ਨਵੀਂ ਦਿੱਲੀ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਤੀ ਵਿਅਕਤੀ ਵਲੋਂ ਖਰਚ ਦੀ ਔਸਤ ਰਾਸ਼ੀ 'ਚ ਗਿਰਾਵਟ ਨਾਲ ਜੁੜੀ ਖਬਰ ਨੂੰ ਲੈ ਕੇ ਸ਼ੁੱਕਰਵਾਰ ਨੂੰ ਨਰਿੰਦਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ। ਰਾਹੁਲ ਨੇ ਦੋਸ਼ ਲਗਾਇਆ ਕਿ 'ਮੋਦੀਨਾਮਿਕਸ' (ਮੋਦੀ ਦੇ ਅਰਥ ਸ਼ਾਸਤਰ) ਨੇ ਇੰਨਾ ਜ਼ਿਆਦਾ ਨੁਕਸਾਨ ਕਰ ਦਿੱਤਾ ਹੈ ਕਿ ਹੁਣ ਸਰਕਾਰ ਨੂੰ ਆਪਣੀ ਹੀ ਰਿਪੋਰਟ ਛਾਪਣੀ ਪੈ ਰਹੀ ਹੈ। ਗਾਂਧੀ ਨੇ ਇਕ ਮੀਡੀਆ ਰਿਪੋਰਟ ਦਾ ਹਵਾਲਾ ਦਿੱਤਾ ਹੈ, ਜਿਸ 'ਚ ਰਾਸ਼ਟਰੀ ਅੰਕੜੇ ਦਫ਼ਤਰ (ਐੱਨ.ਐੱਸ.ਓ.) ਦੇ ਅੰਕੜੇ ਦਾ ਜ਼ਿਕਰ ਕਰਦੇ ਹੋਏ ਕਿਹਾ ਗਿਆ ਹੈ ਕਿ ਭਾਰਤ 'ਚ 2011-12 'ਚ ਇਕ ਵਿਅਕਤੀ ਵਲੋਂ ਖਰਚ ਕੀਤੀ ਗਈ ਔਸਤ ਰਾਸ਼ੀ 1501 ਰੁਪਏ ਸੀ, ਜੋ 2017-18 'ਚ 3.7 ਫੀਸਦੀ ਦੀ ਗਿਰਾਵਟ ਨਾਲ 1446 ਰੁਪਏ ਹੋ ਗਈ।
ਇਸ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਰਾਹੁਲ ਨੇ ਟਵੀਟ ਕੀਤਾ,''ਮੋਦੀਨਾਮਿਕਸ ਨੇ ਇੰਨਾ ਵਧ ਨੁਕਸਾਨ ਕਰ ਦਿੱਤਾ ਹੈ ਕਿ ਹੁਣ ਸਰਕਾਰ ਨੂੰ ਆਪਣੀ ਹੀ ਰਿਪੋਰਟ ਛਾਪਣੀ ਪੈ ਰਹੀ ਹੈ।'' ਇਸ ਰਿਪੋਰਟ ਅਨੁਸਾਰ ਪ੍ਰਤੀ ਵਿਅਕਤੀ ਮਹੀਨਾਵਾਰ ਖਪਤ ਖਰਚ (ਐੱਮ.ਪੀ.ਸੀ.ਈ.) ਦੇ ਅੰਕੜੇ ਅਸਲ ਸੰਦਰਭ 'ਚ ਹਨ ਯਾਨੀ ਇਨ੍ਹਾਂ ਨੂੰ 2009-10 ਨੂੰ ਆਧਾਰ ਸਾਲ ਮੰਨ ਕੇ ਮਹਿੰਗਾਈ ਦੇ ਹਿਸਾਬ ਨਾਲ ਅਡਜੱਸਟ ਕੀਤਾ ਗਿਆ ਸੀ। 2011-12 'ਚ ਅਸਲ ਐੱਮ.ਪੀ.ਸੀ.ਈ. 2 ਸਾਲ ਦੀ ਮਿਆਦ 'ਚ 13 ਫੀਸਦੀ ਵਧਿਆ ਸੀ। ਕਾਂਗਰਸ ਬੁਲਾਰੇ ਪਵਨ ਖੇੜਾ ਨੇ ਵੀ ਇਸੇ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਅਤੇ ਕਿਹਾ ਕਿ ਇਕ ਵਾਰ ਫਿਰ ਸਾਬਤ ਹੋ ਗਿਆ ਹੈ ਕਿ ਨੋਟਬੰਦੀ ਅਤੇ ਜਲਦਬਾਜ਼ੀ 'ਚ ਲਾਗੂ ਕੀਤੀ ਗਈ ਜੀ.ਐੱਸ.ਟੀ. ਨਾਲ ਦੇਸ਼ ਦੀ ਅਰਥ ਵਿਵਸਥਾ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ।
ਭਾਰਤ-ਚੀਨ ਇੰਨੇ ਸਮਝਦਾਰ ਹਨ ਕਿ ਤਣਾਅ ਘੱਟ ਕਰ ਸਕਦੇ ਹਨ: ਰਾਜਨਾਥ
NEXT STORY