ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਬੀਤੀ ਰਾਤ ਤੋਂ ਮੀਂਹ ਪੈ ਰਿਹਾ ਹੈ। ਮੀਂਹ ਦੀ ਵਜ੍ਹਾ ਤੋਂ ਮੌਸਮ ਠੰਡਾ ਹੋ ਗਿਆ ਹੈ। ਸੂਬੇ 'ਚ ਜਿੱਥੇ ਦੇਰ ਰਾਤ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ ਹੈ, ਉੱਥੇ ਹੀ ਕੁੱਲੂ-ਮਨਾਲੀ ਸਮੇਤ ਲਾਹੌਲ-ਸਪੀਤੀ ਦੇ ਪਹਾੜਾਂ 'ਤੇ ਤਾਜ਼ਾ ਬਰਫ਼ਬਾਰੀ ਹੋਈ ਹੈ। ਰੋਹਤਾਂਗ ਦਰਰੇ ਸਮੇਤ ਮਨਾਲੀ-ਲੇਹ ਮਾਰਗ 'ਤੇ ਵੀ ਬਰਫ਼ਬਾਰੀ ਹੋਈ ਹੈ। ਹਾਲਾਂਕਿ ਸਮੇਂ ਤੋਂ ਪਹਿਲਾਂ ਮੌਸਮ ਠੰਡਾ ਹੋਣ ਕਾਰਨ ਕਿਸਾਨਾਂ ਦੀ ਚਿੰਤਾ ਵੱਧ ਗਈ ਹੈ ਪਰ ਸੈਰ-ਸਪਾਟਾ ਕਾਰੋਬਾਰੀ ਖੁਸ਼ ਹਨ।
ਹਿਮਾਚਲ ਪ੍ਰਦੇਸ਼ ਵਿਚ ਲਾਹੌਲ-ਸਪੀਤੀ, ਮਨਾਲੀ 'ਚ ਵੱਧ ਤੋਂ ਵੱਧ ਤਾਪਮਾਨ ਵਿਚ ਇਕ ਤੋਂ ਦੋ ਡਿਗਰੀ ਤੱਕ ਗਿਰਾਵਟ ਆਈ ਹੈ। ਪ੍ਰਦੇਸ਼ ਵਿਚ ਕਈ ਥਾਵਾਂ 'ਤੇ ਮੀਂਹ ਪਿਆ। ਇਸ ਨਾਲ ਕਈ ਥਾਵਾਂ 'ਤੇ ਨੁਕਸਾਨ ਵੀ ਪੁੱਜਾ ਹੈ। ਮਨਾਲੀ ਵਿਚ 42, ਨਾਰਕੰਡਾ 'ਚ 41.5, ਕੁਫਰੀ 'ਚ 39.6, ਸ਼ਿਮਲਾ 'ਚ 39, ਰਾਜਗੜ੍ਹ 'ਚ 29.2, ਕਸੌਲੀ 'ਚ 22.6 ਅਤੇ ਚੰਬਾ 'ਚ 4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ।
ਪ੍ਰਦੇਸ਼ ਵਿਚ 40 ਸੜਕਾਂ ਆਵਾਜਾਈ ਲਈ ਬੰਦ ਹਨ, ਜਿਨ੍ਹਾਂ ਨੂੰ ਖੋਲ੍ਹਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਿੰਨੌਰ ਜ਼ਿਲ੍ਹੇ ਦੇ ਨੇੜੇ ਸ਼ਿਮਲਾ-ਰਿਕਾਂਗਪੀਓ ਨੈਸ਼ਨਲ ਹਾਈਵੇਅ 'ਤੇ ਆਵਾਜਾਈ ਬਹਾਲ ਨਹੀਂ ਹੋਈ ਹੈ। ਇਸ ਮਾਰਗ 'ਤੇ ਮੰਗਲਵਾਰ ਸ਼ਾਮ ਤੋਂ ਹੀ ਆਵਾਜਾਈ ਠੱਪ ਹੈ। ਮੌਸਮ ਵਿਭਾਗ ਨੇ ਲਾਹੌਲ-ਸਪੀਤੀ, ਕਿੰਨੌਰ ਅਤੇ ਊਨਾ ਵਿਚ ਛੱਡ ਕੇ ਹੋਰ ਜ਼ਿਲ੍ਹਿਆਂ ਵਿਚ ਕੁਝ ਥਾਵਾਂ 'ਤੇ ਹਨ੍ਹੇਰੀ ਅਤੇ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ।
ਦਿੱਲੀ-NCR 'ਚ ਭਾਰੀ ਮੀਂਹ, ਗੁਜਰਾਤ 'ਚ ਹੜ੍ਹ, IMD ਨੇ 18 ਸੂਬਿਆਂ 'ਚ ਜਾਰੀ ਕੀਤਾ ਯੈਲੋ ਅਲਰਟ
NEXT STORY