ਭੋਪਾਲ— ਅੱਜ ਦੇ ਤਕਨਾਲੋਜੀ ਭਰੇ ਯੁੱਗ 'ਚ ਜਿੱਥੇ ਸੰਚਾਰ ਦੇ ਸਾਧਨ ਮਨੁੱਖ ਲਈ ਫਾਇਦੇਮੰਦ ਹਨ, ਉੱਥੇ ਹੀ ਇਹ ਕਿਤੇ ਨਾ ਕਿਤੇ ਨੁਕਸਾਨਦੇਹ ਵੀ ਹਨ। ਮੋਬਾਈਲ ਫੋਨ ਜੋ ਕਿ ਅੱਜ ਸਾਡੀ ਮੁੱਖ ਲੋੜ ਬਣ ਗਿਆ ਹੈ। ਬੱਚਿਆਂ 'ਚ ਵੀ ਮੋਬਾਈਲ ਫੋਨ ਨੂੰ ਲੈ ਕੇ ਕਰੇਜ਼ ਵਧਦਾ ਜਾ ਰਿਹਾ ਹੈ। ਇਹ ਇਕ ਪ੍ਰਕਾਰ ਦੀ ਮਾਨਸਿਕ ਬੀਮਾਰੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਨੇ ਵੀ ਇਸ ਨੂੰ ਮਾਨਸਿਕ ਬੀਮਾਰੀ ਮੰਨਿਆ ਹੈ। ਬੱਚਿਆਂ ਨੂੰ ਇਸ ਬੀਮਾਰੀ ਤੋਂ ਬਚਾਉਣ ਲਈ ਮਾਤਾ-ਪਿਤਾ ਪਰੇਸ਼ਾਨ ਹਨ। ਬੱਚਿਆਂ ਦੀ ਮੋਬਾਈਲ ਫੋਨ ਦੀ ਆਦਤ ਛੁਡਵਾਉਣ ਲਈ ਮੱਧ ਪ੍ਰਦੇਸ਼ ਦੇ ਭੋਪਾਲ ਦੀ ਬਾਲ ਕਲਿਆਣ ਕਮੇਟੀ ਨੇ ਇਕ ਛੋਟੀ ਦੀ ਕੋਸ਼ਿਸ਼ ਕੀਤੀ ਹੈ, ਜਿਸ 'ਚ ਉਸ ਨੂੰ ਸਫਲਤਾ ਵੀ ਮਿਲੀ ਹੈ।
ਬੱਚਿਆਂ ਤੋਂ ਕਰਵਾਈ ਪੇਂਟਿੰਗਜ਼—
ਕਮੇਟੀ ਨੇ ਅਜਿਹੇ ਬੱਚਿਆਂ ਨੂੰ ਚਾਈਲਡ ਲਾਈਨ ਵਿਚ ਰੱਖਿਆ ਅਤੇ ਉਨ੍ਹਾਂ ਤੋਂ ਕਹਾਣੀਆਂ ਲਿਖਵਾਈਆਂ ਅਤੇ ਪੇਂਟਿੰਗ ਕਰਵਾਈ। ਇਸ ਤੋਂ ਇਲਾਵਾ ਵੀ ਹੋਰ ਵੀ ਅਜਿਹੇ ਕੰਮ ਕਰਵਾਏ ਗਏ, ਜੋ ਬੱਚਿਆਂ ਨੂੰ ਪਸੰਦ ਸਨ। ਇਸ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਅਤੇ ਬੱਚਿਆਂ ਨੇ ਮੋਬਾਈਲ ਫੋਨ ਤੋਂ ਦੂਰੀ ਬਣਾ ਲਈ। ਦਰਅਸਲ ਬੱਚਿਆਂ ਦੇ ਪੂਰਾ ਦਿਨ ਮੋਬਾਈਲ ਫੋਨ 'ਤੇ ਗੇਮ ਖੇਡਣ ਤੋਂ ਪਰੇਸ਼ਾਨ ਮਾਤਾ-ਪਿਤਾ ਬਾਲ ਕਲਿਆਣ ਕਮੇਟੀ ਕੋਲ ਪਹੁੰਚੇ। ਉਨ੍ਹਾਂ ਨੇ ਬੱਚਿਆਂ ਨੂੰ ਚਾਈਲਡ ਲਾਈਨ ਵਿਚ ਰੱਖ ਕੇ ਮੋਬਾਈਲ ਦੀ ਆਦਤ ਛੁਡਵਾਉਣ ਦੀ ਗੁਹਾਰ ਲਾਈ ਸੀ। ਕਮੇਟੀ ਦੀ ਇਕ ਛੋਟੀ ਜਿਹੀ ਕੋਸ਼ਿਸ਼ ਸਫਲ ਹੋਈ ਹੈ। ਕਮੇਟੀ ਕੋਲ ਪਿਛਲੇ 5 ਮਹੀਨਿਆਂ ਵਿਚ 20 ਤੋਂ ਵਧ ਮਾਮਲੇ ਆਏ ਸਨ, ਜਿਸ 'ਚ ਮੋਬਾਈਲ ਨਾ ਮਿਲਣ ਤੋਂ ਨਾਰਾਜ਼ ਬੱਚੇ ਘਰੋਂ ਦੌੜ ਗਏ ਸਨ। ਬਸ ਇੰਨਾ ਹੀ ਨਹੀਂ ਇਕ ਵਿਦਿਆਰਥੀ ਨੇ ਮੋਬਾਈਲ ਲਈ ਖਾਣਾ-ਪੀਣਾ ਅਤੇ ਪੜ੍ਹਾਈ ਤਕ ਛੱਡ ਦਿੱਤੀ ਸੀ। ਕਮੇਟੀ ਨੇ ਉਸ ਤੋਂ 5 ਦਿਨ ਤਕ ਰੋਜ਼ 5 ਪੇਜ਼ ਲਿਖਵਾਏ। ਫਿਰ ਉਸ ਨੂੰ ਅਹਿਸਾਸ ਹੋਇਆ ਕਿ ਪੜ੍ਹਾਈ ਅਤੇ ਘਰ ਤੋਂ ਸਿਵਾਏ ਹੋਰ ਕੁਝ ਵੀ ਮਹੱਤਵਪੂਰਨ ਨਹੀਂ ਹੈ।
ਇੰਝ ਛੁਡਵਾਉਣ ਬੱਚਿਆਂ ਦੀ ਮੋਬਾਈਲ ਦੀ ਆਦਤ—
— ਬੱਚਿਆਂ ਨੂੰ ਮੋਬਾਈਲ ਜਾਂ ਟੀ. ਵੀ. ਜ਼ਿਆਦਾ ਦੇਖਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਦੱਸੋ।
— ਬੱਚਿਆਂ ਨੂੰ ਕਦੇ ਵੀ ਇੱਕਲਾ ਨਾ ਛੱਡੋ।
— ਬੱਚਿਆਂ ਨੂੰ ਕਹਾਣੀਆਂ ਲਿਖਣ ਲਈ ਦਿਉ।
— ਉਨ੍ਹਾਂ ਨੂੰ ਪੇਂਟਿੰਗ ਜਾਂ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰੋ।
— ਉਨ੍ਹਾਂ ਨੂੰ ਮੈਦਾਨੀ ਖੇਡਾਂ ਨਾਲ ਜੋੜੋ।
— ਬੱਚਿਆਂ ਨੂੰ ਵੱਧ ਤੋਂ ਵੱਧ ਸਮਾਂ ਦਿਉ ਅਤੇ ਉਨ੍ਹਾਂ ਨਾਲ ਖੇਡੋ।
— ਸਪੋਰਟਸ ਕਲੱਬ ਜੁਆਇਨ ਕਰਵਾਉ।
ਐਗਜ਼ਿਟ ਪੋਲ ਤੋਂ ਬਾਅਦ ਗੈਰ ਐੱਨ. ਡੀ. ਏ ਸਰਕਾਰ ਬਣਾਉਣ ਦੀ ਚਰਚਾ ਤੇਜ਼
NEXT STORY