ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇਸ਼ 'ਚ ਛੋਟੇ, ਲਘੁ ਅਤੇ ਮੱਧਮ ਉਦਯੋਗਾਂ (ਐੱਮ.ਐੱਸ.ਐੱਮ.ਈ.) ਅਤੇ ਬੈਂਕਾਂ ਦੇ ਮੁਸ਼ਕਲ 'ਚ ਹੋਣ ਨਾਲ ਜੁੜੀਆਂ ਖਬਰਾਂ ਨੂੰ ਲੈ ਕੇ ਬੁੱਧਵਾਰ ਨੂੰ ਭਾਜਪਾ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਜਦੋਂ ਉਨ੍ਹਾਂ ਨੇ 'ਆਰਥਿਕ ਸੁਨਾਮੀ' ਆਉਣ ਦੀ ਗੱਲ ਕੀਤੀ ਸੀ ਤਾਂ ਸੱਤਾਧਾਰੀ ਪਾਰਟੀ ਨੇ ਉਨ੍ਹਾਂ ਦਾ ਮਜ਼ਾਕ ਬਣਾਇਆ ਸੀ। ਉਨ੍ਹਾਂ ਨੇ ਟਵੀਟ ਕੀਤਤਾ,''ਲਘੁ ਅਤੇ ਮੱਧਮ ਉਦਯੋਗ ਬਰਬਾਦ ਹੋ ਗਏ ਹਨ। ਵੱਡੀਆਂ ਕੰਪਨੀਆਂ ਗੰਭੀਰ ਸੰਕਟ 'ਚ ਹਨ। ਬੈਂਕ ਵੀ ਸੰਕਟ 'ਚ ਹਨ।''
ਕਾਂਗਰਸ ਨੇਤਾ ਨੇ ਕਿਹਾ,''ਮੈਂ ਕੁਝ ਮਹੀਨੇ ਪਹਿਲਾਂ ਕਿਹਾ ਸੀ ਕਿ ਆਰਥਿਕ ਸੁਨਾਮੀ ਆ ਰਹੀ ਹੈ। ਭਾਜਪਾ ਅਤੇ ਮੀਡੀਆ ਨੇ ਦੇਸ਼ ਨੂੰ ਸੱਚਾਈ ਬਾਰੇ ਸਾਵਧਾਨ ਕਰਨ ਲਈ ਮੇਰਾ ਮਜ਼ਾਕ ਬਣਾਇਆ ਸੀ।'' ਬਾਅਦ 'ਚ ਕਾਂਗਰਸ ਨੇ 17 ਮਾਰਚ ਨੂੰ ਸੰਸਦ ਭਵਨ ਕੰਪਲੈਕਸ 'ਚ ਦਿੱਤੇ ਰਾਹੁਲ ਗਾਂਧੀ ਦੇ ਇਕ ਬਿਆਨ ਦਾ ਵੀਡੀਓ ਵੀ ਜਾਰੀ ਕੀਤਾ, ਜਿਸ 'ਚ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਸੀ ਕਿ 'ਆਰਥਿਕ ਸੁਨਾਮੀ' ਆਉਣ ਵਾਲੀ ਹੈ ਅਤੇ ਕਰੋੜਾਂ ਲੋਕਾਂ ਨੂੰ ਨੁਕਸਾਨ ਪਹੁੰਚੇਗਾ।
ਜੰਮੂ-ਕਸ਼ਮੀਰ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 9 ਹਜ਼ਾਰ ਦੇ ਪਾਰ, ਹੁਣ ਤੱਕ 145 ਲੋਕਾਂ ਨੇ ਗਵਾਈ ਜਾਨ
NEXT STORY