ਬੈਂਗਲੁਰੂ (ਭਾਸ਼ਾ): ਕਰਨਾਟਕ ਦੇ ਮੁੱਖ ਮੰਤਰੀ 11 ਜੂਨ ਨੂੰ ਇਕ ਬੱਸ ਕੰਡਕਟਰ ਦੀ ਭੂਮਿਕਾ ਨਿਭਾਉਣਗੇ। ਦਰਅਸਲ ਉਹ ਸੂਬੇ ਵਿਚ 'ਸ਼ਕਤੀ' ਯੋਜਨਾ ਦੀ ਸ਼ੁਰੂਆਤ ਕਰਨਗੇ, ਜਿਸ ਤਹਿਤ ਸੂਬੇ ਵੱਲੋਂ ਚਲਾਈਆਂ ਜਾ ਰਹੀਆਂ ਬੱਸਾਂ ਵਿਚ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਇਹ ਯੋਜਨਾ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀਆਂ 5 ਗਰੰਟੀਆਂ ਦੇ ਵਾਅਦਿਆਂ 'ਚੋਂ ਇਕ ਹੈ।
ਇਹ ਖ਼ਬਰ ਵੀ ਪੜ੍ਹੋ - ਭਰਤਨਾਟਿਅਮ ਦੇ ਗੁਰੂ ਨੂੰ ਮਲੇਸ਼ੀਆ ਤੋਂ ਭਾਰਤ ਖਿੱਚ ਲਿਆਈ ਹੋਣੀ, ਚੱਲਦੇ ਪ੍ਰੋਗਰਾਮ 'ਚ ਵਾਪਰ ਗਿਆ ਭਾਣਾ
ਸੂਤਰਾਂ ਮੁਤਾਬਕ, ਮੁੱਖ ਮੰਤਰੀ ਬੀ.ਐੱਮ.ਟੀ.ਸੀ. ਬੱਸ ਵਿਚ ਸਫ਼ਰ ਕਰਨਗੇ ਤੇ ਸੂਬਾ ਦੀ ਰਾਜਧਾਨੀ ਵਿਚ ਯੋਜਨਾ ਦੀ ਸ਼ੁਰੂਆਤ ਮੌਕੇ ਮਹਿਲਾ ਯਾਤਰੀਆਂ ਨੂੰ ਮੁਫ਼ਤ ਟਿਕਟ ਜਾਰੀ ਕਰਨਗੇ। ਉੱਥੇ ਹੀ, ਮੰਤਰੀ ਤੇ ਵਿਧਾਇਕ ਆਪਣੇ ਹਲਕੇ ਵਿਚ ਯੋਜਨਾ ਨੂੰ ਹਰੀ ਝੰਡੀ ਦਿਖਾਉਣਗੇ। ਮੁੱਖ ਮੰਤਰੀ ਦਫ਼ਤਰ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸਿੱਧਰਮਈਆ ਨੇ ਮੰਤਰੀਆਂ ਤੇ ਵਿਧਾਇਕਾਂ ਦੇ ਨਾਲ ਜ਼ਿਲ੍ਹਾ ਪ੍ਰਧਾਨਾਂ ਨੂੰ ਇਹ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ ਹੈ ਕਿ ਸ਼ਕਤੀ ਯੋਜਨਾ ਜਾਤ, ਧਰਮ ਤੇ ਵਰਗਾਂ ਤੋਂ ਉੱਪਰ ਉੱਠ ਕੇ ਸਾਰੇ ਯੋਗ ਲਾਭਪਾਤਰੀਆਂ ਤਕ ਪਹੁੰਚੇ।
ਇਹ ਖ਼ਬਰ ਵੀ ਪੜ੍ਹੋ - ਓਡੀਸ਼ਾ ਰੇਲ ਹਾਦਸੇ ਮਗਰੋਂ ਸਕੂਲ 'ਚ ਰੱਖੀਆਂ ਲਾਸ਼ਾਂ ਤੋਂ ਡਰੇ ਵਿਦਿਆਰਥੀ, ਸਰਕਾਰ ਨੂੰ ਚੁੱਕਣਾ ਪਿਆ ਇਹ ਕਦਮ
ਇਕ ਬਿਆਨ ਵਿਚ ਸਿੱਧਰਮਈਆ ਦੇ ਹਵਾਲੇ ਤੋਂ ਕਿਹਾ ਗਿਆ, "ਯੋਜਨਾ ਦੀ ਸ਼ੁਰੂਆਤ ਨੂੰ ਸਾਰਥਕ ਬਣਾਉਣ ਲਈ ਸਾਰੇ ਜ਼ਿਲ੍ਹਾ ਮੰਤਰੀਆਂ ਨੂੰ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸ਼ਕਤੀ ਯੋਜਨਾ ਨਾਲ ਸੂਬੇ ਦੀਆਂ ਉਨ੍ਹਾਂ ਸਾਰੀਆਂ ਔਰਤਾਂ ਨੂੰ ਰਾਹਤ ਮਿਲੇਗੀ, ਜੋ ਮਹਿੰਗਾਈ ਤੋਂ ਪਰੇਸ਼ਾਨ ਸੀ।" ਇਸ ਵਿਚ ਕਿਹਾ ਗਿਆ, "ਸੂਬਾ ਸਰਕਾਰ ਸੱਤਾ ਵਿਚ ਆਉਣ ਦੇ ਇਕ ਮਹੀਨੇ ਦੇ ਅੰਦਰ ਸਾਰੀਆਂ ਗਰੰਟੀਆਂ ਨੂੰ ਲਾਗੂ ਕਰ ਰਹੀ ਹੈ, ਇਸ ਤੱਥ ਦੇ ਬਾਵਜੂਦ ਇਸ ਲਈ ਕਾਫ਼ੀ ਪੈਸਿਆਂ ਦੀ ਲੋੜ ਹੈ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਭਰਤਨਾਟਿਅਮ ਦੇ ਗੁਰੂ ਨੂੰ ਮਲੇਸ਼ੀਆ ਤੋਂ ਭਾਰਤ ਖਿੱਚ ਲਿਆਈ ਹੋਣੀ, ਚੱਲਦੇ ਪ੍ਰੋਗਰਾਮ 'ਚ ਵਾਪਰ ਗਿਆ ਭਾਣਾ
NEXT STORY