ਮੇਰਠ - ਇਕ ਮਹੀਨਾ ਪਹਿਲਾਂ ਹੈਦਰਾਬਾਦ ਦੇ ਜੌਹਰੀ ਕੋਟੀ ਸ੍ਰੀਕਾਂਤ ਨੇ ਇਕ ਅੰਗੂਠੀ ਵਿਚ 7901 ਹੀਰੇ ਜੜ੍ਹ ਕੇ ਰਿਕਾਰਡ ਬਣਾਇਆ ਸੀ। ਪਰ ਇੱਕ ਮਹੀਨੇ ਦੇ ਅੰਦਰ ਹੀ ਉਸਦਾ ਰਿਕਾਰਡ ਟੁੱਟ ਗਿਆ। ਮੇਰਠ ਦੇ ਹਰਸ਼ਿਤ ਬਾਂਸਲ ਨੇ ਆਪਣੀ ਮੈਰੀਗੋਲਡ ਡਾਇਮੰਡ ਰਿੰਗ ਵਿਚ 12638 ਹੀਰੇ ਲਗਾ ਕੇ ਨਵਾਂ ਰਿਕਾਰਡ ਬਣਾ ਦਿੱਤਾ। 165.45 ਗ੍ਰਾਮ ਦੀ ਇਸ ਅੰਗੂਠੀ ਵਿਚ 38.08 ਕੈਰੇਟ ਦੇ ਹੀਰੇ 8 ਪਰਤਾਂ ਵਿਚ ਲਗਾਏ ਗਏ ਹਨ। ਇਸ ਅੰਗੂਠੀ ਨੂੰ ਹੁਣ ਗਿੰਨੀਜ਼ ਵਰਲਡ ਰਿਕਾਰਡ ਵਿਚ ਸ਼ਾਮਲ ਕੀਤਾ ਗਿਆ ਹੈ।
25 ਸਾਲਾ ਹਰਸ਼ਿਤ ਨੇ ਐਸ.ਆਰ.ਐਮ ਯੂਨੀਵਰਸਿਟੀ ਤੋਂ ਬੀ.ਬੀ.ਏ ਅਤੇ ਐਮ.ਬੀ.ਏ ਕਰਨ ਤੋਂ ਬਾਅਦ ਸੂਰਤ ਵਿਚ ਗਹਿਣਿਆਂ ਨੂੰ ਡਿਜ਼ਾਈਨ ਕਰਨ ਦੀ ਕਲਾ ਸਿੱਖੀ। ਹਰਸ਼ਿਤ ਨੇ ਦੱਸਿਆ, 'ਇਸ ਦੀ ਸ਼ੁਰੂਆਤ 2018 'ਚ ਹੋਈ ਸੀ ਜਦੋਂ ਮੈਂ ਅਤੇ ਮੇਰੀ ਪਤਨੀ ਨੇ ਇੱਕ ਅੰਗੂਠੀ ਬਾਰੇ ਪੜ੍ਹਿਆ। ਇਸ ਵਿਚ 6690 ਹੀਰੇ ਲੱਗੇ ਹੋਏ ਸਨ ਅਤੇ ਇਸ ਅੰਗੂਠੀ ਨੂੰ ਗਿੰਨੀਜ਼ ਵਰਲਡ ਰਿਕਾਰਡ ਵਿਚ ਸ਼ਾਮਲ ਕੀਤਾ ਗਿਆ ਸੀ। ਮੈਂ ਉਸ ਸਮੇਂ ਮੇਰਠ ਵਿਚ ਆਪਣਾ ਪਹਿਲਾ ਸਟੋਰ ਖੋਲ੍ਹ ਰਿਹਾ ਸੀ। ਇਹ ਮੇਰੇ ਲਈ ਚੁਣੌਤੀ ਸੀ। ਇਸ ਰਿੰਗ 'ਤੇ ਕੰਮ 2018 ਵਿਚ ਸ਼ੁਰੂ ਹੋਇਆ ਸੀ ਅਤੇ 2020 ਵਿਚ ਪੂਰਾ ਹੋ ਸਕਿਆ। ਉਹ ਇਕ ਸਟੋਰ ਦਾ ਮਾਲਕ ਹੈ ਜਿਸਦਾ ਨਾਮ ਉਸਨੇ ਆਪਣੇ ਪਿਤਾ ਅਨਿਲ ਬਾਂਸਲ ਅਤੇ ਮਾਂ ਰੇਨੂੰ ਬਾਂਸਲ ਦੇ ਨਾਮ 'ਤੇ ਰੱਖਿਆ ਹੈ।
ਇਹ ਵੀ ਦੇਖੋ : ਸੁਪਰੀਮ ਕੋਰਟ ਦਾ ਇਹ ਵਕੀਲ ਕਿਸਾਨਾਂ ਲਈ ਮੁਫ਼ਤ 'ਚ ਕੇਸ ਲੜਣ ਲਈ ਹੋਇਆ ਤਿਆਰ
ਹਰ ਹੀਰਾ ਹੁੰਦਾ ਹੈ ਖ਼ਾਸ
ਇਸ ਅੰਗੂਠੀ 'ਤੇ ਲੱਗਾ ਹਰ ਹੀਰਾ ਆਪਣੇ ਆਪ ਵਿਚ ਵਿਲੱਖਣ ਹੈ। ਇਸ ਰਿੰਗ ਨੂੰ International Gemological Laboratory (IGI) ਦੁਆਰਾ ਪ੍ਰਮਾਣਿਤ ਕੀਤਾ ਗਿਆ ਹੈ ਜੋ ਕਿ ਵਿਸ਼ਵ ਵਿਚ ਹੀਰਾ ਗਹਿਣਿਆਂ ਦੇ ਪ੍ਰਮਾਣੀਕਰਣ ਦੇ ਸਭ ਤੋਂ ਵੱਕਾਰੀ ਲੈਬਾਂ ਵਿਚੋਂ ਇਕ ਹੈ। ਇਸ ਅੰਗੂਠੀ ਨੂੰ ਪਹਿਨਿਆ ਜਾ ਸਕਦਾ ਹੈ। ਮੈਰੀਗੋਲਡ ਦਾ ਡਿਜ਼ਾਇਨ ਦਿਮਾਗ ਵਿਚ ਕਿਵੇਂ ਆਇਆ? ਹਰਸ਼ਿਤ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਡਿਜ਼ਾਇਨ ਬਾਰੇ ਸੋਚ ਰਿਹਾ ਸੀ ਅਤੇ ਅੰਤ ਵਿੱਚ ਉਸ ਨੂੰ ਆਪਣੇ ਬਾਗ਼ ਵਿਚੋਂ ਡਿਜ਼ਾਈਨ ਮਿਲਿਆ।
ਇਹ ਵੀ ਦੇਖੋ : ਸੋਨਾ-ਚਾਂਦੀ ਹੋ ਗਏ ਸਸਤੇ, ਜਾਣੋ ਅੱਜ ਕਿਸ ਭਾਅ ਮਿਲਣਗੀਆਂ ਇਹ ਕੀਮਤੀ ਧਾਤਾਂ
ਉਸ ਦੀ ਇਕ ਮੈਰਿਗੋਲਡ ਫੁੱਲ ਵੱਲ ਨਜ਼ਰ ਪਈ ਅਤੇ ਇਸ ਨੂੰ ਆਪਣੀਆਂ ਉਂਗਲਾਂ ਵਿਚਕਾਰ ਰੱਖਿਆ। ਉਸੇ ਸਮੇਂ ਉਸਨੇ ਇਸ ਡਿਜ਼ਾਈਨ 'ਤੇ ਇੱਕ ਰਿੰਗ ਬਣਾਉਣ ਦਾ ਫੈਸਲਾ ਕੀਤਾ। ਅੰਗੂਠੀ ਦੀ ਹਰ ਪੰਖੜੀ ਇਕ ਖ਼ਾਸ ਅਕਾਰ ਦੀ ਹੈ ਅਤੇ ਕੋਈ ਵੀ ਇਕ ਪੰਖੜੀ ਦੂਸਰੇ ਵਰਗੀ ਨਹੀਂ ਹੈ। ਹਰਸ਼ਿਤ ਨੇ ਆਪਣੀ ਅੰਗੂਠੀ ਦੀ ਕੀਮਤ ਬਾਰੇ ਕਿਹਾ, 'ਇਹ ਅਨਮੋਲ ਹੈ ਇਸ ਲਈ ਅਸੀਂ ਇਸਨੂੰ ਆਪਣੇ ਕੋਲ ਰੱਖਾਂਗੇ ਸਾਡਾ ਇਸ ਨਾਲ ਸਾਡਾ ਭਾਵਨਾਤਮਕ ਲਗਾਅ ਹੋ ਗਿਆ ਹੈ।
ਇਹ ਵੀ ਦੇਖੋ : ਟਰਾਂਜੈਕਸ਼ਨ ਫ਼ੇਲ੍ਹ ਹੋਣ 'ਤੇ ਖਾਤਾਧਾਰਕ ਨੂੰ ਮਿਲੇਗਾ ਹਰਜਾਨਾ, ਇਨ੍ਹਾਂ ਬੈਂਕਾਂ 'ਚ ਹੁੰਦੀ ਹੈ ਵੱਧ ਖੱਜਲ ਖੁਆਰੀ
ਨੋਟ - ਹੀਰਿਅਾਂ ਦਾ ਚਾਅ ਹਰੇਕ ਭਾਰਤੀ ਜਨਾਨੀ ਨੂੰ ਹੁੰਦਾ ਹੈ ਕਿ ਤੁਹਾਨੂੰ ਇਸ ਅੰਗੂਠੀ ਬਾਰੇ ਜਾਣ ਕੇ ਹੈਰਾਨੀ ਹੋਈ, ਕੀ ਤੁਸੀਂ ਦੱਸ ਸਕਦੇ ਹੋ ਕਿ ਇਸ ਅੰਗੂਠੀ ਦੀ ਕਿੰਨੀ ਕੀਮਤ ਹੋਵੇਗੀ।
OVL ਨੂੰ ਕੋਲੰਬੀਆ ਪ੍ਰੋਜੈਕਟ ਵਿਚ ਮਿਲਿਆ ਵੱਡੇ ਤੇਲ ਦਾ ਭੰਡਾਰ
NEXT STORY