜਾਵੇਗਾ।
ਬਾਬਾ ਵੇਂਗਾ ਦੀ ਖਤਰਨਾਕ ਭਵਿੱਖਬਾਣੀ, ਜਾਣੋ ਕੀ ਕਿਹਾ 2025 ਬਾਰੇ
NEXT STORY