ਲੁਧਿਆਣਾ (ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਿਛਲੇ 8 ਸਾਲ ਤੋਂ ਬਰਗਾੜੀ ਅਤੇ ਕੋਟਕਪੁਰਾ ਗੋਲੀ ਕਾਂਡ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, 3 ਕਾਨੂੰਨਾਂ ਦੇ ਚਲਦੇ ਬੀ. ਜੇ. ਪੀ. ਨਾਲ ਸਬੰਧ ਰੱਖਣ ਅਤੇ ਕਿਸਾਨਾਂ ਦੇ ਮਾਮਲੇ ਨੂੰ ਲੈ ਕੇ ਅਤੇ ਕਈ ਹੋਰ ਮਾਮਲਿਆਂ ’ਚ ਕਾਫੀ ਉਲਝੇ ਹੋਏ ਦਿਖਾਈ ਦੇ ਰਹੇ ਹਨ, ਕਿਉਂਕਿ ਉਨ੍ਹਾਂ ਬਾਰੇ ਖਾਸ ਕਰ ਕੇ ਵਿਰੋਧੀ ਤੇ ਆਪਣੇ ਵੀ ਉਂਗਲਾਂ ਚੁੱਕ ਰਹੇ ਹਨ, ਜਿਸ ਕਾਰਨ ਅਕਾਲੀ ਦਲ ਦੀ ਲੋਕ ਸਭਾ ਚੋਣਾਂ ’ਚ ਜ਼ਮਾਨਤ ਜ਼ਬਤ ਹੋ ਗਈ ਤੇ ਜ਼ਿਮਨੀ ਚੋਣਾਂ ’ਚ ਵੀ ਜ਼ਮਾਨਤਾਂ ਨਹੀਂ ਬਚਾ ਸਕਿਆ, ਉਥੇ ਬਰਾਬਰਤਾ ਲਈ ਇਕ ਹੋਰ ਅਕਾਲੀ ਦਲ ਪੁਨਰ ਸੁਰਜੀਤ ਹੋ ਗਿਆ।
ਹੁਣ ਅਕਾਲੀ ਹਲਕਿਆਂ ’ਚ ਇਹ ਖ਼ਬਰ ਦੀ ਘੁਸਰ-ਮੁਸਰ ਸ਼ੁਰੂ ਹੋ ਗਈ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਸਿਆਸੀ ਨਿਖਾਰ ਲਈ ਇਕ ਵੱਡੀ ਕੰਪਨੀ ਨੂੰ ਠੇਕਾ ਦੇ ਦਿੱਤਾ ਹੈ, ਜੋ ਉਹ ਕਾਰਜ ਦੱਸੇਗੀ, ਉਸ ’ਤੇ ਜੇਕਰ ਪਾਰਟੀ ਪ੍ਰਧਾਨ ਅਮਲ ਕਰਨਗੇ ਤਾਂ ਲੋਕਾਂ ’ਚ ਵਾਹ-ਵਾਹੀ ਹੋ ਜਾਵੇਗੀ। ਇਹ ਵੀ ਚਰਚਾ ਹੈ ਕਿ ਇਹ ਕੰਪਨੀ (ਰਾਹੁਲ ਗਾਂਧੀ) ਵਾਲੀ ਦੱਸੀ ਜਾ ਰਹੀ ਹੈ, ਜਿਸ ਨੇ ਪੱਪੂ ਆਖੇ ਜਾਂਦੇ ਰਾਹੁਲ ਗਾਂਧੀ ਨੂੰ ਤਰ੍ਹਾਂ-ਤਰ੍ਹਾਂ ਦੇ ਨੁਕਤੇ ਦੱਸੇ, ਜਿਸ ਤਹਿਤ ਉਸ ਨੇ ਛੋਟੇ-ਮੋਟੇ ਕਾਰੋਬਾਰੀਆਂ ਤੋਂ ਇਲਾਵਾ ਲੋਕਾਂ ’ਚ ਵਿਚਰਨ ਤੇ ਹੋਰ ਕਾਰਜ ਕਰਨ ਲਈ ਉਸ ਕੰਪਨੀ ਦੀ ਮੰਨੀ ਤਾਂ ਅੱਜ ਦੇਸ਼ ਦੇ ਵਿਰੋਧੀ ਧਿਰ ਦੇ ਆਗੂ ਬਣ ਗਏ ਹਨ।
ਜਦੋਂਕਿ ਚੰਦ ਸਾਲ ਪਹਿਲਾਂ ਉਹ ਪੱਪੂ ਸਨ ਪਰ ਉਸ ਨੇ ਭਾਰਤ ਦੀ ਯਾਤਰਾ, ਸ੍ਰੀ ਦਰਬਾਰ ਸਾਹਿਬ ’ਚ ਨਤਮਸਤਕ ਹੋ ਕੇ 3 ਦਿਨ ਰਹਿਣਾ, ਛੋਟੇ ਕਾਰੋਬਾਰੀਆਂ ਨਾਲ ਉਨ੍ਹਾਂ ਦੇ ਕੰਮ-ਧੰਦੇ ਦੇਖੇ, ਜਿਸ ਦਾ ਅਸਰ ਅੱਜ ਹਰ ਕੋਈ ਵੇਖ ਰਿਹਾ ਹੈ। ਹੁਣ ਅਕਾਲੀਆਂ ਵਿਚ ਚਰਚਾ ਹੈ ਕਿ ਹੁਣ ਹਾਇਰ ਕੀਤੀ ਕੰਪਨੀ ਜਿਵੇਂ ਰਾਹੁਲ ਗਾਂਧੀ ਪੱਪੂ ਨੂੰ ਲੋਕ ਸਭਾ ਦਾ ਨੇਤਾ ਬਣਾਉਣ ’ਚ ਸਫਲ ਹੋ ਗਈ। ਸੁਖਬੀਰ ਸਿੰਘ ਨੇ ਵੀ ਜੇਕਰ ਉਸ ਦੀਆਂ ਗੱਲਾਂ ’ਤੇ ਅਮਲ ਕੀਤਾ ਤਾਂ ਆਉਂਦੇ ਮਹੀਨਿਆਂ ’ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸਿਆਸੀ ਨਿਖਾਰ ਤੇ ਲੋਕਾਂ ’ਚ ਮੁੜ ਕੱਦ ਉੱਚਾ ਹੋ ਜਾਵੇਗਾ। ਬਾਕੀ ਦੇਖਦੇ ਹਾਂ ਕਿ ਇਹ ਗੱਲ ਸਹੀ ਹੈ ਜਾਂ ਫਿਰ ਪਾਰਟੀ ਅੰਦਰ ਉਡਾਈ ਗਈ ਛੁਰਲੀ ਹੈ।
ਪੰਜਾਬ 'ਚ ਬਦਲੀਆਂ Milk Products ਦੀਆਂ ਕੀਮਤਾਂ! ਜਾਣੋ ਕਿੰਨਾ ਹੋਇਆ ਵਾਧਾ
NEXT STORY