ਨਵੀਂ ਦਿੱਲੀ- ਚੰਡੀਗੜ੍ਹ ਮੇਅਰ ਚੋਣਾਂ 'ਚ ਭਾਜਪਾ ਦੇ ਉਮੀਦਵਾਰ ਮਨੋਜ ਨੇ ਮੰਗਲਵਾਰ ਨੂੰ ਜਿੱਤ ਦਰਜ ਕੀਤੀ ਹੈ। ਇਸ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ 'ਤੇ ਗੰਭੀਰ ਦੋਸ਼ ਲਗਾਏ ਹਨ। ਕੇਜਰੀਵਾਲ ਨੇ ਬਿਨਾਂ ਨਾਂ ਲਏ ਮੇਅਰ ਚੋਣਾਂ 'ਚ ਭਾਜਪਾ 'ਤੇ ਬੇਈਮਾਨੀ ਕਰਨ ਦਾ ਦੋਸ਼ ਲਗਾਇਆ ਹੈ। ਕੇਜਰੀਵਾਲ ਨੇ 'ਐਕਸ' 'ਤੇ ਪੋਸਟ ਕਰਦੇ ਹੋਏ ਕਿਹਾ,''ਚੰਡੀਗੜ੍ਹ ਮੇਅਰ ਚੋਣ 'ਚ ਦਿਨਦਿਹਾੜੇ ਜਿਸ ਤਰ੍ਹਾਂ ਨਾਲ ਬੇਈਮਾਨੀ ਕੀਤੀ ਗਈ ਹੈ, ਉਹ ਬੇਹੱਦ ਚਿੰਤਾਜਨਕ ਹੈ। ਜੇਕਰ ਇਕ ਮੇਅਰ ਚੋਣਾਂ 'ਚ ਇਹ ਲੋਕ ਇੰਨਾ ਡਿੱਗ ਸਕਦੇ ਹਨ ਤਾਂ ਦੇਸ਼ ਦੀਆਂ ਚੋਣਾਂ 'ਚ ਤਾਂ ਇਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਇਹ ਬੇਹੱਦ ਚਿੰਤਾਜਨਕ ਹੈ।''
ਦੱਸਣਯੋਗ ਹੈ ਕਿ ਪੰਜਾਬ-ਹਰਿਆਣਾ ਹਾਈ ਕੋਰਟ ਦੇ ਆਦੇਸ਼ 'ਤੇ ਅੱਜ ਸਖ਼ਤ ਸੁਰੱਖਿਆ ਵਿਚਾਲੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਕਰਵਾਈਆਂ ਗਈਆਂ ਸਨ। ਇਸ 'ਚ ਭਾਜਪਾ ਦੇ ਉਮੀਦਵਾਰ ਮਨੋਜ ਨੂੰ 16 ਵੋਟ ਅਤੇ ਆਮ ਆਦਮੀ ਪਾਰਟੀ ਦੇ ਕੁਲਦੀਪ ਨੂੰ 12 ਵੋਟ ਮਿਲੇ। ਇਸ ਤੋਂ ਇਲਾਵਾ ਬਾਕੀ ਵੋਟ ਰੱਦ ਕਰ ਦਿੱਤੇ ਗਏ। ਦੱਸ ਦੇਈਏ ਕਿ ਇਸ ਸੀਟ 'ਤੇ ਬਹੁਮਤ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ-ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਦੀਆਂ ਮੇਅਰ ਚੋਣਾਂ 18 ਜਨਵਰੀ ਨੂੰ ਹੋਣੀਆਂ ਸਨ ਪਰ ਉਦੋਂ ਪੀਠਾਸੀਨ ਅਧਿਕਾਰੀ ਦੇ ਬੀਮਾਰ ਪੈਣ ਕਾਰਨ ਟਲ ਗਈਆਂ ਸਨ। ਇਸ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਹਾਈ ਕੋਰਟ 'ਚ ਪਟੀਸ਼ਨ ਦਿੱਤੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜ਼ਮੀਨ ਖਿਸਕਣ ਕਾਰਨ ਮਨਾਲੀ-ਚੰਡੀਗੜ੍ਹ ਹਾਈਵੇਅ ਬੰਦ
NEXT STORY