ਅਹਿਮਦਾਬਾਦ— ਕਾਂਗਰਸ ਨੇ ਗੁਜਰਾਤ 'ਚ ਬੁੱਧਵਾਰ ਨੂੰ ਚੋਣਾਂ ਦੌਰਾਨ ਕ੍ਰਾਸ ਵੋਟਿੰਗ ਕਰਨ ਵਾਲੇ ਸਾਬਕਾ ਮੁੱਖ ਮੰਤਰੀ ਸ਼ੰਕਰ ਸਿੰਘ ਵਾਘੇਲਾ, ਉਸ ਦੇ ਵਿਧਾਇਕ ਪੁੱਤਰ ਮਹਿੰਦਰ ਸਿੰਘ ਵਾਘੇਲਾ ਅਤੇ 5 ਹੋਰ ਸਮਰਥਕਾਂ ਸਮੇਤ ਕੁੱਲ 8 ਵਿਧਾਇਕਾਂ ਨੂੰ ਅੱਜ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ। ਵਾਘੇਲਾ ਅਤੇ ਉਸ ਦੇ ਪੁੱਤਰ ਤੋਂ ਇਲਾਵਾ ਉਸ ਦੇ ਸਮਰਥਕ ਰਾਘਵ ਪਟੇਲ, ਭੋਲਾ ਗੋਇਲ (ਜਿਨ੍ਹਾਂ ਦੀ ਵੋਟ ਚੋਣ ਕਮਿਸ਼ਨ ਨੇ ਭਾਜਪਾ ਉਮੀਦਵਾਰਾਂ ਨੂੰ ਦਿਖਾਉਣ ਕਾਰਨ ਰੱਦ ਕਰ ਦਿੱਤੀ ਸੀ), ਸੀ ਕੇ ਰਾਊਲ, ਅਮਿਤ ਚੌਧਰੀ, ਧਰਮਿੰਦਰ ਸਿੰਘ ਜਡੇਜਾ ਅਤੇ ਉਮੀਦਵਾਰ ਦੇ ਰੂਪ 'ਚ ਕ੍ਰਾਸ ਵੋਟਿੰਗ ਕਰਨ ਵਾਲੇ ਗੈਰ ਵਘੇਲਾ ਗੁੱਟ ਦੇ ਵਿਧਾਇਕ ਕਰਮ ਸਿੰਘ ਪਟੇਲ ਨੂੰ ਪਾਰਟੀ ਨੇ 6 ਸਾਲ ਲਈ ਮੁਅੱਤਲ ਕਰ ਦਿੱਤਾ ਹੈ। ਕਰਮ ਸਿੰਘ ਪਟੇਲ ਉਨ੍ਹਾਂ 44 ਕਾਂਗਰਸੀ ਵਿਧਾਇਕਾਂ 'ਚ ਸ਼ਾਮਲ ਸੀ, ਜਿਨ੍ਹਾਂ ਨੂੰ ਭਾਜਪਾ ਦੇ ਕਥਿਤ ਖਰੀਦਫਰੋਖਤ ਦੀਆਂ ਕੋਸ਼ਿਸ਼ਾਂ ਦੇ ਡਰ ਨਾਲ ਬੰਗਲੌਰ ਲਿਜਾਇਆ ਗਿਆ ਸੀ।
6 ਪਾਰਟੀ ਵਿਧਾਇਕ ਮੈਂਬਰਸ਼ਿਪ ਤੋਂ ਦੇ ਚੁੱਕੇ ਨੇ ਅਸਤੀਫਾ
ਪਾਰਟੀ ਦੇ ਪ੍ਰਦੇਸ਼ ਉਮੀਦਵਾਰ ਮਨੀਸ਼ ਦੋਸ਼ੀ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਯੂਨੀਵਾਰਤਾ ਨੂੰ ਦੱਸਿਆ ਕਿ 8 ਲੋਕਾਂ ਨੂੰ ਚੋਣਾਂ ਲਈ ਪਾਰਟੀ ਦੇ ਵੀਪ ਦਾ ਉਲੰਘਣ ਕਰ ਕੇ ਕ੍ਰਾਸ ਵੋਟਿੰਗ ਕਰਨ ਕਾਰਨ ਮੁਅੱਤਲ ਕੀਤਾ ਗਿਆ ਹੈ। ਉਨ੍ਹਾਂ ਨੇ ਪਾਰਟੀ ਉਮੀਦਵਾਰ ਅਹਿਮਦ ਪਟੇਲ ਦੀ ਜਗ੍ਹਾ ਕਾਂਗਰਸ ਛੱਡ ਕੇ ਭਾਜਪਾ 'ਚ ਗਏ ਪਾਰਟੀ ਦੇ ਤੀਜੇ ਉਮੀਦਵਾਰ ਬਲਵੰਤ ਸਿੰਘ ਰਾਜਪੂਤ ਨੂੰ ਵੋਟ ਦਿੱਤਾ ਸੀ। ਇਸ ਤੋਂ ਪਹਿਲਾਂ ਹੀ ਵਾਘਰੇਲਾ ਦੇ ਸਮਰਥਕ ਮੰਨੇ ਜਾਣ ਵਾਲੇ 6 ਪਾਰਟੀਆਂ ਦੇ ਵਿਧਾਇਕ 27-28 ਜੁਲਾਈ ਨੂੰ ਪਾਰਟੀ ਅਤੇ ਵਿਧਾਨਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਚੁੱਕੇ ਹਨ, ਜਿਨ੍ਹਾਂ 'ਚ 3 ਭਾਜਪਾ 'ਚ ਸ਼ਾਮਲ ਵੀ ਹੋ ਚੁੱਕੇ ਹਨ। ਰਾਘਵ ਪਟੇਲ ਨੇ ਵੀ ਭਾਜਪਾ 'ਚ ਸ਼ਾਮਲ ਹੋਣ ਦੀ ਗੱਲ ਕਹੀ ਹੈ। ਵਾਘੇਲਾ ਨੇ ਖੁਦ 21 ਜੁਲਾਈ ਨੂੰ ਆਪਣੇ 77ਵੇਂ ਜਨਮਦਿਨ 'ਤੇ ਹੀ ਕਾਂਗਰਸ ਛੱਡਣ ਦਾ ਐਲਾਨ ਕਰ ਦਿੱਤਾ ਸੀ ਪਰ ਤਕਨੀਕੀ ਰੂਪ 'ਚ ਉਹ ਹੁਣ ਤੱਕ ਵਿਧਾਇਕ ਅਤੇ ਪਾਰਟੀ ਮੈਂਬਰ ਸੀ।
ਭਿਆਨਕ ਸੜਕ ਹਾਦਸਾ : ਖੜੇ ਟਰੱਕ ਨਾਲ ਟਕਰਾਈ ਕਾਰ, 3 ਲੋਕਾਂ ਦੀ ਮੌਤ
NEXT STORY