ਕੋਲਕਾਤਾ- ਕੋਲਕਾਤਾ ਦੀ ਇਕ ਮਸ਼ਹੂਰ ਬੇਕਰੀ ਨੇ 25 ਕਿਲੋਗ੍ਰਾਮ ਚਾਕਲੇਟ ਨਾਲ ਦੁਰਗਾ ਮਾਤਾ ਦੀ ਮੂਰਤੀ ਬਣਾਈ ਹੈ, ਜਿਸ ਦਾ ਸ਼ੁੱਕਰਵਾਰ ਯਾਨੀ ਅੱਜ ਦੁਸਹਿਰੇ ਤੋਂ ਬਾਅਦ ਦੁੱਧ ’ਚ ਵਿਸਰਜਨ ਕੀਤਾ ਜਾਵੇਗਾ ਅਤੇ ਫਿਰ ਉਸ ਨਾਲ ਬਣੇ ‘ਮਿਲਕਸ਼ੇਕ’ ਨੂੰ ਗਰੀਬ ਬੱਚਿਆਂ ’ਚ ਵੰਡਿਆ ਜਾਵੇਗਾ। ਬੇਕਰੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਹੱਥ ਨਾਲ ਬਣਾਈ ਗਈ 4 ਫੁੱਟ ਉੱਚੀ ਦੇਵੀ ਦੁਰਗਾ ਦੀ ਮੂਰਤੀ ਬੈਲਜ਼ੀਅਮ ਚਾਕਲੇਟ ਨਾਲ ਬਣੀ ਹੈ। ਇਸ ਮੂਰਤੀ ਨੇ 5 ਦਿਨਾਂ ’ਚ ਪਾਰਕ ਸਟ੍ਰੀਟ ’ਚ ਬਣੇ ਉਨ੍ਹਾਂ ਮੰਡਪ ’ਚ ਲੋਕਾਂ ਨੂੰ ਕਾਫ਼ੀ ਆਕਰਸ਼ਿਤ ਕੀਤਾ।
ਉਨ੍ਹਾਂ ਦੱਸਿਆ ਕਿ ਸ਼ੈੱਫ ਵਿਕਾਸ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੇ ਇਕ ਹਫ਼ਤੇ ਤੋਂ ਵੱਧ ਸਮੇਂ ’ਚ ਇਸ ਨੂੰ ਤਿਆਰ ਕੀਤਾ। ਟੀਮ ਨੇ ‘ਕੋਕੋ ਬਟਰ’ ਦੀ ਵਰਤੋਂ ਉਸ ਦਾ ਆਧਾਰ ਠੋਸ ਬਣਾਉਣ ਲਈ ਕੀਤਾ। ਉਨ੍ਹਾਂ ਕਿਹਾ,‘‘ਦੁਸਹਿਰੇ ਤੋਂ ਬਾਅਦ ਮੂਰਤੀ ਦਾ ਦੁੱਧ ’ਚ ਵਿਸਰਜਨ ਕੀਤਾ ਜਾਵੇਗਾ ਅਤੇ ਉਸ ਨਾਲ ਬਣੇ ‘ਮਿਲਕਸ਼ੇਕ’ ਨੂੰ ਮੱਧ ਕੋਲਕਾਤਾ ਦੇ ਗਰੀਬ ਬੱਚਿਆਂ ’ਚ ਵੰਡਿਆ ਜਾਵੇਗਾ। ਇਹ ਪਹਿਲ ਪੱਛਮੀ ਬੰਗਾਲ ਦੇ ਸਭ ਤੋਂ ਵੱਡੇ ਤਿਉਹਾਰ ’ਚ ‘ਬੇਕਰੀ’ ਦਾ ਇਕ ਯੋਗਦਾਨ ਹੈ।’’
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਹਾਲਤ ਸਥਿਰ, ਸਿਹਤ ’ਚ ਹੋ ਰਿਹੈ ਸੁਧਾਰ
NEXT STORY