ਨਵੀਂ ਦਿੱਲੀ-ਰਾਜਧਾਨੀ ਦਿੱਲੀ 'ਚ ਕੋਰੋਨਾ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਦਰਮਿਆਨ ਆਮ ਜਨਤਾ ਨੂੰ ਵੱਡੀ ਰਾਹਤ ਮਿਲੀ ਹੈ। ਕੇਜਰੀਵਾਲ ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਕੋਰੋਨਾ ਟੈਸਟ ਦੀ ਕੀਮਤ ਘਟਾ ਦਿੱਤੀ ਹੈ। ਹੁਣ ਦਿੱਲੀ ਦੇ ਸਾਰੇ ਹਸਪਤਾਲਾਂ ਅਤੇ ਪੈਥੋਲੋਜੀ ਲੈਬ 'ਚ ਆਰ.ਟੀ.-ਪੀ.ਸੀ.ਆਰ. ਟੈਸਟ ਪਹਿਲੇ ਦੀ ਤੁਲਨਾ 'ਚ ਘੱਟ ਕੀਮਤ 'ਤੇ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਵਿਗਿਆਨੀਆਂ ਵੱਲੋਂ ਐਕਸਰੇ ਦੀ ਵਰਤੋਂ ਨਾਲ ਕੁਝ ਮਿੰਟਾਂ ’ਚ ਕੋਰੋਨਾ ਦਾ ਪਤਾ ਲਾਉਣ ਵਾਲੀ ਤਕਨੀਕ ਵਿਕਸਿਤ
ਦਿੱਲੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਬਿਆਨ 'ਚ ਕਿਹਾ ਗਿਆ ਹੈ ਕਿ ਹੁਣ ਦਿੱਲੀ 'ਚ ਆਰ.ਟੀ.ਪੀ.ਸੀ.ਆਰ. ਟੈਸਟ ਕਰਵਾਉਣ ਲਈ ਸਿਰਫ 300 ਰੁਪਏ ਦੇਣੇ ਹੋਣਗੇ। ਪਹਿਲੇ ਇਸ ਟੈਸਟ ਲਈ ਰਾਜਧਾਨੀ ਦਿੱਲੀ ਦੇ ਲੋਕਾਂ ਨੂੰ 500 ਰੁਪਏ ਦੇਣੇ ਪੈਂਦੇ ਸਨ। ਉਥੇ ਹੋਮ ਕੁਲੈਕਸ਼ਨ ਸੈਂਪਲ ਲਈ ਆਰ.ਟੀ.ਪੀ.ਸੀ.ਆਰ. ਟੈਸਟ ਦੀ ਕੀਮਤ 500 ਰੁਪਏ ਹੋਵੇਗੀ। ਪਹਿਲਾਂ ਇਸ ਟੈਸਟ ਲਈ ਲੋਕਾਂ ਨੂੰ 700 ਰੁਪਏ ਦੇਣੇ ਪੈਂਦੇ ਸਨ। ਇਸ ਦੇ ਨਾਲ ਹੀ ਦਿੱਲੀ 'ਚ ਹੁਣ ਰੈਪਿਡ ਐਂਟੀਜਨ ਟੈਸਟ ਦੀ ਕੀਮਤ 100 ਰੁਪਏ ਨਿਰਧਾਰਿਤ ਕੀਤੀ ਗਈ ਹੈ।
ਇਹ ਵੀ ਪੜ੍ਹੋ : ਇਜ਼ਰਾਈਲੀ ਮੰਤਰੀ ਦਾ ਪ੍ਰਦਰਸ਼ਨਕਾਰੀਆਂ 'ਤੇ NSO ਸਪਾਈਵੇਅਰ ਦੇ ਇਸਤੇਮਾਲ ਤੋਂ ਇਨਕਾਰ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਦਿੱਲੀ ’ਚ ਬੀਤੇ 24 ਘੰਟਿਆਂ ’ਚ ਆਏ ਕੋਰੋਨਾ ਦੇ 12,306 ਨਵੇਂ ਮਾਮਲੇ, 43 ਮਰੀਜ਼ਾਂ ਦੀ ਮੌਤ
NEXT STORY