ਮੁੰਬਈ (ਏਜੰਸੀ)- ਵਿਗਿਆਪਨ ਜਗਤ ਦੇ ਦਿੱਗਜ ਪਿਊਸ਼ ਪਾਂਡੇ ਦਾ 70 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਇਸ ਦੀ ਜਾਣਕਾਰੀ ਕਾਲਮਨਿਸਟ ਸੁਹੇਲ ਸੇਠ ਨੇ X ‘ਤੇ ਸਾਂਝੀ ਕੀਤੀ। ਉਨ੍ਹਾਂ ਨੇ ਲਿਖਿਆ ਕਿ ਦੇਸ਼ ਨੇ ਸਿਰਫ਼ ਇੱਕ ਮਹਾਨ ਐਡ ਮਾਈਂਡ ਹੀ ਨਹੀਂ, ਸਗੋਂ ਇੱਕ ਸੱਚਾ ਦੇਸ਼ਭਗਤ ਅਤੇ ਜੈਂਟਲਮੈਨ ਗਵਾ ਦਿੱਤਾ ਹੈ।
ਇਹ ਵੀ ਪੜ੍ਹੋ: ਮਨੋਰੰਜਨ ਜਗਤ ਤੋਂ ਆਈ ਇਕ ਹੋਰ ਮੰਦਭਾਗੀ ਖਬਰ; ਛੋਟੀ ਉਮਰੇ ਦੁਨੀਆ ਛੱਡ ਗਈ ਇਹ ਮਸ਼ਹੂਰ ਅਦਾਕਾਰਾ

1982 ਵਿੱਚ ਪਾਂਡੇ ਨੇ ਓਗਿਲਵੀ ਐਂਡ ਮੇਥਰ ਇੰਡੀਆ (ਹੁਣ ਓਗਿਲਵੀ ਇੰਡੀਆ) ਨਾਲ ਇੱਕ ਟ੍ਰੇਨੀ ਅਕਾਊਂਟ ਇੱਕਜ਼ਿਕਿਊਟਿਵ ਦੇ ਤੌਰ ‘ਤੇ ਕਰੀਅਰ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਕ੍ਰੀਏਟਿਵ ਖੇਤਰ ਵੱਲ ਮੁੜੇ। ਉਨ੍ਹਾਂ ਨੇ ਭਾਰਤੀ ਐਡਵਰਟਾਈਜ਼ਿੰਗ ਦੀ ਦਿਸ਼ਾ ਅਤੇ ਭਾਸ਼ਾ ਦੋਵੇਂ ਬਦਲ ਦਿੱਤੀਆਂ। ਐਸ਼ੀਅਨ ਪੇਂਟਸ ਦਾ “Har khushi mein rang laaye”, ਕੈਡਬਰੀ ਦਾ “Kuch Khaas Hai” ਅਤੇ ਫੇਵੀਕੋਲ ਦੇ ਆਈਕਾਨਿਕ ਐਡ ਉਨ੍ਹਾਂ ਦੀ ਰਚਨਾਤਮਕ ਸੋਚ ਦੇ ਉਦਾਹਰਨ ਹਨ। ਪੀ.ਐੱਮ. ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਪ੍ਰਚਾਰ ਦਾ ਨਾਅਰਾ ਵੀ ਉਨ੍ਹਾਂ ਨੇ ਦਿੱਤਾ ਸੀ, ਜੋ ਕਾਫੀ ਚਰਚਿਤ ਰਿਹਾ। ਇਹ ਨਾਅਰਾ ਸੀ- ਅਬਕੀ ਬਾਰ, ਮੋਦੀ ਸਰਕਾਰ।
ਇਹ ਵੀ ਪੜ੍ਹੋ: 'ਮੈਂ ਤੁਹਾਡੇ ਸਾਰੇ ਸੁਪਨੇ ਪੂਰੇ ਕਰਾਂਗੀ'; Singer ਦੀ ਮੌਤ ਮਗਰੋਂ ਪਤਨੀ ਨੇ ਪਾਈ ਭਾਵੁਕ ਪੋਸਟ
ਫਿਲਮਕਾਰ ਹੰਸਲ ਮਹਿਤਾ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਲਿਖਿਆ, “Fevicol ka jod toot gaya… The ad world lost its glue today।” ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਗਹਿਰਾ ਦੁੱਖ ਜ਼ਾਹਰ ਕੀਤਾ ਅਤੇ ਉਨ੍ਹਾਂ ਨੂੰ ਕਹਾਣੀ ਕਹਿਣ ਦੀ ਕਲਾ ਵਿੱਚ ਬੇਮਿਸਾਲ ਦੱਸਿਆ।
ਇਹ ਵੀ ਪੜ੍ਹੋ: ਬੇਹੱਦ ਖ਼ੂਬਸੂਰਤ Influencer ਨੂੰ ਮਿਲੀ ਰੂਹ ਕੰਬਾਊ ਮੌਤ ! ਸਿਰਫ਼ 26 ਸਾਲ ਦੀ ਉਮਰ 'ਚ ਛੱਡੀ ਦੁਨੀਆ
2004 ਵਿੱਚ ਪਿਊਸ਼ ਪਾਂਡੇ ਕੈਨਜ਼ ਲਾਇੰਸ ਫੈਸਟੀਵਲ ਦੇ ਜ਼ੂਰੀ ਪ੍ਰਧਾਨ ਬਣਨ ਵਾਲੇ ਪਹਿਲੇ ਏਸ਼ੀਆਈ ਬਣੇ। 2012 ਵਿੱਚ ਉਨ੍ਹਾਂ ਨੂੰ CLIO ਲਾਈਫਟਾਈਮ ਐਚੀਵਮੈਂਟ ਐਵਾਰਡ ਮਿਲਿਆ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ — ਇਸ ਸਨਮਾਨ ਨੂੰ ਪ੍ਰਾਪਤ ਕਰਨ ਵਾਲੇ ਉਹ ਭਾਰਤੀ ਐਡ ਇੰਡਸਟਰੀ ਦੇ ਪਹਿਲੇ ਸ਼ਖ਼ਸ ਸਨ।
ਇਹ ਵੀ ਪੜ੍ਹੋ: ਇਕ ਤੋਂ ਬਾਅਦ ਇਕ ਕਈ ਵਾਹਨਾਂ ਦੀ ਹੋਈ ਭਿਆਨਕ ਟੱਕਰ ! ਸੜਕ 'ਤੇ ਵਿਛ ਗਈਆਂ ਲਾਸ਼ਾਂ, 63 ਲੋਕਾਂ ਦੀ ਹੋਈ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਅੱਤਵਾਦੀ ਸਾਜਿਸ਼ ਨਾਕਾਮ! ਫੜੇ ਗਏ ISIS ਦੇ 2 ਅੱਤਵਾਦੀ, IED ਧਮਾਕੇ ਦੀ ਕਰ ਰਹੇ ਸਨ ਤਿਆਰੀ
NEXT STORY