ਨੈਸ਼ਨਲ ਡੈਸਕ- ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਚੇਨਈ ਵਿਖੇ ਆਯੋਜਿਤ 'ਵਿਸ਼ਵ ਮਹਿਲਾ ਸਿਖਰ ਸੰਮੇਲਨ' ਦੌਰਾਨ ਔਰਤਾਂ ਦੀ ਆਰਥਿਕ ਅਤੇ ਸਮਾਜਿਕ ਆਜ਼ਾਦੀ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਜਿਹਾ ਬੁਨਿਆਦੀ ਢਾਂਚਾ ਤਿਆਰ ਕਰਨਾ ਜਾਰੀ ਰੱਖੇਗੀ ਜਿਸ ਨਾਲ ਹਰ ਮਹਿਲਾ ਨਿਡਰ ਹੋ ਕੇ ਪੜ੍ਹ ਸਕੇ, ਆਤਮ-ਨਿਰਭਰ ਬਣ ਸਕੇ ਅਤੇ ਉੱਦਮੀ ਵਜੋਂ ਆਪਣੀ ਪਛਾਣ ਬਣਾ ਸਕੇ।
ਸਟਾਲਿਨ ਨੇ ਕਿਹਾ ਕਿ ਤਾਮਿਲਨਾਡੂ ਨੂੰ ਇੱਕ ਹਜ਼ਾਰ ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਔਰਤਾਂ ਦੀ ਭੂਮਿਕਾ ਸਭ ਤੋਂ ਅਹਿਮ ਹੈ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਤਮਿਲਨਾਡੂ ਵਿੱਚ ਦੇਸ਼ ਦਾ ਸਭ ਤੋਂ ਵੱਡਾ ਮਹਿਲਾ ਵਰਕਫੋਰਸ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਨਿਵੇਸ਼ ਕਰਨ ਵਾਲੀਆਂ ਨਿੱਜੀ ਕੰਪਨੀਆਂ ਹੁਣ ਔਰਤਾਂ ਲਈ ਨੌਕਰੀਆਂ ਰਾਖਵੀਆਂ ਕਰ ਰਹੀਆਂ ਹਨ।
ਉਨ੍ਹਾਂ ਨੇ ‘ਕਲਾਇਗਨਾਰ ਮਗਲੀਰ ਉਰੀਮਾਈ ਥਿੱਟਮ’ ਯੋਜਨਾ ਨੂੰ ਸਰਕਾਰ ਦੀ ਸਰਵਉੱਚ ਪ੍ਰਾਪਤੀ ਦੱਸਿਆ, ਜਿਸ ਤਹਿਤ 1.3 ਕਰੋੜ ਮਹਿਲਾ ਮੁਖੀਆਂ ਨੂੰ ਹਰ ਮਹੀਨੇ 1,000 ਰੁਪਏ ਦਿੱਤੇ ਜਾਂਦੇ ਹਨ। ਤਰਕਵਾਦੀ ਨੇਤਾ ਈ.ਵੀ. ਰਾਮਾਸਾਮੀ (ਪੇਰੀਆਰ) ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਔਰਤਾਂ ਨੂੰ ਹਰ ਖੇਤਰ ਵਿੱਚ ਮਰਦਾਂ ਦੇ ਬਰਾਬਰ ਤਰੱਕੀ ਕਰਨੀ ਚਾਹੀਦੀ ਹੈ।
Elon Musk ਦੀ Starlink ਨੂੰ ਭਾਰਤ 'ਚ ਵੱਡਾ ਝਟਕਾ! D2D ਸਰਵਿਸ 'ਤੇ ਫਸਿਆ ਪੇਚ, ਜਾਣੋ ਪੂਰਾ ਮਾਮਲਾ
NEXT STORY