ਨਵੀਂ ਦਿੱਲੀ— ਦਿੱਲੀ ਵਿਚ ਆਮ ਆਦਮੀ ਪਾਰਟੀ 'ਆਪ' ਅਤੇ ਕਾਂਗਰਸ ਵਿਚਾਲੇ ਗਠਜੋੜ 'ਤੇ ਸਸਪੈਂਸ ਜਾਰੀ ਹੈ। ਦਿੱਲੀ ਪ੍ਰਦੇਸ਼ ਕਾਂਗਰਸ ਪ੍ਰਧਾਨ ਸ਼ੀਲਾ ਦੀਕਸ਼ਿਤ ਨੇ ਐਤਵਾਰ ਨੂੰ ਸਾਫ ਕੀਤਾ ਕਿ ਅੱਜ ਸ਼ਾਮ ਤਕ ਜਾਂ ਫਿਰ ਕੱਲ ਯਾਨੀ ਕਿ ਸੋਮਵਾਰ ਨੂੰ ਇਸ ਮਾਮਲੇ 'ਤੇ ਤਸਵੀਰ ਸਾਫ ਹੋ ਜਾਵੇਗੀ। ਸ਼ੀਲਾ ਨੇ ਕਿਹਾ ਕਿ ਇਸ ਬਾਰੇ ਅਧਿਕਾਰਤ ਬਿਆਨ ਜਾਰੀ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਇਹ ਕਿਆਸ ਲਾਏ ਜਾ ਰਹੇ ਹਨ ਕਿ 'ਆਪ' ਅਤੇ ਕਾਂਗਰਸ ਵਿਚਾਲੇ ਗਠਜੋੜ ਹੋਵੇਗਾ। ਹਾਲਾਂਕਿ ਦੋਹਾਂ ਪਾਰਟੀਆਂ ਵਲੋਂ ਅਜੇ ਤਕ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਵਲੋਂ ਵਾਰ-ਵਾਰ ਭਾਜਪਾ ਨੂੰ ਹਰਾਉਣ ਲਈ ਗਠਜੋੜ ਦਾ ਆਫਰ ਦਿੰਦੇ ਰਹੇ ਹਨ। ਕੇਜਰੀਵਾਲ ਨੇ ਦਿੱਲੀ ਦੇ ਨਾਲ ਪੰਜਾਬ ਅਤੇ ਹਰਿਆਣਆ ਵਿਚ ਵੀ ਕਾਂਗਰਸ ਨੂੰ ਗਠਜੋੜ ਦਾ ਆਫਰ ਦਿੱਤਾ ਹੈ। ਦਰਅਸਲ ਦਿੱਲੀ ਕਾਂਗਰਸ 'ਚ ਵੀ ਗਠਜੋੜ ਨੂੰ ਲੈ ਕੇ ਇਕ ਰਾਇ ਨਹੀਂ ਹੈ। ਗਠਜੋੜ 'ਤੇ ਸਾਰਿਆਂ ਦਾ ਪੱਖ ਸੁਣਨ ਤੋਂ ਬਾਅਦ ਆਖਰੀ ਫੈਸਲਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਛੱਡ ਦਿੱਤਾ ਗਿਆ ਹੈ। ਹੁਣ ਇਸ 'ਤੇ ਆਖਰੀ ਫੈਸਲਾ ਰਾਹੁਲ ਕੀ ਲੈਂਦੇ ਹਨ, ਇਹ ਜਾਣਨ ਦੀ ਉਤਸੁਕਤਾ ਦਿੱਲੀ ਹੀ ਨਹੀਂ ਦੇਸ਼ ਦੇ ਦੂਜੇ ਦਿੱਗਜ਼ ਨੇਤਾ ਵੀ ਕਰ ਰਹੇ ਹਨ।
2 ਸੀਟਾਂ 'ਤੇ ਲੋਕ ਸਭਾ ਚੋਣ ਲੜਨਗੇ ਰਾਹੁਲ ਗਾਂਧੀ
NEXT STORY