ਨਾਗਪੁਰ (ਭਾਸ਼ਾ)-ਕਾਂਗਰਸੀ ਨੇਤਾ ਨਾਨਾ ਪਟੋਲੇ ਨੇ ਚੋਣ ਪ੍ਰਕਿਰਿਆ ’ਚ ਬੇਨਿਯਮੀਆਂ ਦਾ ਦੋਸ਼ ਲਾਉਂਦੇ ਹੋਏ ਲੋਕ ਸਭਾ ਚੋਣਾਂ ’ਚ ਨਿਤਿਨ ਗਡਕਰੀ ਦੀ ਨਾਗਪੁਰ ਤੋਂ ਚੋਣ ਨੂੰ ਬੰਬਈ ਹਾਈ ਕੋਰਟ ’ਚ ਚੁਣੌਤੀ ਦਿੱਤੀ ਹੈ। ਗਡਕਰੀ ਨੇ 2019 ਦੀਆਂ ਆਮ ਚੋਣਾਂ ’ਚ ਪਟੋਲੇ ਨੂੰ 1.97 ਲੱਖ ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਪਟੋਲੇ ਨੇ ਕਿਹਾ ਕਿ ਇਹ ਪਟੀਸ਼ਨ ਭਾਰਤ ਦੇ ਚੋਣ ਕਮਿਸ਼ਨ, ਉਨ੍ਹਾਂ ਦੇ ਮੁੱਖ ਅਧਿਕਾਰੀ ਅਤੇ ਨਿਤਿਨ ਗਡਕਰੀ ਖਿਲਾਫ ਹੈ। ਚੋਣਾਂ ਦੌਰਾਨ ਪਟੋਲੇ ਨੇ ਸਟ੍ਰਾਂਗਰੂਮ ਦੇ ਆਸਪਾਸ ਸੁਰੱਖਿਆ ’ਤੇ ਪ੍ਰਸ਼ਨ ਉਠਾਇਆ ਸੀ।
ਗੁਜਰਾਤ ਰਾਜ ਸਭਾ ਉਪ ਚੋਣਾਂ 'ਚ BJP ਨੇ ਮਾਰੀ ਬਾਜ਼ੀ
NEXT STORY