ਉੱਤਰ-ਪ੍ਰਦੇਸ਼— ਸਮਾਜਵਾਦੀ ਪਾਰਟੀ ਦਾ ਆਪਸੀ ਕਲੇਸ਼ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਹਾਲਾਂਕਿ ਪਾਰਟੀ ਸੁਪ੍ਰੀਮੋ ਮੁਲਾਇਮ ਸਿੰਘ ਯਾਦਵ ਸੁਲਹ ਦਾ ਕੋਈ ਵੀ ਫਾਰਮੂਲਾ ਨਹੀਂ ਕੱਢ ਰਹੇ ਹਨ। ਯਾਦਵ ਪਰਿਵਾਰ ਦਰਮਿਆਨ ਦੀ ਇਹ ਲੜਾਈ ਹੁਣ ਚੋਣਾਂ 'ਚ ਟਿਕਟਾਂ ਦੀ ਵੰਡ ਤੱਕ ਟਲ ਗਈ ਹੈ। ਮੰਗਲਵਾਰ ਨੂੰ ਹੋਈ ਮੁਲਾਇਮ ਸਿੰਘ ਯਾਦਵ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਸੂਤਰਾਂ ਦਾ ਮੰਨਣਾ ਹੈ ਕਿ ਹੁਣ ਅਖਿਲੇਸ਼ ਕੋਈ ਵੀ ਸਖਤ ਫੈਸਲਾ ਲੈਣ ਨਹੀਂ ਜਾ ਰਹੇ ਹਨ। ਬੁੱਧਵਾਰ ਸਵੇਰੇ 11 ਵਜੇ ਅਖਿਲੇਸ਼ ਯਾਦਵ ਨੇ ਵਿਧਾਇਕਾਂ ਅਤੇ ਐੱਮ. ਐੱਲ. ਸੀ. ਐੱਸ. ਦੀ ਮੀਟਿੰਗ ਬੁਲਾਈ ਹੈ। ਮੀਟਿੰਗ 'ਚ 3 ਨਵੰਬਰ ਤੋਂ ਸ਼ੁਰੂ ਹੋ ਰਹੀ ਰਥ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਗੱਲ ਹੋਵੇਗੀ। ਉਥੇ ਹੀ ਰਾਮਗੋਪਾਲ ਯਾਦਵ ਨੇ ਇਕ ਵਾਰ ਫਿਰ ਆਪਣੇ ਭਰਾ ਮੁਲਾਇਮ ਸਿੰਘ ਯਾਦਵ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ, 'ਮੁਲਾਇਮ ਸਿੰਘ ਯਾਦਵ ਨੂੰ ਅਖਿਲੇਸ਼ ਦੀ ਲੋਕ ਪ੍ਰਸਿੱਧੀ ਨਾਲ ਜਲਨ ਹੋ ਰਹੀ ਹੈ। ਹਰ ਬਾਪ ਚਾਹੁੰਦਾ ਹੈ ਕਿ ਉਸ ਦਾ ਬੇਟਾ ਅੱਗੇ ਵਧੇ ਪਰ ਇਥੇ ਅਜਿਹਾ ਨਹੀਂ ਹੋ ਰਿਹਾ। ਉਨ੍ਹਾਂ ਨੇ ਜੋ ਕਿਹਾ ਉਹ ਨਾਸਮਝੀ ਹੈ।' ਮੁਲਾਇਮ ਨੇ ਕਿਹਾ ਸੀ ਕਿ ਅਮਰ ਨੇ ਉਨ੍ਹਾਂ ਨੂੰ ਬਚਾਇਆ ਹੈ। ਉਥੇ ਹੀ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਹੁਣ ਉਹ ਕਦੇ ਵੀ ਨੇਤਾ ਜੀ ਨਾਲ ਮਿਲਣਗੇ। ਮੈਂ ਹਰ ਤਰ੍ਹਾਂ ਦੇ ਖਿਲਵਾੜ ਤੋਂ ਬਾਹਰ ਹਾਂ ਅਤੇ ਜੋ ਮਨ 'ਚ ਆਵੇਗਾ ਉਹ ਹੀ ਕਰਾਂਗਾ। ਮੈਂ ਪਾਰਟੀ ਛੱਡੀ ਨਹੀਂ ਹੈ ਤਾਂ ਰਾਜਸਭਾ ਦੀ ਮੈਂਬਰਸ਼ਿਪ ਦਾ ਕਿਉਂ ਤਿਆਗ ਕਰਾਂਗਾ।
ਸਵੇਰ ਦੀ ਸੈਰ ਲਈ ਗਏ 2 ਨੌਜਵਾਨਾਂ ਦੀ ਟਰੱਕ ਦੀ ਲਪੇਟ 'ਚ ਆਉਣ ਨਾਲ ਮੌਤ
NEXT STORY