ਜਲੰਧਰ/ਆਰ. ਐੱਸ. ਪੁਰਾ (ਜੁਗਿੰਦਰ ਸੰਧੂ)—ਪਾਕਿਸਤਾਨ ਦੀ ਸ਼ਹਿ ਹੇਠ ਚਲਾਏ ਜਾ ਰਹੇ ਅੱਤਵਾਦ ਅਤੇ ਸਰਹੱਦ ਪਾਰ ਤੋਂ ਕੀਤੀ ਜਾਂਦੀ ਗੋਲੀਬਾਰੀ ਕਾਰਨ ਜੰਮੂ-ਕਸ਼ਮੀਰ ਦੇ ਲੱਖਾਂ ਲੋਕ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ।
ਆਪਣਿਆਂ ਦੀਆਂ ਲਾਸ਼ਾਂ ਦਾ ਬੋਝ ਚੁੱਕ-ਚੁੱਕ ਕੇ ਥੱਕ-ਟੁੱਟ ਚੁੱਕੇ ਪਰਿਵਾਰਾਂ ਨੂੰ ਇਸ ਕਹਿਰ ਤੋਂ ਛੁਟਕਾਰਾ ਮਿਲਦਾ ਨਜ਼ਰ ਨਹੀਂ ਆ ਰਿਹਾ। ਇਨ੍ਹਾਂ ਬਦਕਿਸਮਤ ਲੋਕਾਂ ਦੇ ਹੰਝੂ ਪੂੰਝਣ ਲਈ ਹੀ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਅਕਤੂਬਰ 1999 ਤੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਅਧੀਨ ਸੈਂਕੜੇ ਟਰੱਕਾਂ ਦੀ ਸਮੱਗਰੀ ਅਤੇ ਰੋਜ਼ਾਨਾ ਵਰਤੋਂ ਦਾ ਸਾਮਾਨ ਇਨ੍ਹਾਂ ਪਰਿਵਾਰਾਂ ਨੂੰ ਮੁਹੱਈਆ ਕਰਵਾਇਆ ਗਿਆ ਹੈ। ਇਸ ਸਿਲਸਿਲੇ ਵਿਚ 468ਵੇਂ ਟਰੱਕ ਦੀ ਸਮੱਗਰੀ ਬੀਤੇ ਦਿਨੀਂ ਆਰ. ਐੱਸ. ਪੁਰਾ ਸੈਕਟਰ ਦੇ ਪਿੰਡ ਤਰੇਵਾ ਵਿਚ ਵੰਡੀ ਗਈ। ਇਸ ਮੌਕੇ 'ਤੇ ਪਿੰਡ ਦੇ ਆਗੂ ਅਤੇ ਸਮਾਜ ਸੇਵੀ ਗੁਰਿੰਦਰਜੀਤ ਸਿੰਘ ਕਾਹਲੋਂ (ਜ਼ੈਲਦਾਰ) ਦੀ ਦੇਖਰੇਖ ਹੇਠ 250 ਪਰਿਵਾਰਾਂ ਨੂੰ ਸਹਾਇਤਾ ਸਮੱਗਰੀ ਮੁਹੱਈਆ ਕਰਵਾਈ ਗਈ।
ਇਸ ਵਾਰ ਦੀ ਰਾਹਤ ਸਮੱਗਰੀ ਲੀਨਾ ਗਰੋਵਰ ਟਰੱਸਟ ਕਪੂਰਥਲਾ ਵੱਲੋਂ ਚੇਅਰਮੈਨ ਸ਼੍ਰੀ ਧਰਮਪਾਲ ਗਰੋਵਰ, ਵਾਈਸ ਪ੍ਰਧਾਨ ਅਰੋੜਾ ਮਹਾਸਭਾ ਪੰਜਾਬ ਦੇ ਯਤਨਾਂ ਸਦਕਾ ਭਿਜਵਾਈ ਗਈ ਸੀ। ਟਰੱਸਟ ਵੱਲੋਂ ਇਸ ਤੋਂ ਪਹਿਲਾਂ ਵੀ ਇਕ ਟਰੱਕ ਸਮੱਗਰੀ ਭਿਜਵਾਈ ਜਾ ਚੁੱਕੀ ਹੈ।
ਇਸ ਪਵਿੱਤਰ ਕਾਰਜ ਵਿਚ ਰਮਣੀਕ ਹੋਟਲ ਦੇ ਐੱਮ. ਡੀ. ਸ਼੍ਰੀ ਕਪਿਲ ਗਰੋਵਰ, ਕਰਨ ਗਰੋਵਰ, ਅਨਿਲ ਗਰੋਵਰ, ਈਸ਼ਾ ਗਰੋਵਰ, ਨਿਤਿਕਾ ਗਰੋਵਰ, ਕੁੰਵਰ, ਨਾਓਮਿਕਾ, ਸੰਯਮ, ਮਲਿਕਾ, ਕਪਲ, ਦੀਪਕ, ਅਭਿਸ਼ੇਕ, ਓਮ ਪ੍ਰਕਾਸ਼, ਭਗਵਾਨ ਦਾਸ ਗਰੋਵਰ, ਸ਼ਿਵ ਵਧਵਾ (ਪ੍ਰਧਾਨ ਅਰੋੜਾ ਮਹਾਸਭਾ), ਮੁਹਿੰਦਰ ਪਾਲ, ਰਾਕੇਸ਼ ਵਧਵਾ, ਕੇਵਲ ਸਿੰਘ ਦੁਲਾਈ (ਯੂ. ਕੇ.), ਗੁਲਸ਼ਨ, ਗੌਰਵ ਕਾਲੜਾ, ਕਮਲਾ ਗਰੋਵਰ, ਧਰਮਪਾਲ ਭਗਤ, ਸੁਮੇਸ਼, ਮਮਤਾ ਬਜਾਜ ਅਤੇ ਸੁਰਿੰਦਰ ਅਰੋੜਾ ਨੇ ਅਹਿਮ ਯੋਗਦਾਨ ਪਾਇਆ।
ਪਦਮਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵਲੋਂ ਜਲੰਧਰ ਤੋਂ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਵਿਚ 250 ਥੈਲੀ ਆਟਾ, 250 ਥੈਲੀ ਚਾਵਲ ਅਤੇ 250 ਕੰਬਲ ਸ਼ਾਮਿਲ ਸਨ।
ਰਾਹਤ ਮੁਹਿੰਮ ਦੇ ਆਗੂ ਜੇ. ਬੀ. ਸਿੰਘ ਚੌਧਰੀ, ਅੰਬੈਸਡਰ ਆਫ ਗੁੱਡਵਿਲ ਦੀ ਅਗਵਾਈ ਹੇਠ ਪਿੰਡ ਤਰੇਵਾ ਵਿਚ ਸਮੱਗਰੀ ਵੰਡੇ ਜਾਣ ਦੇ ਮੌਕੇ 'ਤੇ ਜਲੰਧਰ ਦੇ ਸ. ਇਕਬਾਲ ਸਿੰਘ ਅਰਨੇਜਾ ਤੋਂ ਇਲਾਵਾ ਤਰੇਵਾ ਦੇ ਵਿਜੇ ਕੁਮਾਰ, ਨਿਹਾਲ ਸਿੰਘ ਮਿਨਹਾਸ, ਅਮਨਿੰਦਰ ਸਿੰਘ ਕਾਹਲੋਂ, ਬਸੰਤ ਸੈਣੀ ਅਤੇ ਇਲਾਕੇ ਦੇ ਹੋਰ ਆਗੂ ਵੀ ਮੌਜੂਦ ਸਨ।
3 ਪ੍ਰੋਫੈਸਰਾਂ 'ਤੇ ਲੱਗਿਆ ਅਸ਼ਲੀਲ ਹਰਕਤ ਕਰਨ ਦਾ ਦੋਸ਼
NEXT STORY