ਪੁਣੇ (ਭਾਸ਼ਾ)— ਕਾਂਗਰਸ ਸੰਸਦ ਮੈਂਬਰ ਰਾਜੀਵ ਸਾਤਵ ਦਾ ਐਤਵਾਰ ਨੂੰ ਇੱਥੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਿਹਾਂਤ ਹੋ ਗਿਆ। ਹਸਪਤਾਲ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਕੁਝ ਦਿਨ ਪਹਿਲਾਂ ਹੀ ਉਹ ਕੋਵਿਡ-19 ਤੋਂ ਠੀਕ ਹੋਏ ਸਨ। 46 ਸਾਲਾ ਸਾਤਵ ਦੀ ਸਿਹਤ ਵਿਗੜਨ ਤੋਂ ਬਾਅਦ ਹਸਪਤਾਲ ਵਿਚ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਸੀ। ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਣ ਵਾਲੇ ਸਾਤਵ 22 ਅਪ੍ਰੈਲ ਨੂੰ ਕੋਰੋਨਾ ਵਾਇਰਸ ਤੋਂ ਪੀੜਤ ਹੋਏ ਸਨ। ਸਾਤਵ ਨੂੰ ਬਾਅਦ ਵਿਚ ਇਕ ਨਵਾਂ ਵਾਇਰਲ ਇਨਫੈਕਸ਼ਨ ਹੋ ਗਿਆ ਸੀ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਸੀ।
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਰਾਜੀਵ ਸਾਤਵ ਦੇ ਦਿਹਾਂਤ ’ਤੇ ਦੁੱਖ਼ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਮੈਨੂੰ ਆਪਣੇ ਦੋਸਤ ਰਾਜੀਵ ਸਾਤਵ ਨੂੰ ਗੁਆ ਦੇਣ ਦਾ ਦੁੱਖ ਹੈ। ਉਹ ਵਿਸ਼ਾਲ ਸਮਰੱਥਾ ਵਾਲੇ ਨੇਤਾ ਸਨ, ਜਿਨ੍ਹਾਂ ਨੇ ਕਾਂਗਰਸ ਦੇ ਆਦਰਸ਼ਾਂ ਨੂੰ ਮੂਰਤ ਰੂਪ ਦਿੱਤਾ ਸੀ। ਇਹ ਸਾਡੇ ਸਾਰਿਆਂ ਲਈ ਬਹੁਤ ਵੱਡਾ ਘਾਟਾ ਹੈ।
ਉੱਥੇ ਹੀ ਕਾਂਗਰਸ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਟਵੀਟ ਕਰ ਕੇ ਕਿਹਾ ਨਿਸ਼ਬਦ! ਅੱਜ ਇਕ ਅਜਿਹਾ ਸਾਥੀ ਗੁਆ ਦਿੱਤਾ, ਜਿਸ ਨੇ ਜਨਤਕ ਜੀਵਨ ਦਾ ਪਹਿਲਾ ਕਦਮ ਯੁਵਾ ਕਾਂਗਰਸ ਵਿਚ ਮੇਰੇ ਨਾਲ ਰੱਖਿਆ ਅਤੇ ਅੱਜ ਤੱਕ ਇਕੱਠੇ ਚਲੇ ਪਰ ਅੱਜ... ਰਾਜੀਵ ਸਾਤਵ ਦੀ ਸਾਦਗੀ, ਬੇਬਾਕ ਮੁਸਕਰਾਹਟ, ਜ਼ਮੀਨੀ ਜੁੜਾਅ, ਅਗਵਾਈ ਅਤੇ ਪਾਰਟੀ ਨਾਲ ਨਿਸ਼ਠਾ ਅਤੇ ਦੋਸਤੀ ਸਦਾ ਯਾਦ ਆਵੇਗੀ। ਅਲਵਿਦਾ ਮੇਰੇ ਦੋਸਤ! ਜਿੱਥੇ ਰਹੋ, ਚਮਕਦੇ ਰਹੋ!!
ਮਹਾਰਾਸ਼ਟਰ 'ਚ ਮਾਸੂਮਾਂ 'ਤੇ ਮੰਡਰਾਇਆ ਕੋਰੋਨਾ ਸੰਕਟ, 43 ਦਿਨਾਂ 'ਚ 76 ਹਜ਼ਾਰ ਤੋਂ ਵੱਧ ਬੱਚੇ ਹੋਏ ਪਾਜ਼ੇਟਿਵ
NEXT STORY