ਨਵੀਂ ਦਿੱਲੀ : ਭਾਰਤ ਨੇ ਕੋਰੋਨਾ ਵਾਇਰਸ ਦੇ ਖਿਲਾਫ ਲੜਾਈ ਵਿਚ ਅਹਿਮ ਪੜਾਅ ਹਾਸਲ ਕਰਦੇ ਹੋਏ 100 ਕਰੋੜ ਕੋਵਿਡ ਟੀਕਾਕਰਨ ਦਾ ਅੰਕੜਾ ਪਾਰ ਕਰ ਲਿਆ ਹੈ। 100 ਕਰੋੜ ਵੈਕਸੀਨ ਡੋਜ਼ ਲੋਕਾਂ ਨੂੰ ਲਗਾਉਣ ਵਿਚ ਭਾਰਤ ਦੀ ਤੇਜ਼ੀ ਦਾ ਅੰਦਾਜ਼ਾ ਇਸ ਨਾਲ ਲਗਾਇਆ ਜਾ ਸਕਦਾ ਹੈ ਕਿ ਭਾਰਤ ਨੂੰ ਟੀਬੀ ਦੀ 100 ਕਰੋੜ ਡੋਜ਼ ਤੱਕ ਪਹੁੰਚਣ ਵਿਚ 32 ਸਾਲ ਲੱਗੇ ਸਨ ਜਦਕਿ ਪੋਲੀਓ ਦੀ ਪਹਿਲੀ 100 ਕਰੋੜ ਡੋਜ਼ ਤੱਕ ਪਹੁੰਚਣ ਵਿਚ 20 ਸਾਲ ਲੱਗੇ ਪਰ ਇਸ ਟੀਕਾਕਰਨ ਦੇ ਕੀ ਮਾਇਨੇ ਹਨ ਅਤੇ ਦੂਸਰੇ ਦੇਸ਼ਾਂ ਦੇ ਮੁਕਾਬਲੇ ਇਹ ਕਿਥੇ ਠਹਿਰਦਾ ਹੈ। ਇਸ ਮੁਕਾਮ ’ਤੇ ਪਹੁੰਚਣ ਤੋਂ ਬਾਅਦ ਵੀ ਭਾਰਤ ਦੇ ਅੱਗੇ ਬੱਚਿਆਂ ਦੇ ਵੈਕਸੀਨੇਸ਼ਨ ਇਕ ਵੱਡੀ ਚੁਣੌਤੀ ਹੈ। ਭਾਰਤ ਵਿਚ 18 ਸਾਲ ਤੋਂ ਘੱਟ ਉਮਰ ਦੇ 44 ਕਰੋੜ ਬੱਚੇ ਹਨ, ਅਜਿਹੇ ਵਿਚ ਵੈਕਸੀਨ ਦੇ 84 ਤੋਂ 88 ਕਰੋੜ ਡੋਜ਼ ਦੀ ਲੋੜ ਪਵੇਗੀ।
ਇਹ ਵੀ ਪੜ੍ਹੋ - IPO ਦੇ ਜ਼ਰੀਏ ਪੇਟੀਐਮ ਦੀ 16,600 ਕਰੋੜ ਰੁਪਏ ਇਕੱਠਾ ਕਰਨ ਦੀ ਯੋਜਨਾ, ਸੇਬੀ ਤੋਂ ਮਿਲੀ ਮਨਜ਼ੂਰੀ
ਵੈਕਸੀਨੇਸ਼ਨ ਵਿਚ ਅਮਰੀਕਾ ਤੋਂ ਅੱਗੇ ਹੈ ਭਾਰਤ
ਵੈਕਸੀਨੇਸ਼ਨ ਦੇ ਮਾਮਲੇ ਵਿਚ ਭਾਰਤ ਤੋਂ ਅੱਗੇ ਸਿਰਫ ਚੀਨ ਹੈ ਜਿਥੇ 200 ਕਰੋੜ ਤੋਂ ਜ਼ਿਆਦਾ ਖੁਰਾਕਾਂ ਦਿੱਤੀਆਂ ਗਈਆਂ ਹਨ। ਉਥੇ ਭਾਰਤ 100 ਕਰੋੜ ਡੋਜ਼ ਦੇ ਨਾਲ ਦੂਸਰੇ ਨੰਬਰ ’ਤੇ ਆਉਂਦਾ ਹੈ, ਜੋ ਅਮਰੀਕਾ ਤੋਂ 58 ਕਰੋੜ ਜ਼ਿਆਦਾ ਹੈ। ਜਿਥੇ ਅਮਰੀਕਾ, ਬ੍ਰਾਜ਼ੀਲ ਅਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਦੇ ਵੈਕਸੀਨੇਸ਼ਨ ਦਾ ਗ੍ਰਾਫ ਸਪਾਟ ਬਣਿਆ ਹੋਇਆ ਹੈ, ਉਥੇ ਭਾਰਤ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਫੁੱਲ ਵੈਕਸੀਨੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਆਪਣੀ 28 ਕਰੋੜ ਤੋਂ ਜ਼ਿਆਦਾ ਆਬਾਦੀ ਦਾ ਪੂਰੀ ਤਰ੍ਹਾਂ ਨਾਲ ਵੈਕਸੀਨੇਸ਼ਨ ਕਰ ਕੇ ਚੀਨ ਤੋਂ ਬਾਅਦ ਦੂਸਰੇ ਨੰਬਰ ’ਤੇ ਹੈ. ਇਹ ਗਿਣਤੀ ਅਮਰੀਕਾ ਤੋਂ ਘੱਟ ਤੋਂ ਘੱਟ 10 ਕਰੋੜ ਜ਼ਿਆਦਾ ਹੈ ਅਤੇ ਜਾਪਾਨ, ਜਰਮਨੀ, ਰੂਸ, ਫਰਾਂਸ ਅਤੇ ਯੂਕੇ ਦੀ ਪੂਰੀ ਤਰ੍ਹਾਂ ਨਾਲ ਪ੍ਰਤੀਰੱਸ਼ਿਤ ਆਬਾਦੀ ਦੇ ਕੁਲ ਜੋੜ ਦੇ ਬਰਾਬਰ ਹੈ।
ਜਰਮਨੀ ਅਤੇ ਫਰਾਂਸ ਤੋਂ ਕਈ ਗੁਣਾ ਜ਼ਿਆਦਾ
ਸਰਕਾਰ ਦੀ ਮੰਨੀਏ ਤਾਂ ਭਾਰਤ ਨੇ ਜਾਪਾਨ ਦੇ ਮੁਕਾਬਲੇ ਵਿਚ 5 ਗੁਣ ਜ਼ਿਆਦਾ, ਦਜਰਮਨੀ ਤੋਂ 9 ਗੁਣਾ ਜ਼ਿਆਦਾ ਅਤੇ ਫਰਾਂਸ ਤੋਂ ਤਾਂ ਦਸ ਗੁਣਾ ਜ਼ਿਆਦਾ ਕੋਰੋਨਾ ਵਾਇਰਸ ਵੈਕਸੀਨ ਦੀ ਡੋਜ਼ ਲੋਕਾਂ ਨੂੰ ਲਗਾਈ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਜੱਜ ਦੀ ਮੌਤ ਦੇ ਮਾਮਲੇ ’ਚ ਝਾਰਖੰਡ ਹਾਈ ਕੋਰਟ ਦੀ ਟਿੱਪਣੀ, ਬਾਬੂਆਂ ਵਾਂਗ ਕੰਮ ਕਰ ਰਹੀ ਹੈ ਜਾਂਚ ਏਜੰਸੀ
NEXT STORY