ਮੱਧ ਪ੍ਰਦੇਸ਼ (ਭਾਸ਼ਾ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਸਾਬਕਾ ਮੰਤਰੀ ਸਤਿੰਦਰ ਜੈਨ ਨੂੰ ਜੇਲ੍ਹ ਵਿਚ ਸੁੱਟਣ ਲਈ ਜ਼ਿੰਮੇਵਾਰ ਠਹਿਰਾਇਆ। ਮਾਨ ਨੇ ਕਿਹਾ ਕਿ ਮੋਦੀ ਨੂੰ ਹੰਕਾਰ ਹੋ ਗਿਆ ਹੈ ਤੇ ਉਹ ਇਸ ਤਰ੍ਹਾਂ ਤੁਰਦੇ ਹਨ ਜਿਵੇਂ ਉਹ ਕਬੱਡੀ ਖੇਡਣ ਆ ਰਹੇ ਹੋਣ।
ਇਹ ਖ਼ਬਰ ਵੀ ਪੜ੍ਹੋ - ਅੱਤਵਾਦੀਆਂ ਨੂੰ ਰੋਬੋਟਿਕਸ ਦਾ ਕੋਰਸ ਕਰਵਾ ਰਹੀ ISIS, NIA ਵੱਲੋਂ ਕੀਤੇ ਗਏ ਵੱਡੇ ਖ਼ੁਲਾਸੇ
ਇੱਥੇ ਮੇਲਾ ਗ੍ਰਾਊਂਡ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ, "ਕਿਸੇ ਨੇ ਮੋਦੀ ਨੂੰ ਕਿਹਾ ਕਿ ਦਿੱਲੀ ਦੇ ਸਕੂਲਾਂ ਵਿਚ ਚੰਗੀ ਪੜ੍ਹਾਈ ਹੋ ਰਹੀ ਹੈ ਤਾਂ ਮਨੀਸ਼ ਸਿਸੋਦੀਆ ਨੂੰ ਜੇਲ੍ਹ ਭੇਜ ਦਿੱਤਾ, ਮੁਫ਼ਤ ਇਲਾਜ ਵਾਲੀ ਗੱਲ 'ਤੇ ਸਤਿੰਦਰ ਜੈਨ ਨੂੰ ਜੇਲ੍ਹ ਭੇਜ ਦਿੱਤਾ। ਹੁਣ ਬਦਲਾਅ ਦੀ ਜੋ ਹਵਾ ਦਿੱਲੀ ਤੋਂ ਪੰਜਾਬ ਪਹੁੰਚੀ ਹੈ, ਉਹ ਮੱਧ ਪ੍ਰਦੇਸ਼ ਤਕ ਆਵੇਗੀ।"
ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਬੈਠੇ ਗੈਂਗਸਟਰ ਪ੍ਰਿੰਸ ਚੌਹਾਨ ਤੇ ਕਾਲਾ ਰਾਣਾ ਦੇ ਗਿਰੋਹ ਦਾ ਪਰਦਾਫਾਸ਼, ਪੰਜਾਬ-ਹਰਿਆਣਾ 'ਚ ਕਰਦੇ ਸਨ ਵਾਰਦਾਤਾਂ
ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿਚ ਪੌਣੇ 5 ਸਾਲ ਪਹਿਲਾਂ ਚੋਣਾਂ ਹੋਈਆਂ ਤਾਂ ਕਾਂਗਰਸ ਦੀ ਸਰਕਾਰ ਬਣੀ, ਪਰ ਭਾਜਪਾ ਦਾ ਫ਼ਾਰਮੂਲਾ ਹੈ ਕਿ ਸਰਕਾਰ ਚੋਣ ਨਾਲ ਨਹੀਂ ਤਾਂ ਜ਼ਿਮਣੀ ਚੋਣ ਨਾਲ ਬਣਾ ਲਓ। ਉਨ੍ਹਾਂ ਅੱਗੇ ਕਿਹਾ, "ਤੁਸੀਂ ਮੱਧ ਪ੍ਰਦੇਸ਼ ਵਿਚ ਕਾਂਗਰਸ ਦੀ ਸਰਕਾਰ ਬਣਾਈ, ਜਿਨ੍ਹਾਂ ਦੇ ਦਫ਼ਤਰ 'ਤੇ ਪਹਿਲਾਂ ਹੀ ਬੋਰਡ ਲੱਗਿਆ ਹੁੰਦਾ ਹੈ ਕਿ ਇੱਥੇ ਵਿਧਾਇਕ ਵੇਚੇ ਜਾਂਦੇ ਹਨ। ਭਾਜਪਾ ਨੇ ਕਾਂਗਰਸ ਤੋਂ 30 ਵਿਧਾਇਕ ਖ਼ਰੀਦ ਕੇ ਸਰਕਾਰ ਬਣਾ ਲਈ। ਕਾਂਗਰਸ ਨੇ ਤੁਹਾਡੀਆਂ ਵੋਟਾਂ ਵੇਚ ਦਿੱਤੀਆਂ। ਅਜਿਹੀ ਪਾਰਟੀ ਨੂੰ ਵੋਟ ਦੇਣ ਦਾ ਕੀ ਮਤਲਬ ਜੋ ਵੋਟ ਵੇਚ ਦਿੰਦੀ ਹੈ। ਇਸ ਲਈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਦਿਓ।" ਮਾਨ ਨੇ ਕਿਹਾ ਕਿ "ਭਾਜਪਾ-ਕਾਂਗਰਸ ਵਾਲੇ ਰਲ਼ੇ ਹੋਏ ਹਨ। ਇਹ ਦਾਲ ਚਾਵਲ ਹਨ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਅੱਤਵਾਦੀਆਂ ਨੂੰ ਰੋਬੋਟਿਕਸ ਦਾ ਕੋਰਸ ਕਰਵਾ ਰਹੀ ISIS, NIA ਵੱਲੋਂ ਕੀਤੇ ਗਏ ਵੱਡੇ ਖ਼ੁਲਾਸੇ
NEXT STORY