ਅਹਿਮਦਾਬਾਦ— ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਗ੍ਰਹਿ ਰਾਜ ਗੁਜਰਾਤ ਦੇ ਗਾਂਧੀ ਨਗਰ 'ਚ ਭਾਜਪਾ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕਾਂਗਰਸ ਦਾ ਕੰਮ ਪੂਰਾ ਕਰਨ ਦਾ ਦਿਲ ਨਹੀਂ ਸੀ, ਅਸੀਂ ਰੁੱਕੇ ਹੋਏ ਕੰਮ ਪੂਰੇ ਕੀਤੇ। ਕਾਂਗਰਸ ਨੇ ਮੈਨੂੰ ਜੇਲ ਭੇਜਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਕਦੀ ਵਿਕਾਸ ਦੇ ਮੁੱਦੇ 'ਤੇ ਚੋਣਾਂ ਲੜਨ ਦੀ ਕੋਸ਼ਿਸ਼ ਨਹੀਂ ਕੀਤੀ। ਕਾਂਗਰਸ ਦੇ ਅੰਦਰ ਵਿਕਾਸ ਦੇ ਪ੍ਰਤੀ ਨਫਰਤ ਹੈ। ਮੋਦੀ ਨੇ ਕਿਹਾ ਕਿ ਕਾਂਗਰਸ ਨੇ ਸਰਦਾਰ ਪਟੇਲ ਨਾਲ ਕੀ ਕੀਤਾ ਇਤਿਹਾਸ ਗਵਾਹ ਹੈ।
ਇਸ ਤੋਂ ਪਹਿਲੇ ਮੋਦੀ ਨੇ ਟਵੀਟ ਕੀਤਾ ਕਿ ਦਹਾਕਿਆਂ ਤੱਕ ਭਾਜਪਾ ਨੂੰ ਆਸ਼ੀਰਵਾਦ ਦੇਣ ਲਈ ਮੈਂ ਗੁਜਰਾਤ ਦੇ ਲੋਕਾਂ ਦੇ ਸਾਹਮਣੇ ਨਤਮਸਤਕ ਹਾਂ। ਅਸੀਂ ਪੂਰੀ ਸ਼ਕਤੀ ਨਾਲ ਹਮੇਸ਼ਾ ਗੁਜਰਾਤ ਦੇ ਸਪਨੇ ਨੂੰ ਪੂਰਾ ਕਰਾਂਗੇ। ਵਿਧਾਨਸਭਾ ਚੋਣਾਂ 'ਚ ਉਤਰਨ ਜਾ ਰਹੇ ਗੁਜਰਾਤ ਦੇ ਵਾਰ-ਵਾਰ ਯਾਤਰਾ ਕਰ ਰਹੇ ਮੋਦੀ ਨੇ ਇਕ ਹੋਰ ਟਵੀਟ 'ਚ ਲਿਖਿਆ ਕਿ ਦੋ ਗੁਜਰਾਤ ਗੌਰਵ ਯਾਤਰਾਵਾਂ ਤੋਂ ਜਨਸ਼ਕਤੀ ਦਾ ਜੋਸ਼ ਸਾਹਮਣੇ ਆਇਆ ਹੈ ਅਤੇ ਵਿਕਾਸ ਅਤੇ ਸੁਸ਼ਾਸਨ ਦੀ ਰਾਜਨੀਤੀ 'ਚ ਗੁਜਰਾਤ ਦਾ ਦ੍ਰਿੜ ਵਿਕਾਸ ਝਲਕਿਆ ਹੈ। 15 ਦਿਨੀਂ ਗੁਜਰਾਤ ਗੌਰਵ ਯਾਤਰਾ ਦੀ ਸ਼ੁਰੂਆਤ 1 ਅਕਤੂਬਰ ਨੂੰ ਹੋਈ ਸੀ ਅਤੇ ਇਸ 'ਚ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਹਿੱਸਾ ਲਿਆ। ਯਾਤਰਾ ਦੌਰਾਨ 4471 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਅਤੇ ਇਹ ਗੁਜਰਾਤ ਵਿਧਾਨਸਭਾ ਦੀ 182 ਸੀਟਾਂ 'ਚੋਂ 149 ਸੀਟਾਂ ਹੋ ਕੇ ਗੁਜ਼ਰੀ ਹੈ।
ਮੋਦੀ ਦੇ ਗੁਜਰਾਤ ਗੌਰਵ ਮਹਾ ਸੰਮੇਲਨ ਦੌਰਾਨ ਗੁਜਰਾਤ ਦੇ ਮੁੱਖਮੰਤਰੀ ਵਿਜੈ ਰੂਪਾਣੀ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਅਤੇ ਹੋਰ ਨੇਤਾ ਮੌਜੂਦ ਰਹਿਣਗੇ। ਪਿਛਲੇ ਹਫਤੇ ਮੋਦੀ ਨੇ ਰਾਜਕੋਟ, ਵਡਨਗਰ, ਗਾਂਧੀਨਗਰ ਆਦਿ ਇਲਾਕਿਆਂ 'ਚ ਹੋਰ ਪਰਿਯੋਜਨਾਵਾਂ ਦੀ ਨੀਂਹ ਰੱਖੀ ਸੀ ਅਤੇ ਕੁਝ ਪਰਿਯੋਜਨਾਵਾਂ ਦਾ ਆਰੰਭ ਕੀਤਾ ਸੀ। ਉਨ੍ਹਾਂ ਨੇ 8 ਅਕਤੂਬਰ ਨੂੰ ਆਪਣੇ ਗ੍ਰਹਿ ਨਗਰ ਵਡਨਗਰ ਤੋਂ ਲੱਗੇ ਇਲਾਕੇ 'ਚ ਰੋਡ ਸ਼ੋਅ ਕੀਤਾ ਸੀ। ਗੁਜਰਾਤ 'ਚ ਇਸ ਸਾਲ ਆਖ਼ਰ 'ਚ ਵਿਧਾਨਸਭਾ ਚੋਣਾਂ ਹੋਣੀਆਂ ਹਨ।
ਡੇਰੇ ਦੇ ਸਾਬਕਾ ਸਾਧੂ ਦਾ ਖੁਲਾਸਾ, ਲੜਕੀਆਂ ਨਾਲ 'ਗੰਦੀ' ਦੀਵਾਲੀ ਮਨਾਉਂਦਾ ਸੀ ਰਾਮ ਰਹੀਮ
NEXT STORY