ਮੰਡੀ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ 19 ਫਰਵਰੀ ਨੂੰ ਮੰਡੀ 'ਚ 7 ਦਿਨਾ ਅੰਤਰਰਾਸ਼ਟਰੀ ਸ਼ਿਵਰਾਤਰੀ ਮੇਲੇ ਦਾ ਉਦਘਾਟਨ ਕਰਨਗੇ। ਜ਼ਿਲ੍ਹਾ ਕਮਿਸ਼ਨਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਡੀ ਦੇ ਜ਼ਿਲ੍ਹਾ ਅਧਿਕਾਰੀ ਅਤੇ ਮੰਡੀ ਸ਼ਿਵਾਰਤਰੀ ਮੇਲਾ ਕਮੇਟੀ ਦੇ ਚੇਅਰਮੈਨ ਅਰਿੰਦਮ ਚੌਧਰੀ ਨੇ ਦੱਸਿਆ ਕਿ ਇਸ ਸਾਲ ਮੇਲੇ 'ਚ 215 ਪਹਾੜੀ ਦੇਵਤਿਆਂ ਨੂੰ ਸੱਦਾ ਦਿੱਤਾ ਗਿਆ ਹੈ। ਇਨ੍ਹਾਂ 'ਚੋਂ 150 ਦੇਵਤਿਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਉੱਥੇ ਹੀ ਬੜਾ ਦੇਵ (ਮੀਂਹ ਦੇ ਦੇਵਤਾ) ਵਜੋਂ ਪ੍ਰਸਿੱਧ ਮੁੱਖ ਦੇਵਤਾ ਕਮਰੂਨਾਥ ਸ਼ੁੱਕਰਵਾਰ ਨੂੰ ਮੰਡੀ ਸ਼ਹਿਰ ਪਹੁੰਚੇ।
ਉਨ੍ਹਾਂ ਦੱਸਿਆ ਕਿ ਦੇਵਤਾ ਮੇਲਾ ਕਮੇਟੀ ਦੇ ਪ੍ਰਤੀਨਿਧੀਆਂ ਨਾਲ ਪ੍ਰਸ਼ਾਸਨਿਕ ਦਲ ਨੇ ਮੰਡੀ ਸਰਹੱਦ 'ਤੇ ਦੇਵਤਿਆਂ ਦਾ ਸੁਆਗਤ ਕੀਤਾ। ਇਹ ਸਾਰੇ ਮੰਡੀ ਸ਼ਹਿਰ ਦੇ ਮੁੱਖ ਦੇਵਤਾ ਮਾਧੋ ਰਾਵ ਮੰਦਰ 'ਚ ਪੂਜਾ ਕਰ ਕੇ ਕਸਬੇ ਦੀ ਇਕ ਪਹਾੜੀ 'ਤੇ ਟਾਰਨਾ ਮਾਤਾ ਦੇ ਮੰਦਰ ਲਈ ਰਵਾਨਾ ਹੋਏ। ਮੰਡੀ ਦੀ ਪੁਲਸ ਸੁਪਰਡੈਂਟ ਸ਼ਾਲਿਨੀ ਅਗਨੀਹੋਤਰੀ ਨੇ ਕਿਹਾ ਕਿ ਮੇਲੇ ਦੌਰਾਨ ਕਾਨੂੰਨ ਵਿਵਸਥਾ ਅਤੇ ਆਵਾਜਾਈ ਵਿਵਸਥਾ ਬਣਾਈ ਰੱਖਣ ਲਈ ਲਗਭਗ 1400 ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਉੱਥੇ ਹੀ ਅਧਿਕਾਰੀਆਂ ਨੇ ਦੱਸਿਆ ਕਿ ਮੇਲੇ ਦੇ ਆਯੋਜਨ ਨੂੰ ਲੈ ਕੇ ਪੂਰੇ ਮੰਡੀ ਸ਼ਹਿਰ ਨੂੰ ਸਜਾਇਆ ਗਿਆ ਹੈ ਅਤੇ ਸਾਰੇ ਜ਼ਰੂਰੀ ਇੰਤਜ਼ਾਮ ਕੀਤੇ ਗਏ ਹਨ।
NIA ਨੇ PFI ਮਾਮਲੇ 'ਚ ਰਾਜਸਥਾਨ 'ਚ 7 ਟਿਕਾਣਿਆਂ 'ਤੇ ਕੀਤੀ ਛਾਪੇਮਾਰੀ
NEXT STORY