ਨਵੀਂ ਦਿੱਲੀ- ਕਾਂਗਰਸ ਨੇ ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਇਕ ਪੁਰਾਣੇ ਬਿਆਨ ਨੂੰ ਲੈ ਕੇ ਮੰਗਲਵਾਰ ਨੂੰ ਉਨ੍ਹਾਂ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਹੁਣ ਸਮਝ ਆ ਗਿਆ ਹੈ ਕਿ ਉਹ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਹੋਰ ਪਿਛੜੇ ਵਰਗਾਂ ਦੇ ਰਾਖਵਾਂਕਰਨ ਦੀ 50 ਫੀਸਦੀ ਹੱਦ ਹਟਾਉਣ ਅਤੇ ਜਾਤੀਗਤ ਜਨਗਣਨਾ 'ਤੇ ਕਿਉਂ ਚੁੱਪ ਰਹਿੰਦੇ ਹਨ।
ਇਹ ਵੀ ਪੜ੍ਹੋ : ਮੁੜ ਵਧੀਆਂ ਸਕੂਲਾਂ ਦੀਆਂ ਛੁੱਟੀਆਂ, ਇੰਨੇ ਦਿਨ ਹੋਰ ਬੰਦ ਰਹਿਣਗੇ ਸਕੂਲ
ਪਾਰਟੀ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕੇਜਰੀਵਾਲ ਦਾ ਇਕ ਪੁਰਾਣਾ ਵੀਡੀਓ 'ਐਕਸ' 'ਤੇ ਸਾਂਝਾ ਕੀਤਾ। ਇਸ 'ਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਜਿਸ ਨੂੰ ਇਕ ਵਾਰ ਰਾਖਵਾਂਕਰਨ ਮਿਲ ਗਿਆ, ਉਸ ਨੂੰ ਮੁੜ ਨਹੀਂ ਮਿਲਣਾ ਚਾਹੀਦਾ ਅਤੇ ਵਾਂਝੇ ਵਰਗਾਂ ਦੇ ਅਮੀਰ ਲੋਕਾਂ ਨੂੰ ਵੀ ਰਾਖਵਾਂਕਰਨ ਨਹੀਂ ਮਿਲਣਾ ਚਾਹੀਦਾ। ਰਮੇਸ਼ ਨੇ ਕਿਹਾ,''ਕੇਜਰੀਵਾਲ ਜੀ ਨੂੰ ਰਾਖਵਾਂਕਰਨ 'ਤੇ ਜ਼ਰੂਰ ਸੁਣਿਆ ਜਾਵੇ। ਹੁਣ ਸਮਝ ਆਇਆ ਉਹ ਸਰਕਾਰੀ ਰੁਜ਼ਗਾਰ ਅਤੇ ਸਰਕਾਰੀ ਸਿੱਖਿਆ ਸੰਸਥਾਵਾਂ 'ਚ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਹੋਰ ਪਿਛੜਾ ਵਰਗਾਂ ਦੇ ਰਾਖਵਾਂ ਕਰਨ 'ਤੇ 50 ਫੀਸਦੀ ਹੱਦ ਹਟਾਉਣ ਅਤੇ ਜਾਤੀਗਤ ਜਨਗਣਨਾ 'ਤੇ ਕਿਉਂ ਚੁੱਪ ਰਹਿੰਦੇ ਹਨ।''
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਨ੍ਹਾਂ ਚਾਰ ਜ਼ਿਲ੍ਹਿਆਂ 'ਚ ਭਾਰੀ ਠੰਡ ਦਾ ਕਹਿਰ, 16 ਤੋਂ ਮੀਂਹ ਤੇ ਬਰਫ਼ਬਾਰੀ ਦੀ ਸੰਭਾਵਨਾ
NEXT STORY