ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕੋਰੋਨਾ ਨਾਲ ਨਜਿੱਠਣ ਲਈ ਇਕਜੁਟਤਾ ਨਾਲ ਕੰਮ ਕਰਨ ਦੀ ਅਪੀਲ ਕਰਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਸਰਕਾਰ ਨੂੰ ਲਾਗ਼ ਵਿਰੁੱਧ ਸਾਰੇ ਦਲਾਂ ਦੀ ਸਹਿਮਤੀ ਨਾਲ ਰਾਸ਼ਟਰੀ ਰਣਨੀਤੀ ਬਣਾਉਣੀ ਚਾਹੀਦੀ ਹੈ। ਸੋਨੀਆ ਨੇ ਸ਼ਨੀਵਾਰ ਨੂੰ ਇੱਥੇ ਜਾਰੀ ਵੀਡੀਓ ਸੰਦੇਸ਼ 'ਚ ਕਿਹਾ ਕਿ ਇਸ ਲਾਗ਼ ਨਾਲ ਮਿਲ ਕੇ ਹੀ ਨਿਪਟਿਆ ਜਾ ਸਕਦਾ ਹੈ, ਇਸ ਲਈ ਜਿੱਥੇ ਤੱਕ ਹੋ ਸਕੇ ਇਕ-ਦੂਜੇ ਦੀ ਹਰ ਸੰਭਵ ਮਦਦ ਕੀਤੀ ਜਾਣੀ ਚਾਹੀਦੀ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਲਈ ਇਹ ਸਮਾਂ ਜਾਗਣ ਅਤੇ ਕਰਤੱਵ ਨਿਭਾਉਣ ਦਾ ਹੈ, ਇਸ ਲਈ ਭੇਦਭਾਵ ਕੀਤੇ ਬਿਨਾਂ ਪੀੜਤਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਕੋਰੋਨਾ ਦਾ ਸਭ ਤੋਂ ਗੰਭੀਰ ਅਸਰ ਗਰੀਬਾਂ 'ਤੇ ਪਿਆ ਹੈ। ਦੇਸ਼ ਦਾ ਹਰ ਗਰੀਬ ਲਾਗ਼ ਕਾਰਨ ਸੰਕਟ 'ਚ ਆ ਗਿਆ ਹੈ। ਕੇਂਦਰ ਅਤੇ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਮਜ਼ਦੂਰਾਂ ਦੇ ਪਲਾਇਨ ਨੂੰ ਰੋਕਣ ਅਤੇ ਉਨ੍ਹਾਂ ਨੂੰ ਪੂਰੀ ਮਦਦ ਪਹੁੰਚਾਉਣ ਦੀ ਹੈ। ਸੋਨੀਆ ਨੇ ਕਿਹਾ,''ਮੇਰੀ ਸਰਕਾਰ ਨੂੰ ਅਪੀਲ ਹੈ ਕਿ ਉਹ ਸਭ ਤੋਂ ਪਹਿਲਾਂ ਗਰੀਬਾਂ ਦੀ ਸੋਚੇ ਅਤੇ ਉਨ੍ਹਾਂ ਦਾ ਪਲਾਇਨ ਰੋਕਣ ਲਈ ਸੰਘਰਸ਼ ਖ਼ਤਮ ਹੋਣ ਤੱਕ ਹਰ ਪਰਿਵਾਰ ਦੇ ਖਾਤੇ 'ਚ ਘੱਟੋ-ਘੱਟ 6 ਹਜ਼ਾਰ ਰੁਪਏ ਪਾਏ। ਆਕਸੀਜਨ ਹਸਪਤਾਲਾਂ ਨੂੰ ਯੁੱਧ ਪੱਧਰ 'ਤੇ ਪ੍ਰਦਾਨ ਕੀਤਾ ਜਾਵੇ। ਸਾਰੇ ਦੇਸ਼ ਵਾਸੀਆਂ ਲਈ ਕੋਰੋਨਾ ਤੋਂ ਬਚਾਅ ਦਾ ਇੰਤਜ਼ਾਮ ਹੋਵੇ ਤਾਂ ਕਿ ਲੋਕਾਂ ਨੂੰ ਬਚਾਇਆ ਜਾ ਸਕੇ।''
ਇਹ ਵੀ ਪੜ੍ਹੋ : ਕੋਰੋਨਾ ਕਾਲ ਦੀ ਦਰਦਨਾਕ ਤਸਵੀਰ: ਇਕ-ਇਕ ਸਾਹ ਲਈ ਤੜਫ਼ਦੀ ਰਹੀ ਜਨਾਨੀ, ਹਸਪਤਾਲ ਦੇ ਬਾਹਰ ਤੋੜਿਆ ਦਮ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਮੀਡੀਆ ਜਗਤ ਤੋਂ ਇਕ ਹੋਰ ਦੁਖ਼ਦ ਖ਼ਬਰ; ਦੂਰਦਰਸ਼ਨ ਦੀ ਐਂਕਰ ਕਨੂੰਪ੍ਰਿਆ ਦੀ ਕੋਰੋਨਾ ਨਾਲ ਮੌਤ
NEXT STORY