ਟੋਕੀਓ/ਨਵੀਂ ਦਿੱਲੀ — ਆਫਿਸ ਵਿਚ ਅਸੀਂ ਕਈ ਕਰਮਚਾਰੀਆਂ ਨੂੰ ਕੰਮ ਦੌਰਾਨ ਝੋਕਾਂ ਮਾਰਦੇ ਦੇਖਿਆ ਹੋਵੇਗਾ। ਸਰਕਾਰੀ ਦਫਤਰਾਂ ਵਿਚ ਇਹ ਨਜ਼ਾਰੇ ਆਮ ਹਨ ਪਰ ਇਸ ਦਿਸ਼ਾ ਵਿਚ ਜਾਪਾਨ ਨੇ ਹੁਣ ਸਖਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਇਥੇ ਮੁਲਾਜ਼ਮ ਕੰਮ ਦੌਰਾਨ ਝੋਕ ਨਹੀਂ ਮਾਰ ਸਕਣਗੇ। ਇਸ ਲਈ ਜਾਪਾਨ ਵਿਚ ਇਕ ਨਵਾਂ ਤਰੀਕਾ ਵਿਕਸਿਤ ਕੀਤਾ ਗਿਆ ਹੈ। ਇਸ ਦਿਸ਼ਾ ਵਿਚ ਪਹਿਲਾ ਕਦਮ ਚੁੱਕਿਆ ਹੈ ਇਕ ਏ. ਸੀ. ਬਣਾਉਣ ਵਾਲੀ ਕੰਪਨੀ ਅਤੇ ਇਲੈਕਟ੍ਰਾਨਿਕ ਦਿੱਗਜ਼ ਕੰਪਨੀ ਨੇ। ਇਨ੍ਹਾਂ ਨੇ ਇਕ ਅਜਿਹਾ ਸਿਸਟਮ ਤਿਆਰ ਕੀਤਾ ਹੈ ਜੋ ਜੇ ਕਿਸੇ ਮੁਲਾਜ਼ਮ ਨੂੰ ਸੁੱਤੇ ਹੋਏ ਦੇਖੇਗਾ ਤਾਂ ਠੰਡੀ ਹਵਾ ਤੇਜ਼ੀ ਨਾਲ ਸੁੱਟੇਗਾ। ਇੰਨਾ ਹੀ ਨਹੀਂ ਉਥੇ ਲੱਗੇ ਏ. ਸੀ. ਦਾ ਤਾਪਮਾਨ ਵੀ ਤੇਜ਼ੀ ਨਾਲ ਘੱਟ ਹੋ ਜਾਵੇਗਾ। ਹਾਲਾਂਕਿ ਹਾਲੇ ਜਾਪਾਨ ਵਿਚ ਇਸ ਸਿਸਟਮ ਨੂੰ ਟਰਾਇਲ ਦੇ ਤੌਰ 'ਤੇ ਇਸਤੇਮਾਲ ਕੀਤਾ ਜਾ ਰਿਹਾ ਹੈ।
ਕਈ ਤਰੀਕੇ ਅਜ਼ਮਾਏ ਗਏ : ਦੋਵੇ ਕੰਪਨੀਆਂ ਵਲੋਂ ਕਿਹਾ ਗਿਆ ਹੈ ਕਿ ਮੁਲਾਜ਼ਮਾਂ ਦੀ ਅਲਰਟਨੈੱਸ ਜਾਣਨ ਲਈ ਉਨ੍ਹਾਂ ਨੇ ਕਈ ਤਰ੍ਹਾਂ ਦੇ ਪ੍ਰਯੋਗ ਕੀਤੇ। ਇਸ ਤੋਂ ਬਾਅਦ ਹੀ ਇਸ ਨਤੀਜੇ 'ਤੇ ਪਹੁੰਚਿਆ ਗਿਆ। ਮੁਲਾਜ਼ਮਾਂ ਨੂੰ ਅਲਰਟ ਰੱਖਣ ਲਈ ਆਫਿਸ ਦੀ ਲਾਈਟ ਵਿਚ ਬ੍ਰਾਈਟਨੈੱਸ ਵਧਾ ਦਿੱਤੀ ਗਈ, ਵਰਕ ਪਲੇਸ 'ਤੇ ਕਈ ਤਰ੍ਹਾਂ ਦੀਆਂ ਫ੍ਰੈਗਨੈਂਸ ਫੈਲਾਈਆਂ ਗਈਆਂ, ਏ. ਸੀ. ਦੇ ਟੈਂਪਰੇਚਰ ਨੂੰ ਘਟਾ ਦਿੱਤਾ ਗਿਆ। ਇਹ ਪ੍ਰੀਖਣ ਇਕ ਘੰਟੇ ਤੱਕ ਕੀਤਾ ਗਿਆ। ਇਸ ਤੋਂ ਬਾਅਦ ਇਸ ਨਤੀਜੇ 'ਤੇ ਪਹੁੰਚਿਆ ਗਿਆ ਕਿ ਏ. ਸੀ. ਦਾ ਤਾਪਮਾਨ ਘੱਟ ਕਰਨਾ ਹੀ ਸਭ ਤੋਂ ਮਦਦਗਾਰ ਹੈ।
ਸਿਰਫ ਨੀਂਦ ਲੈਣ ਵਾਲੇ ਮੁਲਾਜ਼ਮਾਂ ਨੂੰ ਹੀ ਕਰੇਗਾ ਟਾਰਗੈੱਟ : ਇਸ ਸਿਸਟਮ ਨੂੰ ਖਾਸ ਤਰੀਕੇ ਨਾਲ ਬਣਾਇਆ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਜਦੋਂ ਇਹ ਕਿਸੇ ਮੁਲਾਜ਼ਮ ਨੂੰ ਸੁੱਤੇ ਹੋਏ ਫੜੇਗਾ ਤਾਂ ਇਹ ਉਸ 'ਤੇ ਠੰਡੀ ਹਵਾ ਸੁੱਟੇਗਾ। ਇਹ ਸਿਸਟਮ ਸਿਰਫ ਉਸੇ 'ਤੇ ਹੀ ਟਾਰਗੈੱਟ ਕਰੇਗਾ ਅਤੇ ਬਾਕੀ ਮੁਲਾਜ਼ਮਾਂ ਨੂੰ ਜ਼ਿਆਦਾ ਫਰਕ ਨਹੀਂ ਪਵੇਗਾ। ਇਹ ਸਿਸਟਮ ਕੰਪਿਊਟਰ ਆਧਾਰਿਤ ਹੋਵੇਗਾ ਜੋ ਹਰ ਵਿਅਕਤੀ ਦੇ ਮੂਵਮੈਂਟ 'ਤੇ ਨਜ਼ਰ ਰੱਖੇਗਾ।
ਚਿੜੀਆਘਰ ਦੀ ਕਰਤੂਤ: ਸੈਲਾਨੀਆਂ ਨੂੰ ਲੁਭਾਉਣ ਲਈ ਗਧੇ ਨੂੰ ਬਣਾ ਦਿੱਤਾ ਜ਼ੈਬਰਾ!
NEXT STORY