ਦੇਹਰਾਦੂਨ (ਭਾਸ਼ਾ) : ਪ੍ਰਸਿੱਧ ਚੌਗਿਰਦਾ ਮਾਹਿਰ ਤੇ ਚਿਪਕੋ ਅੰਦੋਲਨ ਦੇ ਆਗੂ ਸੁੰਦਰ ਲਾਲ ਬਹੁਗੁਣਾ ਦਾ ਸ਼ੁੱਕਰਵਾਰ ਨੂੰ ਰਿਸ਼ੀਕੇਸ਼ ਦੇ ਏਮਸ ਵਿਖੇ ਕੋਵਿਡ-19 ਕਾਰਨ ਦਿਹਾਂਤ ਹੋ ਗਿਆ। ਉਹ 94 ਸਾਲ ਦੇ ਸਨ। ਉਹ ਆਪਣੇ ਪਿੱਛੇ ਪਤਨੀ ਵਿਮਲਾ, 2 ਪੁੱਤਰ ਅਤੇ ਇਕ ਪੁੱਤਰੀ ਨੂੰ ਛੱਡ ਗਏ ਹਨ। ਏਮਸ ਦੇ ਸੂਤਰਾਂ ਮੁਤਾਬਕ ਉਨ੍ਹਾਂ ਨੂੰ 8 ਮਈ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। 9 ਜਨਵਰੀ 1927 ਨੂੰ ਟਿਹਰੀ ਜ਼ਿਲ੍ਹੇ ਵਿਚ ਪੈਦਾ ਹੋਏ ਬਹੁਗੁਣਾ ਨੂੰ ਚਿਪਕੋ ਅੰਦੋਲਨ ਦਾ ਪ੍ਰਮੁੱਖ ਆਗੂ ਮੰਨਿਆ ਜਾਂਦਾ ਹੈ। ਉਨ੍ਹਾਂ 1970 ਦੇ ਦਹਾਕੇ ਵਿਚ ਜੰਗਲ ਬਚਾਉਣ ਲਈ ਚਿਪਕੋ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ।
ਇਹ ਵੀ ਪੜ੍ਹੋ: ਲਾਕਡਾਊਨ ਦਾ ਕਮਾਲ, UP ਤੋਂ ਮੁੜ ਨਜ਼ਰ ਆਉਣ ਲੱਗੀਆਂ ਹਿਮਾਲਿਆ ਦੀਆਂ ਬਰਫ਼ੀਲੀਆਂ ਪਹਾੜੀਆਂ
ਜਿਸ ਨੇ ਪੂਰੇ ਦੇਸ਼ ਵਿਚ ਆਪਣਾ ਇਕ ਵਿਆਪਕ ਅਸਰ ਛੱਡਿਆ। ਇਸ ਦੌਰਾਨ ਸ਼ੁਰੂ ਹੋਇਆ ‘ਚਿਪਕੋ ਅੰਦੋਲਨ’ ਵੀ ਇਸੇ ਪ੍ਰੇਰਣਾ ਤੋਂ ਸ਼ੁਰੂ ਕੀਤੀ ਗਈ ਮੁਹਿੰਮ ਸੀ। ਉਦੋਂ ਗੜ੍ਹਵਾਲ ਹਿਮਾਲਿਆ ’ਚ ਦਰੱਖ਼ਤਾਂ ਦੀ ਕਟਾਈ ਦੇ ਵਿਰੋਧ ਵਿਚ ਸ਼ਾਂਤੀਪੂਰਨ ਢੰਗ ਨਾਲ ਅੰਦੋਲਨ ਚਲਾਇਆ ਗਿਆ। ਮਾਰਚ 1974 ਨੂੰ ਕਟਾਈ ਦੇ ਵਿਰੋਧ ਵਿਚ ਸਥਾਨਕ ਬੀਬੀਆਂ ਦਰੱਖ਼ਤਾਂ ਨਾਲ ਚਿਪਕ ਕੇ ਖੜ੍ਹੀਆਂ ਹੋ ਗਈਆਂ, ਦੁਨੀਆ ਵਿਚ ਇਸ ਨੂੰ ਚਿਪਕੋ ਅੰਦਲੋਨ ਦਾ ਨਾਂ ਨਾਲ ਜਾਣਿਆ ਜਾਂਦਾ ਹੈ। ਮਹਾਤਮਾ ਗਾਂਧੀ ਤੋਂ ਪ੍ਰੇਰਣਾ ਲੈ ਕੇ ਸੁੰਦਰਲਾਲ ਬਹੁਗੁਣਾ ਨੇ ਹਿਮਾਲਿਆ ਦੇ ਬਚਾਅ ਦਾ ਕੰਮ ਸ਼ੁਰੂ ਕੀਤਾ ਅਤੇ ਉਸ ਲਈ ਹੀ ਪੂਰੀ ਜ਼ਿੰਦਗੀ ਆਵਾਜ਼ ਚੁੱਕੀ। ਇਹ ਹੀ ਕਾਰਨ ਹੈ ਕਿ ਉਨ੍ਹਾਂ ਨੂੰ ਹਿਮਾਲਿਆ ਦਾ ਰੱਖਿਅਕ ਵੀ ਕਿਹਾ ਗਿਆ।
ਇਹ ਵੀ ਪੜ੍ਹੋ: ਭੁਲੇਖੇ ’ਚ ਨਾ ਰਹੇ ਸਰਕਾਰ, ‘ਕੋਰੋਨਾ ਕਾਰਨ ਖ਼ਤਮ ਨਹੀਂ ਹੋਵੇਗਾ ਕਿਸਾਨ ਅੰਦੋਨਲ’: ਟਿਕੈਤ
ਪਦਮ ਵਿਭੂਸ਼ਣ ਤੇ ਕਈ ਹੋਰ ਪੁਰਸਕਾਰਾਂ ਨਾਲ ਸਨਮਾਨਤ ਬਹੁਗੁਣਾ ਨੇ ਟਿਹਰੀ ਡੈਮ ਨੂੰ ਬਣਾਉਣ ਦਾ ਜ਼ੋਰ-ਸ਼ੋਰ ਨਾਲ ਵਿਰੋਧ ਕੀਤਾ ਸੀ ਅਤੇ 84 ਦਿਨ ਦੀ ਭੁੱਖ ਹੜਤਾਲ ਰੱਖੀ ਸੀ। ਉਹ ਹਿਮਾਲਿਆ ’ਚ ਹੋਟਲਾਂ ਤੇ ਲਗਜ਼ਰੀ ਟੂਰਿਜ਼ਮ ਅਦਾਰਿਆਂ ਨੂੰ ਬਣਾਉਣ ਦੇ ਵਿਰੋਧੀ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਦਿਹਾਂਤ ’ਤੇ ਦੁੱਖ ਪ੍ਰਗਟ ਕੀਤਾ ਹੈ।
ਇਹ ਵੀ ਪੜ੍ਹੋ: ਮਿਗ-21 ਕ੍ਰੈਸ਼: ਸ਼ਹੀਦ ਹੋਏ ਪਾਇਲਟ ਅਭਿਨਵ ਨੇ ਸਿਰਫ਼ 1 ਰੁਪਇਆ ਲੈ ਕੇ ਕੀਤਾ ਸੀ ਵਿਆਹ
DSGMC ਦਾ ਕਾਰਜਕਾਲ ਖਤਮ, ਤਾਇਨਾਤ ਹੋਵੇ ਸਰਕਾਰੀ ਰਿਸੀਵਰ: ਗੁਰਮੀਤ ਸਿੰਘ ਸ਼ੰਟੀ
NEXT STORY