ਨਵੀਂ ਦਿੱਲੀ— ਘਰ ਦੇ ਅੰਦਰ ਹੀ ਬੱਚੇ ਜ਼ਹਿਰ ਦਾ ਸ਼ਿਕਾਰ ਹੋ ਰਹੇ ਹਨ। ਜ਼ਿਆਦਾ ਚਿੰਤਾ ਦੀ ਗੱਲ ਇਹ ਵੀ ਹੈ ਕਿ ਇਸਦੇ ਪਿੱਛੇ ਕਈ ਮੁੱਖ ਕਾਰਨ ਪਰਿਵਾਰ ਵਾਲਿਆਂ ਦੀ ਲਾਪਰਵਾਹੀ ਹੈ। ਇਹ ਖੁਲਾਸਾ ਏਮਸ ਦੀ ਇਕ ਸਟੱਡੀ ਵਿਚ ਹੋਇਆ ਹੈ। 16 ਹਜ਼ਾਰ 420 ਕੇਸਾਂ ਵਿਚੋਂ 7 ਹਜ਼ਾਰ 114 ਵਿਚ ਇਸਦੇ ਕਾਰਨ ਘਰਾਂ ਵਿਚ ਯੂਜ਼ ਹੋਣ ਵਾਲੇ ਪ੍ਰੋਡਕਟਸ ਪਾਏ ਗਏ, ਜਿਸ ਵਿਚੋਂ ਸਭ ਤੋਂ ਜ਼ਿਆਦਾ ਯੁਵਾ ਅਤੇ ਬੱਚੇ ਇਸਦੇ ਸ਼ਿਕਾਰ ਹੋਏ। ਸਟੱਡੀ ਮੁਤਾਬਕ 61.2 ਫੀਸਦੀ ਮਾਮਲੇ 18 ਸਾਲ ਤੋਂ ਘੱਟ ਉਮਰ ਦੇ ਸਨ। ਡਾਕਟਰਾਂ ਦਾ ਕਹਿਣਾ ਹੈ ਕਿ ਹਾਊਸਹੋਲਡ ਦੇ ਪ੍ਰੋਡਕਟਸ ਕਾਰਨ ਜ਼ਹਿਰ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ ਅਤੇ ਇਸਦਾ ਸਭ ਤੋਂ ਜ਼ਿਆਦਾ ਸ਼ਿਕਾਰ ਬੱਚੇ ਹੋ ਰਹੇ ਹਨ। ਖੋਜਕਾਰਾਂ ਦੀ ਮੰਨੀਏ ਤਾਂ ਇਸਦਾ ਵੱਡਾ ਕਾਰਨ ਘਰ ਵਿਚ ਵਰਤੇ ਜਾਣ ਵਾਲੇ ਪ੍ਰੋਡਕਟਸ ਨੂੰ ਸਹੀ ਤਰੀਕੇ ਨਾਲ ਸਟੋਰ ਕਰਨ ਵਿਚ ਲਾਪਰਵਾਹੀ ਦਿਖਾਉਣਾ ਹੈ।
ਘਰ 'ਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਹਨ ਜ਼ਹਿਰ ਦਾ ਕਾਰਨ
ਇਸ ਸਟੱਡੀ ਦੇ ਆਧਾਰ 'ਤੇ ਖੋਜਕਾਰ ਏਮਸ ਦੇ ਫਾਰਮਾਕਾਲੋਜੀ ਡਿਪਾਰਟਮੈਂਟ ਦੇ ਐੱਚ. ਓ. ਡੀ. ਰਹੇ ਡਾਕਟਰ ਵਾਈ. ਕੇ. ਗੁਪਤਾ ਹਨ। ਮੈਡੀਕਲ ਜਰਨਲ ਵਿਚ ਪਬਲਿਸ਼ ਇਸ ਸਟੱਡੀ ਮੁਤਾਬਕ ਏਮਸ ਦੇ ਨੈਸ਼ਨਲ ਪੁਆਇਜ਼ਨ ਇਨਫਰਮੇਸ਼ਨ ਸੈਂਟਰ 'ਚ ਅਪ੍ਰੈਲ 2006 ਤੋਂ ਲੈ ਕੇ ਮਾਰਚ 2016 ਵਿਚਾਲੇ 16 ਹਜ਼ਾਰ, 420 ਕਾਲਾਂ ਆਈਆਂ। ਗੁਪਤਾ ਨੇ ਦੱਸਿਆ ਕਿ ਹਾਊਸਹੋਲਡ ਪੈਸਟੀਸਾਈਡ ਵਿਚ ਸਭ ਤੋਂ ਜ਼ਿਆਦਾ ਮੱਛਰ ਮਾਰਨ ਦੀ ਦਵਾਈ, ਖਟਮਲ ਮਾਰਨ ਦੀ ਦਵਾਈ ਅਤੇ ਜੇਕਰ ਇਹ ਪੇਟ ਵਿਚ ਚਲੀ ਜਾਵੇ ਤਾਂ ਜ਼ਹਿਰ ਬਣ ਜਾਂਦਾ ਹੈ।
ਬੱਚੇ ਹੋ ਰਹੇ ਹਨ ਜ਼ਿਆਦਾ ਸ਼ਿਕਾਰ
ਡਾਕਟਰ ਗੁਪਤਾ ਨੇ ਕਿਹਾ ਕਿ ਸਭ ਤੋਂ ਹੈਰਾਨ ਕਰਨ ਵਾਲੇ ਤੱਥ ਇਹ ਹੈ ਕਿ ਬੱਚੇ ਇਸਦੇ ਸਭ ਤੋਂ ਜ਼ਿਆਦਾ ਸ਼ਿਕਾਰ ਹੋ ਰਹੇ ਹਨ, ਕਿਉਂਕਿ 61.2 ਫੀਸਦੀ ਮਾਮਲੇ 18 ਸਾਲ ਤੋਂ ਘੱਟ ਉਮਰ ਦੇ ਹਨ। ਡਾਕਟਰ ਦਾ ਮੰਨਣਾ ਹੈ ਕਿ ਲੋਕ ਅਣਜਾਣੇ ਵਿਚ ਜ਼ਿਆਦਾ ਇਸਦਾ ਸ਼ਿਕਾਰ ਹੋਏ ਹਨ, ਮਤਲਬ ਸਾਫ ਹੈ ਕਿ ਜਾਣਬੁੱਝ ਕੇ ਅਜਿਹਾ ਨਹੀਂ ਕੀਤਾ ਗਿਆ। ਜੇਕਰ ਪ੍ਰੋਡਕਟਸ ਨੂੰ ਠੀਕ ਨਾਲ ਸਟੋਰ ਕੀਤਾ ਗਿਆ ਹੁੰਦਾ ਤਾਂ ਅਜਿਹੀ ਘਟਨਾ ਵਾਪਰਨ ਦੀ ਸੰਭਾਵਨਾ ਘੱਟ ਸੀ।
ਆਫਿਸ 'ਚ ਸੁੱਤੇ ਤਾਂ ਸਿਸਟਮ ਸੁੱਟੇਗਾ ਠੰਡੀ ਹਵਾ, ਏ. ਸੀ. ਦਾ ਤਾਪਮਾਨ ਹੋ ਜਾਵੇਗਾ ਘੱਟ
NEXT STORY