ਕਾਂਗਰਸ ਪ੍ਰਧਾਨ ਦੀ ਚੋਣ ਲੰਬੇ ਸਮੇਂ ਤੋਂ ਨਹੀਂ ਹੋਈ। ਹੁਣ ਜਦੋਂ ਹੋ ਰਹੀ ਹੈ ਤਾਂ ਇਕ ਵਿਅਕਤੀ ਦੀ ਮੌਜੂਦਗੀ ਨੇ ਚੋਣ ਨੂੰ ਦਿਲਚਸਪ ਬਣਾ ਦਿੱਤਾ ਹੈ। ਉਹ ਹਨ ਸ਼ਸ਼ੀ ਥਰੂਰ। ਕੇਰਲ ਦੇ ਤਿਰੂਵਨੰਤਪੁਰਮ ਤੋਂ ਕਾਂਗਰਸ ਦੇ ਸੰਸਦ ਮੈਂਬਰ, ਜੋ ਡਿਪਲੋਮੈਟ ਤੋਂ ਸਿਆਸਤਦਾਨ ਬਣੇ ਹਨ, ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਦੀ ਚੋਣ ਲੜ ਚੁੱਕੇ ਹਨ, 16 ਸਭ ਤੋਂ ਵੱਧ ਵਿਕਣ ਵਾਲੀਆਂ ਕਿਤਾਬਾਂ ਦੇ ਲੇਖਕ ਹਨ। ਕਾਂਗਰਸ ਪ੍ਰਧਾਨ ਦੀ ਚੋਣ ’ਚ ਉਮੀਦਵਾਰ ਸ਼ਸ਼ੀ ਥਰੂਰ ਨੇ ਨਵੋਦਿਆ ਟਾਈਮਜ਼/ਜਗ ਬਾਣੀ/ਪੰਜਾਬ ਕੇਸਰੀ (ਜਲੰਧਰ)/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਅਤੇ ਹਰ ਸਵਾਲ ਦਾ ਜਵਾਬ ਬੇਬਾਕੀ ਨਾਲ ਦਿੱਤਾ। ਪੇਸ਼ ਹਨ ਅੱਕੂ ਸ਼੍ਰੀਵਾਸਤਵ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼...
ਆਮ ਵਰਕਰ ਚਾਹੁੰਦੇ ਹਨ ਕਿ ਕੋਈ ਉਨ੍ਹਾਂ ਦੀ ਆਵਾਜ਼ ਉਠਾਏ ਅਤੇ ਮੈਂ ਇਸ ਲਈ ਆਇਆ ਹਾਂ
ਤੁਸੀਂ ਪਾਰਟੀ ’ਚ ਵਿਕੇਂਦਰੀਕਰਣ ਦੀ ਗੱਲ ਸ਼ੁਰੂ ਕੀਤੀ ਹੈ, ਇਹ ਵਿਚਾਰ ਕਿਵੇਂ ਆਇਆ ਅਤੇ ਕੀ ਇਹ ਸੰਭਵ ਹੋ ਸਕੇਗਾ?
ਜੇਕਰ ਮੈਂ ਪ੍ਰਧਾਨ ਬਣਿਆ ਤਾਂ ਹੋਵੇਗਾ। ਮੈਂ ਜਾਣਦਾ ਹਾਂ ਕਿ ਸਾਡੀ ਪਾਰਟੀ ’ਚ ਸਾਰੀਆਂ ਚੀਜ਼ਾਂ ਦਿੱਲੀ ’ਚ ਤੈਅ ਹੁੰਦੀਆਂ ਹੈ। ਅੱਜਕੱਲ ਜ਼ਿਲਾ ਪ੍ਰਧਾਨ ਦੀ ਨਾਮਜ਼ਦਗੀ ਲਈ ਵੀ ਕਾਂਗਰਸ ਪ੍ਰਧਾਨ ਦੇ ਦਸਤਖ਼ਤ ਚਾਹੀਦੇ ਹਨ। ਮੇਰੇ ਖਿਆਲ ’ਚ ਇਹ ਗਲਤ ਹੈ। ਸਾਡੇ ਲੋਕ ਜੋ ਹੇਠਲੇ ਪੱਧਰ ’ਤੇ ਬੂਥ, ਮੰਡਲ, ਬਲਾਕ, ਜ਼ਿਲਾ ਅਤੇ ਰਾਜ ਪੱਧਰ ’ਤੇ ਕੰਮ ਕਰਦੇ ਹਨ, ਉਨ੍ਹਾਂ ਦੇ ਸਸ਼ਕਤੀਕਰਨ ਦੀ ਲੋੜ ਹੈ। ਪਾਰਟੀ ’ਚ ਬਹੁਤ ਸਾਰੇ ਲੋਕ ਹਨ, ਖਾਸ ਕਰ ਕੇ ਆਮ ਵਰਕਰ ਚਾਹੁੰਦੇ ਹਨ ਕਿ ਕੋਈ ਉਨ੍ਹਾਂ ਦੀ ਆਵਾਜ਼ ਉਠਾਏ ਅਤੇ ਮੈਂ ਇਸ ਲਈ ਆਇਆ ਹਾਂ। ਕਾਂਗਰਸ ਦੇ ਸੰਵਿਧਾਨ ’ਚ ਲਿਖਿਆ ਹੈ ਕਿ ਸਾਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਹੈ। ਪ੍ਰਧਾਨ ਵੀ ਕਾਂਗਰਸ ਵਰਕਿੰਗ ਕਮੇਟੀ ਤੈਅ ਕਰੇ। ਪਾਰਲੀਮਾਨੀ ਬੋਰਡ ਬਣੇ, ਜੋ 25 ਸਾਲਾਂ ਤੋਂ ਨਹੀਂ ਹੈ।
ਪਰ ਪਾਰਟੀ ਇਕ ‘ਕੋਟਰੀ’ ਤੋਂ ਚਲਦੀ ਹੈ। ਕੀ ਹੇਠਾਂ ਅਤੇ ਉੱਪਰ (ਕੋਟਰੀ) ਵਿਚਾਲੇ ਟਕਰਾਅ ਨਹੀਂ ਹੋਵੇਗਾ? ਕੀ ਲੋਕ ਸਵੀਕਾਰ ਕਰਨਗੇ?
ਮੇਰਾ ਹੁਣ ਤੱਕ ਦਾ ਤਜਰਬਾ ਹੈ ਪ੍ਰਚਾਰ ਦੌਰਾਨ ਦਾ, ਜਿਨ੍ਹਾਂ ਲੋਕਾਂ ਨਾਲ ਮੈਂ ਗੱਲ ਕੀਤੀ, ਲੋਕ ਚਾਹੁੰਦੇ ਹਨ ਕਿ ਬਦਲਾਅ ਹੋਵੇ। ਮੈਂ ਬਦਲਾਅ ਦਾ ਉਮੀਦਵਾਰ ਹਾਂ। ਜਿਨ੍ਹਾਂ ਨਾਲ ਵੀ ਫੋਨ ’ਤੇ ਗੱਲ ਹੋਈ, ਜਾਂ ਜੋ ਸਿੱਧੇ ਤੌਰ ’ਤੇ ਮਿਲੇ, ਸਾਰੇ ਇਹੀ ਕਹਿੰਦੇ ਹਨ ਕਿ ਸਾਨੂੰ ਇਸ ਤਰ੍ਹਾਂ ਦਾ ਬਦਲਾਅ ਚਾਹੀਦਾ ਹੈ। ਸਾਡਾ ਉਦੇਸ਼ ਅਖੀਰ ’ਚ 2024 ਦੀਆਂ ਚੋਣਾਂ ਹਨ। ਜੇਕਰ ਪਾਰਟੀ ਮਜ਼ਬੂਤ ਹੋਵੇਗੀ ਤਾਂ ਅਸੀਂ ਭਾਜਪਾ ਨੂੰ ਟੱਕਰ ਦੇ ਸਕਾਂਗੇ।
ਜੀ-23 ਦੇ ਨੇਤਾ ਕਿਵੇਂ ਸੀ. ਡਬਲਯੂ. ਸੀ. ਬਦਲਣ ਜਾਂ ਪਾਰਲੀਮਾਨੀ ਬੋਰਡ ਬਣਾਉਣ ਦੀ ਗੱਲ ਕਰ ਰਹੇ ਹਨ?
ਵੇਖੋ, ਜੀ-23 (23 ਕਾਂਗਰਸੀ ਆਗੂ, ਜੇ ਕਥਿਤ ਤੌਰ ’ਤੇ ਅਸੰਤੁਸ਼ਟ ਸਮੂਹ ਕਹੇ ਜਾਂਦੇ ਹਨ) ਕੋਈ ਸੰਗਠਨ ਨਹੀਂ ਹੈ। 23 ਲੋਕਾਂ ਨੇ ਇਕ ਪੱਤਰ ’ਤੇ ਦਸਤਖਤ ਕੀਤੇ ਸਨ। ਪਾਰਟੀ ਦੇ ਅੰਦਰ ਬਹੁਤ ਸਾਰੇ ਲੋਕ ਚਾਹੁੰਦੇ ਹਨ ਕਿ ਸੰਗਠਨ ਵਿਚ ਹਰ ਪੱਧਰ ’ਤੇ ਚੋਣ ਹੋ ਜਾਵੇ। ਪਾਰਲੀਮਾਨੀ ਬੋਰਡ ਬਣ ਜਾਵੇ। ਮੈ ਖੁਸ਼ ਹਾਂ ਕਿ ਜੇਕਰ ਮੈਂ ਉਸ ਪੱਤਰ ’ਤੇ ਦਸਤਖਤ ਕੀਤੇ ਹਨ, ਤਾਂ ਮੈਨੂੰ ਇੰਨਾ ਵਿਸ਼ਵਾਸ ਸੀ ਕਿ ਉਹ ਪਾਰਟੀ ਲਈ ਬਹੁਤ ਜ਼ਰੂਰੀ ਹੈ। ਭਾਜਪਾ ਸਰਕਾਰ ’ਚ ਸਾਡੇ ਦੇਸ਼ ’ਚ ਜੋ ਕੁਝ ਹੋ ਰਿਹਾ ਹੈ, ਉਸ ਤੋਂ ਲੋਕ ਸੰਤੁਸ਼ਟ ਨਹੀਂ ਹਨ।
2014 ’ਚ ਜਦੋਂ ਮੋਦੀ ਸਾਹਿਬ ਨੂੰ ਵੋਟਾਂ ਪਈਆਂ ਤਾਂ ਉਹ ਸੋਚਦੇ ਸਨ ਕਿ ਉਨ੍ਹਾਂ ਨੂੰ ਰੋਜ਼ਗਾਰ ਮਿਲ ਜਾਵੇਗਾ। ਕੀ ਦੇਖਿਆ, ਨੋਟਬੰਦੀ ਆ ਗਈ। ਸਾਡੀ ਅਰਥਵਿਵਸਥਾ 2.5 ਫੀਸਦੀ ਹੇਠਾਂ ਚਲੀ ਗਈ। ਵਾਰ-ਵਾਰ ਉਹ ਕਿਉਂ ਜਿੱਤ ਰਹੇ ਹਨ? ਸ਼ਾਇਦ ਉਹ ਸੋਚਦੇ ਹਨ ਕਿ ਵਿਰੋਧੀ ਧਿਰ ਤਿਆਰ ਨਹੀਂ ਹੈ। ਤਾਂ ਇਹ ਸੰਗਠਨ ’ਚ ਜੋ ਬਦਲਾਅ ਦੀ ਗੱਲ ਕਰ ਰਿਹਾ ਹਾਂ, ਇਹ ਅਸੀਂ ਆਮ ਲੋਕਾਂ ਨੂੰ ਵੀ ਵਿਖਾਉਣਾ ਚਾਹੁੰਦੇ ਹਾਂ ਕਿ ਕਾਂਗਰਸ ਨਵੀਂ ਪਾਰਟੀ ਬਣ ਗਈ ਹੈ। ਨਵੀਂ ਊਰਜਾ ’ਚ ਅਸੀਂ ਭਾਜਪਾ ਦੇ ਖਿਲਾਫ ਲੜਨ ਲਈ ਤਿਆਰ ਹਾਂ।
ਨਵਾਂ ਪ੍ਰਧਾਨ ਹਾਈਕਮਾਂਡ ਦੀ ਸਹਿਮਤੀ ਨਾਲ ਕੰਮ ਕਰੇਗਾ ਜਾਂ ਉਨ੍ਹਾਂ ਦੀ ਮਰਜ਼ੀ ਲਈ ਕੁਝ ਲੋਕਾਂ ਨੂੰ ਮਿਲ-ਜੁਲਣ ਦਾ ਹੀ ਕੰਮ ਕਰੇਗਾ?
ਪਹਿਲੀ ਗੱਲ ਤਾਂਣ ਇਹ ਹੈ ਕਿ ਕਾਂਗਰਸ ਦੇ ਸੰਵਿਧਾਨ ’ਚ ਰਾਸ਼ਟਰਪਤੀ ਦੀ ਭੂਮਿਕਾ ਸਪਸ਼ਟ ਹੈ। ਉਸ ’ਚ ਜੋ ਜ਼ਿੰਮੇਵਾਰੀਆਂ ਹਨ, ਮੈਂ ਉਨ੍ਹਾਂ ਨੂੰ ਨਿਭਾਉਣ ਲਈ ਪੂਰੀ ਤਰ੍ਹਾਂ ਤਿਆਰ ਹਾਂ। ਗਾਂਧੀ ਪਰਿਵਾਰ, ਜਿਸ ਨੂੰ ਤੁਸੀਂ ਹਾਈਕਮਾਨ ਕਹਿੰਦੇ ਹੋ, ਕੋਈ ਵੀ ਪ੍ਰਧਾਨ ਇੰਨਾ ਬੇਵਕੂਫ ਨਹੀਂ ਹੋਵੇਗਾ ਕਿ ਉਨ੍ਹਾਂ ਤੋਂ ਦੂਰ ਰਹੇ, ਕਿਉਂਕਿ ਗਾਂਧੀ ਪਰਿਵਾਰ ਕਾਂਗਰਸ ਦੀ ਏਸੈੱਟਸ ਹੈ। ‘ਭਾਰਤ ਜੋੜੋ ਯਾਤਰਾ’ ਵਿਚ ਅਸੀਂ ਰਾਹੁਲ ਗਾਂਧੀ ਦੇ ਕੰਨਿਆਕੁਮਾਰੀ ’ਚ ਚੱਲੇ। ਕੇਰਲ ’ਚ ਵੀ ਚੱਲੇ। ਅਸੀਂ ਦੇਖਿਆ ਕਿ ਸਵੇਰੇ 6-7 ਵਜੇ ਤੋਂ ਹਜ਼ਾਰਾਂ ਲੋਕ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਆਉਂਦੇ ਸਨ। ਸਾਡੇ ਗਾਂਧੀ ਪਰਿਵਾਰ ਦਾ ਇਕ ਹਿੱਸਾ ਰਸਤੇ ’ਚ ਚੱਲ ਕੇ ਲੋਕਾਂ ਨਾਲ ਸੰਪਰਕ ਕਰਦਾ ਹੈ ਤਾਂ ਇਹ ਪਾਰਟੀ ਲਈ ਵੱਡੀ ਜਿੱਤ ਹੈ।
ਰਾਹੁਲ ਗਾਂਧੀ ਦੇ ਨਾਲ ਲੋਕ ਹਨ ਤਾਂ ਪਾਰਟੀ ਕਿਉਂ ਨਹੀਂ ਉਭਰ ਰਹੀ ਅਤੇ ਭਵਿੱਖ ’ਚ ਉਨ੍ਹਾਂ ਦੀ ਕੀ ਭੂਮਿਕਾ ਹੋਵੇਗੀ?
ਰਾਹੁਲ ਜੀ ਤਾਂ ਪਾਰਟੀ ਚਲਾਉਣਾ ਨਹੀਂ ਚਾਹੁੰਦੇ। 2019 ’ਚ ਅਸਤੀਫਾ ਦਿੱਤਾ। ਹੁਣ ਤਾਂ ਤਿੰਨ ਸਾਲਾਂ ਬਾਅਦ ਚੀਜ਼ਾਂ ਸਪੱਸ਼ਟ ਹਨ ਕਿ ਉਹ ਕੁਝ ਵੱਖਰੀ ਭੂਮਿਕਾ ਚਾਹੁੰਦੇ ਹਨ। ਮੈਂ ਪ੍ਰਧਾਨ ਬਣਿਆ ਤਾਂ ਦੇਖਾਂਗਾ ਕਿ ਉਹ ਕੀ ਕਰਨਾ ਚਾਹੁੰਦੇ ਹਨ। ਗਾਂਧੀ ਪਰਿਵਾਰ ਦਾ ਖੂਨ ਤਾਂ 100 ਸਾਲਾਂ ਤੋਂ ਸਾਡੀ ਪਾਰਟੀ ਦੇ ਡੀ. ਐੱਨ. ਏ. ’ਚ ਹੈ। ਅੰਤ ’ਚ ਕਿਸ ਤਰ੍ਹਾਂ ਦੀ ਸਹਿਯੋਗਿਤਾ ਹੋਵੇਗੀ ਤਾਂ ਦੇਖਾਂਗੇ। ਤੁਸੀਂ ਸੋਚਦੇ ਹੋ ਕਿ ਦੋ ਸ਼ਕਤੀ ਕੇਂਦਰ ਹੋ ਜਾਣਗੇ, ਇਹ ਸਹੀ ਨਹੀਂ।
ਖੜਗੇ ਸਾਹਿਬ ਤੁਹਾਡੇ ਸਵਾਲਾਂ ਨੂੰ ਹਵਾ ’ਚ ਉਡਾ ਰਹੇ ਹਨ। ਕਹਿ ਰਹੇ ਹਨ ਕਿ ਬਹਿਸ ਦੀ ਲੋੜ ਨਹੀਂ ਹੈ। ਤੁਸੀਂ ਉਨ੍ਹਾਂ ਦੀ ਟਿੱਪਣੀ ਨੂੰ ਕਿਵੇਂ ਲੈ ਰਹੇ ਹੋ?
ਮੇਰਾ ਤਾਂ ਮੈਨੀਫੈਸਟੋ ਹੈ। 10 ਬਿੰਦੂ ਹਨ। ਉਸੇ ਨੂੰ ਲੈ ਕੇ ਮੈਂ ਚੱਲ ਰਿਹਾ ਹਾਂ ਅਤੇ ਲੋਕਾਂ ਨੂੰ ਕਹਿ ਰਿਹਾ ਹਾਂ ਕਿ ਜੇਕਰ ਉਹ ਇਸ ਗੱਲ ’ਤੇ ਸਹਿਮਤ ਹੋ ਤਾਂ ਮੈਨੂੰ ਵੋਟ ਦਿਓ। ਜੇਕਰ ਖੜਗੇ ਸਾਹਿਬ ਕਹਿੰਦੇ ਹਨ ਕਿ ਅੱਜ ਜਿਵੇਂ ਚੱਲ ਰਿਹਾ ਹੈ ‘ਬਿਜ਼ਨਸ ਐਜ਼ ਯੂਜ਼ੁਅਲ’ ਚਾਹੁੰਦੇ ਹੋ ਤਾਂ ਖੜਗੇ ਸਾਹਬ ਦਾ ਸਮਰਥਨ ਕਰੋ।
ਤੁਸੀਂ ਨਵੇਂ ਪ੍ਰਧਾਨ ਦੀ ਚੁਣੌਤੀ 2024 ਦੀਆਂ ਚੋਣਾਂ ’ਚ ਕਿਵੇਂ ਦੇਖਦੇ ਹੋ?
ਨਵੇਂ ਪ੍ਰਧਾਨ ਦੀ ਚੁਣੌਤੀ ਇਹ ਹੈ ਕਿ ਲੋਕਾਂ ਨੂੰ ਅਜੇ ਵੀ ਭਾਜਪਾ ਮਜ਼ਬੂਤ ਲੱਗ ਰਹੀ ਹੈ। ਸਾਡੀ ਪਾਰਟੀ ਦੇ ਵਰਕਰਾਂ ’ਚ ਆਤਮ-ਵਿਸ਼ਵਾਸ਼ ਦੀ ਲੋੜ ਹੈ। ਹਰ ਪੱਧਰ ’ਤੇ ਲੋਕਾਂ ਦੀ ਅਹਿਮੀਅਤ ਨੂੰ ਸਮਝਣਾ ਚਾਹੀਦਾ ਹੈ। ਇਸ ਲਈ ਉਸ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਉਸ ਨੂੰ ਭੂਮਿਕਾ ਮਿਲੇ। ਪਾਰਟੀ ’ਚ ਉਸ ਦਾ ਕੋਈ ਹੱਕ ਹੈ, ਉਸ ਦਾ ਉਸ ਨੂੰ ਅਹਿਸਾਸ ਹੋਵੇ। ਮੈਂ ਇਹ ਸਭ ਕਰਾਂਗਾ।
ਸ਼ਸ਼ੀ ਥਰੂਰ ਦੋ ਤਰ੍ਹਾਂ ਨਾਲ ਜਾਣੇ ਜਾਂਦੇ ਹਨ। ਇਕ ਪੜ੍ਹਣ-ਲਿਖਣ ਵਾਲਾ ਅਤੇ ਦੂਜਾ ਸਿਆਸਤਦਾਨ। ਤੁਸੀਂ ਕਿਸ ਵਰਗ ਨਾਲ ਵਧੇਰੇ ਸਹਿਜ ਮਹਿਸੂਸ ਕਰਦੇ ਹੋ?
ਮੈਂ ਤਾਂ ਖੁਦ ਨੂੰ ਸਿਰਫ਼ ਇਕ ਇਨਸਾਨ ਸਮਝਦਾ ਹਾਂ। ਇਨਸਾਨ ਹੋਣ ਦੇ ਨਾਤੇ ਜੋ ਦੁਨੀਆ ’ਚ ਦੇਖਦਾ ਹਾਂ। ਉਸ ਦਾ ਰਿਐਕਸ਼ਨ ਕਦੇ-ਕਦੇ ਮੇਰੀ ਕਿਤਾਬ ’ਚ, ਕਦੇ-ਕਦੇ ਭਾਸ਼ਣ ’ਚ ਅਤੇ ਕਦੇ-ਕਦੇ ਮੇਰੇ ਰਾਜਨੀਤਿਕ ਕੰਮ ’ਚ ਵੇਖਦੇ ਹੋ। ਮੈਂ ਇਕ ਸਾਬਕਾ ਮੰਤਰੀ ਹਾਂ। ਇਕ ਦਿਨ ਪਹਿਲਾਂ ਮੈਂ ਸਾਬਕਾ ਸੰਸਦ ਮੈਂਬਰ ਹੋ ਜਾਵਾਂਗਾ। ਲੇਖਕ ਤਾਂ ਸਾਬਕਾ ਨਹੀਂ ਹੋ ਸਕਦਾ। ਲੇਖਕ ਤਾਂ ਮੈਂ ਰਹਾਂਗਾ। ਉਸ ਦੇ ਲਈ ਸਿਰਫ਼ ਪੜ੍ਹਣ ਵਾਲੇ ਚਾਹੀਦੇ ਹਨ।
ਵਰਕਰਾਂ ’ਤੇ ਭਰੋਸਾ, ਪਾਰਟੀ ’ਚ ਬਦਲਾਅ ਕਾਂਗਰਸ ਦਾ ਇਤਿਹਾਸ ਰਿਹਾ
ਕਿਤੇ ਅਜਿਹਾ ਤਾਂ ਨਹੀਂ ਕਿ ਤੁਹਾਡੀ ਯਾਨੀ ਸ਼ਸ਼ੀ ਥਰੂਰ ਦੀ ਵਰਤੋਂ ਲੋਕ ਇਕ ਡਿਫਿਊਜ਼ਿੰਗ ਪ੍ਰੋਸੈੱਸ ਲਈ ਕਰ ਰਹੇ ਹੋਣ?
ਇਹ ਤਾਂ 19 ਤਾਰੀਕ ਨੂੰ ਵੇਖਾਂਗੇ। ਮੈਂ ਜਾਣਦਾ ਹਾਂ ਕਿ ਲੋਕਾਂ ’ਚ ਬਹੁਤ ਕੈਪਟਿਸਿਜ਼ਮ ਹੈ। ਚੋਣ ਬਾਰੇ, ਮੇਰੇ ਬਾਰੇ। ਨਤੀਜੇ ਵਾਲੇ ਦਿਨ ਪਤਾ ਲੱਗੇਗਾ। ਮੈਂ ਕਹਾਂਗਾ ਕਿ ਮੈਨੂੰ ਆਪਣੇ ਵਰਕਰਾਂ ’ਤੇ ਭਰੋਸਾ ਹੈ। ਪਾਰਟੀ ’ਚ ਬਦਲਾਅ ਨੂੰ ਹਮੇਸ਼ਾ ਉਤਸ਼ਾਹਿਤ ਕੀਤਾ ਗਿਆ। ਹਰ ਕੋਈ ਜਾਣਦਾ ਹੈ ਕਿ 1991 ’ਚ ਆਰਥਿਕ ਬਦਲਾਅ ਲਿਆਂਦੇ। 1967 ’ਚ ਹਰੀ ਕ੍ਰਾਂਤੀ ਲਿਆਂਦੀ। ਸੋਨੀਆ ਜੀ ਆਏ, ਪਾਰਟੀ ਨੂੰ ਚੰਗੀ ਤਰ੍ਹਾਂ ਚਲਾਇਆ। 2004 ਅਤੇ 2009 ’ਚ ਵੀ ਚੋਣਾਂ ਵੀ ਜਿੱਤੀਆਂ। ਤਾਂ ਬਦਲਾਅ ਸਾਡੇ ਇਤਿਹਾਸ ’ਚ ਹੈ। ਇਕ ਹੋਰ ਬਗਲਾਅ ਦਾ ਸਮਾਂ ਆਇਆ ਹੈ। ਇਸ ਚੋਣ ਵਿਚ ਜੇਕਰ ਕਾਂਗਰਸ ’ਚ ਜਿਵੇਂ ਚੱਲ ਰਿਹਾ ਹੈ, ਉਵੇਂ ਹੀ ਰਿਹਾ ਤਾਂ ਬੇਹੱਦ ਖਰਾਬ ਸਥਿਤੀ ਹੋਵੇਗੀ।
ਪਿੱਚ ਟੇਡੀ ਹੈ ਪਰ ਮੈਂ ਬੈਟਿੰਗ ਕਰ ਰਿਹਾ ਹਾਂ
ਲੋਕ ਇਹ ਸਮਝ ਰਹੇ ਹਨ ਕਿ ਤੁਹਾਡਾ ਮੁਕਾਬਲੇਬਾਜ਼ ਪਾਰਟੀ ਦੇ ਅਧਿਕਾਰਤ ਉਮੀਦਵਾਰ ਹੈ। ਤੁਹਾਨੂੰ ਸਮਰਥਨ ਕਿੱਥੋਂ ਹੈ?
ਮੈਨੂੰ ਆਮ ਵਰਕਰਾਂ ਦਾ ਸਮਰਥਨ ਹੈ। ਹਾਈਕਮਾਂਡ ਨੇ ਕਿਹਾ, ਗਾਂਧੀ ਪਰਿਵਾਰ ਨਿਰਪੱਖ ਹੈ, ਕੋਈ ਅਧਿਕਾਰਤ ਉਮੀਦਵਾਰ ਨਹੀਂ ਹੈ। ਰਿਟਰਨਿੰਗ ਅਫਸਰ ਮਧੂਸੂਦਨ ਮੀਰੀ ਨੇ ਵੀ ਦੋ ਵਾਰ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਨੇ ਕਿਹਾ ਕਿ ਕੋਈ ਅਧਿਕਾਰਤ ਉਮੀਦਵਾਰ ਹੈ ਤਾਂ ਇਹ ਸਹੀ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗੁਪਤ ਵੋਟਿੰਗ ਹੋਵੇਗੀ। ਗੱਲ ਇਹ ਹੈ ਕਿ ਜਦੋਂ ਤੁਸੀਂ ਕ੍ਰਿਕਟ ਖੇਡਣ ਜਾਓਗੇ ਅਤੇ ਪਿੱਚ ਥੋੜੀ ਟੇਡੀ ਹੋਵੇ ਤਾਂ ਵੀ ਤੁਹਾਨੂੰ ਖੇਡਣਾ ਤਾਂ ਪਵੇਗਾ। ਪਿੱਚ ਟੇਡੀ ਹੈ ਪਰ ਮੈਂ ਬੈਟਿੰਗ ਕਰ ਰਿਹਾ ਹਾਂ। ਮੈਂ ਸਪੱਸ਼ਟ ਕਹਾਂਗਾ ਕਿ ਜਿਸ ਤਰ੍ਹਾਂ ਦਾ ਇਸ ਚੋਣ ’ਚ ਉਨ੍ਹਾਂ ਦਾ ਵਿਵਹਾਰ ਹੈ, ਉਹ ਠੀਕ ਨਹੀਂ ਹੈ। ਜਿਸ ਸਪਿਰਿਟ ’ਚ ਗਾਂਧੀ ਪਰਿਵਾਰ ਨੇ, ਸੋਨੀਆ ਗਾਂਧੀ ਨੇ ਸਵੀਕਾਰ ਕਰ ਕੇ ਕਿਹਾ ਕਿ ਲੜੋ, ਹਿੰਮਤ ਨਾਲ ਲੜੋ। ਕਿਉਂਕਿ ਚੋਣ ਪਾਰਟੀ ਲਈ ਚੰਗੀ ਹੈ। ਮੇਰਾ ਵੀ ਇਹ ਮੰਨਣਾ ਹੈ ਕਿ ਚੋਣਾਂ ਪਾਰਟੀ ਲਈ ਚੰਗੀ ਹੈ।
ਬੈਂਗਲੁਰੂ ਹਵਾਈ ਅੱਡੇ ’ਤੇ ਉਤਰਿਆ ਦੁਨੀਆ ਦਾ ਸਭ ਤੋਂ ਵੱਡਾ ਯਾਤਰੀ ਜਹਾਜ਼
NEXT STORY