ਲਖਨਊ— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਆਪਣੇ 'ਤੇ ਲੱਗੇ ਬੈਨ ਨੂੰ ਖਤਮ ਹੁੰਦਿਆਂ ਹੀ ਇਕ ਹੋਰ ਵਿਵਾਦਿਤ ਬਿਆਨ ਦਿੱਤਾ ਹੈ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਨੂੰ 'ਬਾਬਰ ਦੀ ਔਲਾਦ' ਕਹਿ ਕੇ ਸੰਬੋਧਿਤ ਕੀਤਾ। ਬੀਜੇਪੀ ਦੇ ਸਟਾਰ ਪ੍ਰਚਾਰਕ ਦਾ ਇਹ ਬਿਆਨ ਉਨ੍ਹਾਂ 'ਤੇ ਚੋਣ ਕਮਿਸ਼ਨ ਦੇ ਲਗਾਏ 72 ਘੰਟੇ ਦੇ ਬੈਨ ਦੇ ਖਤਮ ਹੋਣ ਤੋਂ ਬਾਅਦ ਆਇਆ।
ਯੋਗੀ ਯੂ.ਪੀ. ਦੇ ਸੰਭਲ 'ਚ ਚੋਣ ਪ੍ਰਚਾਰ ਕਰ ਰਹੇ ਸਨ. ਨਿਊਜ਼ ਏਜੰਸੀ ਏ.ਐੱਨ.ਆਈ. ਮੁਤਾਬਕ ਇਸ ਦੌਰਾਨ ਉਨ੍ਹਾਂ ਕਿਹਾ ਕਿ ਸਪਾ ਉਮੀਦਵਾਰ ਸਫੀਕੁਰਕ ਰਹਿਮਾਨ ਬਰਕ ਨੇ ਉਨ੍ਹਾਂ ਨੂੰ ਇਕ ਵਾਰ ਦੱਸਿਆ ਸੀ ਕਿ ਉਹ ਮੁਗਲਵੰਸ਼ ਦੇ ਉੱਤਰਾਧਿਕਾਰੀ ਹਨ। ਯੋਗੀ ਆਦਿਤਿਆਨਾਥ ਨੇ ਕਿਹਾ, 'ਜਦੋਂ ਮੈਂ ਸੰਸਦ ਮੈਂਬਰ ਸਨ ਤਾਂ ਮੈਂ ਇਕ ਵਾਰ ਸਪਾ ਦੇ ਉਮੀਦਵਾਰ ਜੋ ਖੁਦ ਸੰਸਦ ਮੈਂਬਰ ਸਨ, ਉਨ੍ਹਾਂ ਤੋਂ ਉਨ੍ਹਾਂ ਗੇ ਪੂਰਵਜਾਂ ਬਾਰੇ ਪੁੱਛਿਆ. ਉਨ੍ਹਾਂ ਕਿਹਾ ਕਿ ਅਸੀਂ ਬਾਬਰ ਦੇ ਵਾਰਿਸ ਹਾਂ। ਮੈਂ ਹੈਰਾਨ ਸੀ।'
ਸੀ.ਐੱਮ. ਯੋਗੀ ਨੇ ਕਿਹਾ, 'ਇਕ ਪਾਸੇ, ਇਕ ਅਜਿਹੀ ਪਾਰਟੀ ਦਾ ਉਮੀਦਵਾਰ ਹ ੈਜੋ ਬਾਬਾ ਭੀਮਰਾਓ ਅੰਬੇਡਕਰ ਤੇ ਗੌਤਮ ਬੁੱਧ ਨਾਲ ਜੁੜੇ ਥਾਵਾਂ ਦਾ ਵਿਕਾਸ ਕਰਦਾ ਹੈ। ਦੂਜੇ ਪਾਸੇ ਵਿਰੋਧੀ ਦਾ ਅਜਿਹਾ ਉਮੀਦਵਾਰ ਹੈ ਜੋ ਖੁਦ ਨੂੰ ਬਾਬਰ ਦੀ ਔਲਾਨ ਕਹਿੰਦਾ ਹੈ।' ਉਨ੍ਹਾਂ ਕਿਹਾ ਕਿ ਜੋ ਵਿਅਕਤੀ ਵੰਦੇ ਮਾਤਰਮ ਨਹੀਂ ਗਾਉਣਾ ਚਾਹੁੰਗਾ, ਜੋ ਬਾਬਾ ਸਾਹਿਬ ਨੂੰ ਮਾਲਾ ਪਹਿਨਾਉਣ 'ਚ ਅਸੁਵਿਧਾ ਮਹਿਸੂਸ ਕਰਦਾ ਹੈ ਉਹ ਤੁਹਾਡੇ ਵੋਟ ਦੇ ਕਾਬਿਲ ਨਹੀਂ ਹੈ।
ਕਾਂਗਰਸ ਸਭ ਤੋਂ ਵੱਡੀ 'ਧੋਖੇਬਾਜ' ਪਾਰਟੀ : ਅਖਿਲੇਸ਼
NEXT STORY