ਸੂਰਤ- ਗੁਜਰਾਤ ਦੇ ਸੂਰਤ ’ਚ ਦੀਵਾਲੀ ਤੋਂ ਪਹਿਲਾਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 5 ਬੱਚੇ ਸੀਵਰੇਜ ਉੱਪਰ ਬੈਠ ਕੇ ਪਟਾਕੇ ਚਲਾ ਰਹੇ ਸਨ। ਇਸ ਦੌਰਾਨ ਸੀਵਰੇਜ ਤੋਂ ਨਿਕਲ ਰਹੀ ਗੈਸ ਤੋਂ ਅੱਗ ਭੜਕ ਗਈ ਅਤੇ ਸਾਰੇ ਬੱਚੇ ਝੁਲਸ ਗਏ। ਦਰਅਸਲ ਤੁਲਸੀ ਦਰਸ਼ਨ ਸੋਸਾਇਟੀ ’ਚ ਸੀਵਰੇਜ ਦੇ ਢੱਕਣ ਹੇਠੋਂ ਗੈਸ ਲਾਈਨ ਨਿਕਲੀ ਹੈ, ਜਿਸ ’ਚ ਲੀਕੇਜ਼ ਹੋ ਰਹੀ ਸੀ। ਬੱਚਿਆਂ ਨੇ ਪਟਾਕੇ ਸਾੜਨ ਲਈ ਅੱਗ ਬਾਲੀ ਤਾਂ ਹੇਠੋਂ ਲਪਟਾਂ ਨਿਕਲਣ ਲੱਗੀਆਂ ਅਤੇ ਬੱਚੇ ਉਸ ਦੀ ਲਪੇਟ ’ਚ ਆ ਗਏ। ਇਹ ਹਾਦਸਾ ਇਕ ਘਰ ’ਚ ਲੱਗੇ ਸੀ.ਸੀ.ਟੀ.ਵੀ. ’ਚ ਕੈਦ ਹੋ ਗਿਆ ਸੀ। ਖ਼ੁਸ਼ਕਿਸਮਤੀ ਇਹ ਰਹੀ ਕਿ ਬੱਚੇ ਗੰਭੀਰ ਰੂਪ ਨਾਲ ਜ਼ਖਮੀ ਨਹੀਂ ਹੋਏ।
ਸੋਸਾਇਟੀ ’ਚ ਗਰਾਊਂਡ ਗੈਸ ਪਾਈਪਲਾਈਨ ਦਾ ਕੰਮ ਚੱਲ ਰਿਹਾ ਹੈ। ਇਸ ਦੌਰਾਨ ਮਸ਼ੀਨ ਨਾਲ ਇਕ ਪਾਈਪਲਾਈਨ ਡੈਮੇਜ ਹੋ ਗਈ ਸੀ। ਇਸ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਇਸੇ ਦੌਰਾਨ ਬੱਚੇ ਖੇਡ-ਖੇਡ ’ਚ ਗਟਰ ਦੇ ਢੱਕਣ ’ਤੇ ਪਟਾਕੇ ਰੱਖ ਕੇ ਚਲਾਉਣ ਲੱਗੇ। ਇੱਥੇ ਗੈਸ ਜਮ੍ਹਾ ਸੀ, ਜਿਸ ਨੇ ਅੱਗ ਪਕੜ ਲਈ। ਹਾਲਾਂਕਿ ਇੱਥੇ ਗੈਸ ਘੱਟ ਮਾਤਰਾ ’ਚ ਸੀ, ਜਿਸ ਨਾਲ ਜਲਦ ਹੀ ਅੱਗ ਬੁਝ ਵੀ ਗਈ। ਹਾਦਸੇ ਤੋਂ ਬਾਅਦ ਤੁਰੰਤ ਹੀ ਸਾਰੇ ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਕੋਈ ਵੀ ਬੱਚਾ ਗੰਭੀਰ ਰੂਪ ਨਾਲ ਜ਼ਖਮੀ ਨਹੀਂ ਹੋਇਆ।
ਕਾਂਗਰਸ ਸੱਤਾ ਦਾ ਹਮੇਸ਼ਾ ਹੀ ਦੁਰਵਰਤੋਂ ਕਰਦੀ ਰਹੀ : ਅਮਿਤ ਸ਼ਾਹ
NEXT STORY