ਪਟਨਾ, (ਭਾਸ਼ਾ)- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀਰਵਾਰ ਨੂੰ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੇ ਵਿਰੋਧੀ ਗੱਠਜੋੜ ‘ਇੰਡੀਆ’ ਵਿਚ ਵਾਪਸੀ ਦੀ ਪੇਸ਼ਕਸ਼ ਦਾ ਮੂੰਹ ਤੋੜ ਜਵਾਬ ਦਿੱਤਾ। ਉਨ੍ਹਾਂ ਹੱਥ ਜੋੜ ਕੇ ਮੁਸਕਰਾਉਂਦੇ ਹੋਏ ਬਸ ਇੰਨਾ ਹੀ ਕਿਹਾ ਕਿ ਕੀ ਬੋਲ ਰਹੇ ਹੋ?
ਰਾਜ ਭਵਨ ’ਚ ਨਵੇਂ ਰਾਜਪਾਲ ਵਜੋਂ ਆਰਿਫ ਮੁਹੰਮਦ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਏ ਕੁਮਾਰ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਸੂਬਾ ਸਰਕਾਰ ਆਪਣਾ ਕਾਰਜਕਾਲ ਪੂਰਾ ਕਰ ਸਕੇਗੀ ਤਾਂ ਨਵ-ਨਿਯੁਕਤ ਰਾਜਪਾਲ ਨੇ ਦਖ਼ਲ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਵਾਲ ਪੁੱਛਣ ਦਾ ਸਮਾਂ ਨਹੀਂ ਹੈ। ਅੱਜ ਖੁਸ਼ੀ ਦਾ ਦਿਨ ਹੈ। ਸਾਨੂੰ ਸਿਰਫ਼ ਚੰਗੀਆਂ ਚੀਜ਼ਾਂ ਬਾਰੇ ਹੀ ਗੱਲ ਕਰਨੀ ਚਾਹੀਦੀ ਹੈ।
ਮਮਤਾ ਦਾ ਵੱਡਾ ਦੋਸ਼, ਪੱਛਮੀ ਬੰਗਾਲ ’ਚ BSF ਕਰਵਾ ਰਹੀ ਘੁਸਪੈਠ
NEXT STORY