ਮਹਿਲ ਕਲਾਂ (ਹਮੀਦੀ): ਸੀ.ਐੱਚ.ਸੀ. ਮਹਿਲ ਕਲਾਂ ਵਿਖੇ ਰੋਗੀ ਕਲਿਆਣ ਸਮਿਤੀ (ਆਰ.ਕੇ.ਐਸ.) ਦੀ ਮੀਟਿੰਗ ਅੱਜ ਉਪ ਮੰਡਲ ਮੈਜਿਸਟਰੇਟ ਮਹਿਲ ਕਲਾਂ ਸ਼ਿਵਾਂਸ਼ ਰਾਠੀ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਕਮੇਟੀ ਦੀ ਸਕੱਤਰ ਕਮ ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਤੇਜਿੰਦਰ ਕੌਰ ਵੱਲੋਂ ਹਸਪਤਾਲ ਦੀਆਂ ਲੋੜੀਂਦੀਆਂ ਸੁਵਿਧਾਵਾਂ, ਸਾਝੇ ਸਾਮਾਨ ਅਤੇ ਹੋਰ ਫ਼ੁਟਕਲ ਖ਼ਰਚਿਆਂ ਨਾਲ ਸਬੰਧਿਤ ਮਤੇ ਪੇਸ਼ ਕੀਤੇ ਗਏ। ਐਸ.ਡੀ.ਐਮ. ਸ਼ਿਵਾਂਸ਼ ਰਾਠੀ ਨੇ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਉਕਤ ਪ੍ਰਸਤਾਵਾਂ ਨੂੰ ਮੰਜ਼ੂਰ ਕਰ ਦਿੱਤਾ। ਇਸ ਤੋਂ ਬਾਅਦ ਐਸ.ਡੀ.ਐਮ. ਨੇ ਹਸਪਤਾਲ ਦਾ ਦੌਰਾ ਕਰਕੇ ਵੱਖ ਵੱਖ ਸਿਹਤ ਸੇਵਾਵਾਂ ਦੀ ਜਾਂਚ ਕੀਤੀ।
ਉਨ੍ਹਾਂ ਮੌਜੂਦਾ ਪ੍ਰਬੰਧਾਂ ‘ਤੇ ਸੰਤੋਸ਼ ਪ੍ਰਗਟ ਕਰਦਿਆਂ ਕਿਹਾ ਕਿ ਮਰੀਜ਼ਾਂ ਨੂੰ ਸਮੇਂ-ਸਿਰ ਅਤੇ ਉੱਚ-ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹਸਪਤਾਲ ਦਾ ਮੁੱਖ ਫਰਜ ਹੈ, ਅਤੇ ਮਹਿਲ ਕਲਾਂ ਦਾ ਸੀ.ਐਚ.ਸੀ. ਇਹ ਜਿੰਮੇਵਾਰੀ ਚੰਗੇ ਢੰਗ ਨਾਲ ਨਿਭਾ ਰਿਹਾ ਹੈ। ਇਸ ਮੌਕੇ ਕਮੇਟੀ ਦੇ ਮੈਂਬਰ ਡਾ. ਨਵਨੀਤ ਬਾਂਸਲ, ਡਾ. ਅਮ੍ਰਿਤਪਾਲ ਕੌਰ, ਸ਼ਿਵਾਨੀ (ਬੀ.ਈ.ਈ.), ਐਸ ਆਈ ਜਸਵੀਰ ਸਿੰਘ, ਸਟੈਨੋਮਨਦੀਪ ਕੌਰ ਅਤੇ ਹਰਵਿੰਦਰ ਸਿੰਘ ਹਾਜ਼ਰ ਸਨ।
ਪੰਜਾਬ ਪੁਲਸ ਦਾ ਐਕਸ਼ਨ! ਮੁਲਾਜ਼ਮ ਦੀ ਰੋਕ ਲਈ ਤਨਖ਼ਾਹ, ਕੀਤਾ ਗ੍ਰਿਫ਼ਤਾਰ
NEXT STORY