ਪਣਜੀ (ਭਾਸ਼ਾ)- ਗੋਆ ’ਚ ਕਾਂਗਰਸ ਦੀ ਚੋਣ ਪ੍ਰਚਾਰ ਮੁਹਿੰਮ ਦਾ ਬਿਗੁਲ ਫੂਕਦੇ ਹੋਏ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਪਣੇ ਚੋਣ ਐਲਾਨ ਪੱਤਰ ’ਚ ਜੋ ਵਾਅਦੇ ਕਰਦੀ ਹੈ, ਉਹ ਸਿਰਫ਼ ਕੋਈ ਵਚਨਬੱਧਤਾ ਨਹੀਂ ਹੈ ਸਗੋਂ ਇਕ ‘ਗਾਰੰਟੀ’ ਹੈ। ਗੋਆ ’ਚ ਅਗਲੇ ਸਾਲ ਦੀ ਸ਼ੁਰੂਆਤ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਗੋਆ ਦੀ ਇਕ ਦਿਨਾ ਯਾਤਰਾ ’ਤੇ ਪਹੁੰਚਣ ਤੋਂ ਬਾਅਦ ਦੱਖਣੀ ਗੋਆ ’ਚ ਮਛੇਰੇ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਦੋਸ਼ ਲਗਾਇਆ ਕਿ ਭਾਜਪਾ ਨਫ਼ਰਤ ਫੈਲਾਉਂਦੀ ਹੈ ਅਤੇ ਲੋਕਾਂ ਨੂੰ ਵੰਡਦੀ ਹੈ, ਜਦੋਂ ਕਿ ਕਾਂਗਰਸ ਪਿਆਰ ਫੈਲਾਉਂਦੀ ਹੈ, ਕਿਉਂਕਿ ਉਹ ਲੋਕਾਂ ਨੂੰ ਜੋੜਨ ਅਤੇ ਉਨ੍ਹਾਂ ਨੂੰ ਅੱਗੇ ਲਿਜਾਉਣ ’ਚ ਯਕੀਨ ਕਰਦੀ ਹੈ। ਰਾਹੁਲ ਨੇ ਕਿਹਾ,‘‘ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹੈ ਕਿ ਭਾਜਪਾ ਅਤੇ ਕਾਂਗਰਸ ਵਿਚਾਲੇ ਕੀ ਅੰਤਰ ਹੈ। ਕਾਂਗਰਸ ਭਾਰਤ ਦੇ ਲੋਕਾਂ ਨੂੰ ਇਕਜੁਟ ਕਰਨ ਅਤੇ ਉਨ੍ਹਾਂ ਨੂੰ ਅੱਗੇ ਲਿਜਾਉਣ ’ਚ ਵਿਸ਼ਵਾਸ ਕਰਦੀ ਹੈ।’’ ਉਨ੍ਹਾਂ ਕਿਹਾ ਕਿ ਭਾਜਪਾ ਦੀ ਨਫ਼ਰਤ ਦਾ ਕਾਂਗਰਸ ਦਾ ਦਾ ਜਵਾਬ ਪਿਆਰ ਅਤੇ ਸਨੇਹ ਹੈ। ਉਨ੍ਹਾਂ ਕਿਹਾ,‘‘ਜਦੋਂ ਵੀ ਉਹ ਨਫ਼ਰਤ ਫੈਲਾਉਂਦੇ ਹਨ ਅਤੇ ਲੋਕਾਂ ਨੂੰ ਵੰਡਦੇ ਹਨ ਤਾਂ ਅਸੀਂ ਪਿਆਰ ਅਤੇ ਸਨੇਹ ਫੈਲਾਉਂਦੇ ਹਨ। ਮੈਂ ਇੱਥੇ ਤੁਹਾਡਾ ਅਤੇ ਆਪਣਾ ਸਮਾਂ ਬਰਬਾਦ ਕਰਨ ਲਈ ਨਹੀਂ ਆਇਆ ਹਾਂ। ਜਿਵੇਂ ਤੁਹਾਡਾ ਸਮਾਂ ਮਹੱਤਵਪੂਰਨ ਹੈ ਤਾਂ ਮੇਰਾ ਸਮਾਂ ਵੀ ਮਹੱਤਵਪੂਰਨ ਹੈ। ਅਸੀਂ ਤੁਹਾਡੇ ਐਲਾਨ ਪੱਤਰ ’ਚ ਜੋ ਵਾਅਦਾ ਕਰਾਂਗੇ, ਉਹ ਸਿਰਫ਼ ਕੋਈ ਵਾਅਦਾ ਨਹੀਂ ਹੋਵੇਗਾ ਸਗੋਂ ਗਾਰੰਟੀ ਹੋਵੇਗੀ।’’
ਇਹ ਵੀ ਪੜ੍ਹੋ : ਜਗਦੀਸ਼ ਟਾਈਟਲਰ ਨੂੰ ਕਾਂਗਰਸ ’ਚ ਵੱਡੀ ਜ਼ਿੰਮੇਵਾਰੀ ਮਿਲਣ ’ਤੇ ਮਨਜਿੰਦਰ ਸਿਰਸਾ ਨੇ ਚੁੱਕੇ ਸਵਾਲ
ਰਾਹੁਲ ਨੇ ਕਾਂਗਰਸ ਦੇ ਭਰੋਸਿਆਂ ਬਾਰੇ ਮਛੇਰਿਆਂ ਨੂੰ ਕਿਹਾ,‘‘ਮੇਰੀ ਭਰੋਸਾਯੋਗਤਾ ਮੇਰੇ ਲਈ ਮਹੱਤਵਪੂਰਨ ਹੈ। ਹੋਰ ਨੇਤਾਵਾਂ ਦੇ ਉਲਟ ਜਦੋਂ ਮੈਂ ਇੱਥੇ ਕੁਝ ਕਹਿੰਦਾ ਹਾਂ ਤਾਂ ਮੈਂ ਯਕੀਨੀ ਕਰਾਂਗਾ ਕਿ ਉਸ ਤਰ੍ਹਾਂ ਹੀ ਹੋਵੇ। ਜੇਕਰ ਮੈਂ ਇੱਥੇ ਆਇਆ ਹਾਂ ਤਾਂ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਅਸੀਂ ਕੋਲਾ ਹਬ ਦੀ ਮਨਜ਼ੂਰੀ ਨਹੀਂ ਦੇਵਾਂਗੇ ਅਤੇ ਜੇਕਰ ਮੈਂ ਇਹ ਨਹੀਂ ਕਰਦਾ ਹਾਂ ਕਿ ਅਗਲੀ ਵਾਰ ਜਦੋਂ ਮੈਂ ਇੱਥੇ ਆਵਾਂਗਾ ਤਾਂ ਮੇਰੀ ਕੋਈ ਭਰੋਸਾਯੋਗਤਾ ਨਹੀਂ ਰਹੇਗੀ।’’ ਦਰਅਸਲ, ਮਛੇਰੇ ਦੱਖਣ ਪੱਛਮੀ ਰੇਲਵੇ ਦੀ ਦੋਹਰੀ ਪੱਟੜੀ ਵਾਲੇ ਪ੍ਰਾਜੈਕਟ ਦਾ ਵਿਰੋਧ ਕਰ ਰਹੇ ਹਨ, ਕਿਉਂਕਿ ਉਨ੍ਹਾਂ ਦਾ ਦੋਸ਼ ਹੈ ਕਿ ਇਹ ਸੂਬੇ ਨੂੰ ਕੋਲਾ ਹਬ ’ਚ ਬਦਲਣ ਦੀ ਕੋਸ਼ਿਸ਼ ਹੈ। ਰਾਹੁਲ ਨੇ ਕਿਹਾ ਕਿ ਪਾਰਟੀ ਨੇ ਛੱਤੀਸਗੜ੍ਹ ’ਚ ਕਿਸਾਨਾਂ ਦਾ ਕਰਜ਼ ਮੁਆਫ਼ ਕਰ ਕੇ ਉਨ੍ਹਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ।
ਇਹ ਵੀ ਪੜ੍ਹੋ : ਸਿੰਘੂ ਸਰਹੱਦ ਲਾਠੀਚਾਰਜ: ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਅਤੇ ਸੰਘ ’ਤੇ ਲਾਏ ਗੰਭੀਰ ਇਲਜ਼ਾਮ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਰਾਜਨੀਤੀ ਨੂੰ ਲੈ ਕੇ ਕਾਂਗਰਸ ਦੇ ਗੰਭੀਰ ਨਾ ਹੋਣ ਕਾਰਨ ਮੋਦੀ ਹੋਰ ਸ਼ਕਤੀਸ਼ਾਲੀ ਬਣਨਗੇ : ਮਮਤਾ
NEXT STORY