ਮਥੁਰਾ - ਮਥੁਰਾ ਦੇ ਨੌਹਝੀਲ ’ਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਹੋਈ ਕਾਂਗਰਸ ਦੀ ਬੈਠਕ ਕੁੱਟਮਾਰ ’ਚ ਬਦਲ ਗਈ। ਸੁਪਰਵਾਈਜ਼ਰ ਅਤੇ ਕਾਂਗਰਸ ਦੀ ਰਾਸ਼ਟਰੀ ਸਕੱਤਰ ਡਾ. ਅੰਜਲੀ ਨਿੰਬਾਲਕਰ ਦੀ ਮੌਜੂਦਗੀ ’ਚ ਵਰਕਰ ਭਿੜ ਗਏ। ਦੋਸ਼ ਹੈ ਕਿ ਕੁਝ ਲੋਕਾਂ ਨੇ ਜ਼ਿਲਾ ਪ੍ਰਧਾਨ ਮੁਕੇਸ਼ ਧਨਗਰ ਨਾਲ ਗਾਲੀ-ਗਲੋਚ ਕਰ ਕੇ ਕੁੱਟਮਾਰ ਸ਼ੁਰੂ ਕਰ ਦਿੱਤੀ। ਉਨ੍ਹਾਂ ਨੂੰ ਬਚਾਉਣ ਪਹੁੰਚੇ ਵਰਕਰਾਂ ਨਾਲ ਵੀ ਲੱਤਾਂ-ਘਸੁੰਨਾਂ ਨਾਲ ਕੁੱਟਮਾਰ ਕੀਤੀ ਗਈ ਤੇ ਡਾਂਗਾਂ ਤੱਕ ਚੱਲੀਆਂ ਅਤੇ ਕੁਰਸੀਆਂ ਸੁੱਟੀਆਂ ਗਈਆਂ।
ਘਟਨਾ ’ਚ ਜ਼ਿਲਾ ਪ੍ਰਧਾਨ ਮੁਕੇਸ਼ ਧਨਗਰ, ਜ਼ਿਲਾ ਮੀਤ ਪ੍ਰਧਾਨ ਅਪ੍ਰਯਮ ਸਕਸੈਨਾ, ਜ਼ਿਲਾ ਜਨਰਲ ਸਕੱਤਰ ਦੀਪਕ ਦੀਕਸ਼ਿਤ ਅਤੇ ਸਾਬਕਾ ਸ਼ਹਿਰੀ ਪ੍ਰਧਾਨ ਵਿਕਰਮ ਵਾਲਮੀਕਿ ਜ਼ਖਮੀ ਹੋ ਗਏ। ਬੈਠਕ ’ਚ ਪਾਰਟੀ ਦੇ ਸੀਨੀਅਰ ਅਹੁਦੇਦਾਰਾਂ ਅਤੇ ਸੁਪਰਵਾਈਜ਼ਰ ਦੀ ਮੌਜੂਦਗੀ ’ਚ ਹੋਈ ਇਸ ਘਟਨਾ ਨੂੰ ਲੈ ਕੇ ਕਾਂਗਰਸ ਵਰਕਰਾਂ ’ਚ ਵੀ ਚਰਚਾ ਤੇਜ਼ ਹੋ ਗਈ ਹੈ। ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਰਮਿਆਨ ਸੰਗਠਨ ਦੀ ਬੈਠਕ ’ਚ ਹੀ ਵਰਕਰਾਂ ਦੇ ਆਪਸ ’ਚ ਭਿੜਨ ਨਾਲ ਪਾਰਟੀ ਦੀ ਧੜੇਬੰਦੀ ਵੀ ਸਾਹਮਣੇ ਆਉਣ ਦੀ ਚਰਚਾ ਹੈ। ਸੂਚਨਾ ’ਤੇ ਪਹੁੰਚੀ ਪੁਲਸ ਨੇ ਜ਼ਖਮੀਆਂ ਦਾ ਮੈਡੀਕਲ ਕਰਵਾਇਆ। ਵਿਕਰਮ ਵਾਲਮੀਕਿ ਨੇ 5 ਨਾਮਜ਼ਦ ਸਮੇਤ 15 ਅਣਪਛਾਤੇ ਲੋਕਾਂ ਦੇ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।
ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁੱਟਮਾਰ ਦੇ ਕਾਰਨਾਂ ਅਤੇ ਇਸ ’ਚ ਸ਼ਾਮਲ ਲੋਕਾਂ ਦੀ ਭੂਮਿਕਾ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਉੱਥੇ ਹੀ, ਪਾਰਟੀ ਪੱਧਰ ’ਤੇ ਵੀ ਘਟਨਾ ਨੂੰ ਲੈ ਕੇ ਜਾਣਕਾਰੀ ਜੁਟਾਈ ਜਾ ਰਹੀ ਹੈ।
ਰਿਸ਼ਵਤਖੋਰੀ ਮਾਮਲਿਆਂ 'ਚ ਵੱਡਾ ਐਕਸ਼ਨ: CBI ਵੱਲੋਂ ਰੇਲਵੇ ਦੇ 5 ਅਧਿਕਾਰੀ ਗ੍ਰਿਫ਼ਤਾਰ
NEXT STORY