ਜੰਮੂ-ਕਸ਼ਮੀਰ - ਗੈਂਡਰਬਲ ਜ਼ਿਲ੍ਹੇ ਵਿਚ ਸਥਿਤ ਮਨੀਗ੍ਰਾਮ ਖੇਤਰ ਵਿੱਚ ਇੱਕ ਬਹੁ ਉਦੇਸ਼ੀ ਕੋਮਊਨਿਟੀ ਸੈਂਟਰ ਦਾ ਨਿਰਮਾਣ ਕੀਤਾ ਗਿਆ ਹੈ ਤਾਂ ਜੋ ਕਸਬੇ ਦੇ ਲੋਕ ਇਕੱਠੀਆਂ ਸਹੂਲਤਾਂ ਦਾ ਲਾਂਭ ਉਠਾ ਸਕਣ। ਇਸ ਪ੍ਰਾਜੈਕਟ ਦੇ ਜੂਨੀਅਰ ਇੰਜੀਨੀਅਰ ਨੇ ਦੱਸਿਆ ਕਿ,'ਆਬਾਦੀ ਵੱਧਣ ਦੇ ਕਾਰਨ ਅਤੇ ਲੋਕਾਂ ਦੇ ਘਰਾਂ ਵਿੱਚ ਘੱਟ ਜਗ੍ਹਾ ਹੋਣ ਕਰਕੇ ਸਥਾਨਕ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।'
ਉਨ੍ਹਾਂ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਕਿਹਾ ਇੱਥੇ ਇੱਕ ਕਮਿਊਨਿਟੀ ਹਾਲ ਦੀ ਜ਼ਰੂਰਤ ਸੀ ਜਿੱਥੇ ਲੋਕ ਵਿਆਹ ਅਤੇ ਹੋਰ ਜਨਤਕ ਇਕੱਠ ਦੇ ਸਮਾਗਮ ਕਰਵਾ ਸਕਦੇ ਹਨ। ਇਹ ਪ੍ਰਾਜੈਕਟ 1.82 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਹੋਣਾ ਹੈ ਅਤੇ ਮੈਨੂੰ ਉਮੀਦ ਹੈ ਆਉਣ ਵਾਲੇ ਮਹੀਨਿਆਂ ਵਿੱਚ ਅਸੀ ਇਸ ਪ੍ਰਾਜੈਕਟ ਨੂੰ ਜਲਦੀ ਪੂਰਾ ਕਰ ਲਵਾਂਗੇ।
ਇਹ ਵੀ ਦੇਖੋ : ਸੀਰਮ ਇੰਸਟੀਚਿਊਟ ਦੇ CEO ਅਦਾਰ ਪੂਨਾਵਾਲਾ ਬਣੇ 'ਏਸ਼ੀਅਨ ਆਫ਼ ਦਿ ਈਅਰ'
ਸੁਵੀਧਾਵਾਂ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ , 'ਇਸ ਵਿਚ ਮਰਦਾਂ ਅਤੇ ਔਰਤਾਂ ਲਈ ਚੇਂਜਿਗ ਰੂਮ ਦੇ ਨਾਲ-ਨਾਲ ਵੱਖਰੇ ਬਾਥਰੂਮ ਵੀ ਹੋਣਗੇ।ਵੱਡੇ ਪ੍ਰੋਗਰਾਮਾਂ ਲਈ ਪਿੱਛੇ ਇੱਕ ਖਾਣਾ ਬਣਾਉਣ ਵਾਲਾ ਹਾਲ ਵੀ ਹੋਵੇਗਾ।
ਅਤਲਫ ਮੀਰ ਨੇ ਕਿਹਾ ਕਿ , 'ਕਮਿਊਨਿਟੀ ਹਾਲ ਦਾ ਸੁਵੀਧਾ ਕੇਂਦਰ ਗਰੀਬ ਲੋਕਾਂ ਨੂੰ ਉਨ੍ਹਾਂ ਦੇ ਖੁਸ਼ੀ ਗਮੀ ਦੇ ਪ੍ਰੋਗਰਾਮਾਂ ਨੂੰ ਮੁਫਤ ਵਿਚ ਕਰਨ ਵਿਚ ਮਦਦ ਕਰੇਗਾ । ਸਾਰੇ ਲੋਕਾਂ ਦੇ ਘਰਾਂ ਵਿਚ ਲੋੜ ਅਨੁਸਾਰ ਜਗ੍ਹਾ ਨ੍ਹੀ ਹੁੰਦੀ ਕਿਉਂਕਿ ਸਾਡੇ ਸਾਰਿਆਂ ਦੇ ਘਰ ਛੋਟੇ ਹਨ। ਇੱਕ ਸਥਾਨਕ ਨਿਵਾਸੀ ਨੇ ਕਿਹਾ ਕਿ," ਪ੍ਰਸ਼ਾਸਨ ਵਲੋਂ ਇਹ ਇੱਕ ਚੰਗਾ ਕਦਮ ਹੈ ਇਸ ਖੇਤਰ ਦੇ ਲੋਕਾਂ ਨੂੰ ਬਹੁਤ ਹੀ ਫਾਇਦਾ ਹੋਵੇਗਾ।
ਇਹ ਵੀ ਦੇਖੋ : Guinness World Records 'ਚ ਸ਼ਾਮਲ ਹੋਈ ਮੇਰਠ ਦੇ ਜੌਹਰੀ ਦੀ ਵਿਲੱਖਣ ਅੰਗੂਠੀ, ਜਾਣੋ ਖ਼ਾਸੀਅਤ
ਕੇਂਦਰ-ਕਿਸਾਨਾਂ ਵਿਚਕਾਰ ਗੱਲਬਾਤ ਜਾਰੀ, ਕਿਸਾਨਾਂ ਨੇ ਅੱਜ ਵੀ ਨਹੀਂ ਖਾਧਾ 'ਸਰਕਾਰੀ ਭੋਜਨ'
NEXT STORY