ਨਵੀਂ ਦਿੱਲੀ– ਦੇਸ਼ ’ਚ ਜਿੱਥੇ ਕੋਰੋਨਾ ਮਾਮਲਿਆਂ ’ਚ ਲਗਾਤਾਰ ਗਿਰਾਵਟ ਵੇਖੀ ਜਾ ਰਹੀ ਹੈ ਉਥੇ ਹੀ ਹੁਣ ਹਸਪਤਾਲ ’ਚ ਦਾਖ਼ਲ ਹੋਣ ਤੋਂ ਪਹਿਲਾਂ ਕੋਰੋਨਾ ਟੈਸਟ ਜ਼ਰੂਰੀ ਨਹੀਂ ਹੋਵੇਗਾ। ਦਰਅਸਲ, ਏਮਜ਼ ਦਿੱਲੀ ਨੇ ਹਸਪਤਾਲ ’ਚ ਦਾਖ਼ਲ ਹੋਣ ਅਤੇ ਸਰਜਰੀ ਤੋਂ ਪਹਿਲਾਂ ਨਿਯਮਿਤ ਕੋਵਿਡ-19 ਟੈਸਟ ਬੰਦ ਕਰਨ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ– ਟਲਿਆ ਵੱਡਾ ਹਾਦਸਾ: ਟੇਕ-ਆਫ ਤੋਂ ਬਾਅਦ ਖੁੱਲ੍ਹ ਕੇ ਰਨਵੇ ’ਤੇ ਡਿੱਗਾ ਅਲਾਇੰਸ ਏਅਰ ਦੇ ਇੰਜਣ ਦਾ ਕਵਰ
ਇਸਤੋਂ ਪਹਿਲਾਂ ਦੱਸ ਦੇਈਏ ਕਿ ਦੇਸ਼ ’ਚ ਹੁਣ ਕੋਰੋਨਾ ਦੇ ਵਧਦੇ ਮਾਮਲਿਆਂ ’ਤੇਲਗਾਮ ਲੱਗਣੀ ਵਿਖਾਈ ਦੇ ਰਹੀ ਹੈ। ਭਾਰਤ ’ਚ ਪਿਛਲੇ ਇਕ ਦਿਨ ’ਚ ਕੋਵਿਡ-19 ਦੇ 71,365 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ’ਚ ਮਰੀਜ਼ਾਂ ਦੀ ਕੁੱਲ ਗਿਣਤੀ ਵਧ ਕੇ 4,24,10,976 ਹੋ ਗਈ। ਉਥੇ ਹੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 8,92,828 ਰਹਿ ਗਈ।
ਇਹ ਵੀ ਪੜ੍ਹੋ– 10 ਸਾਲਾਂ ਬੱਚੇ ਦਾ ਬੇਰਹਿਮੀ ਨਾਲ ਕਤਲ, ਕਿੱਲ ਨਾਲ ਕੱਢੀਆਂ ਅੱਖਾਂ
ਇਹ ਵੀ ਪੜ੍ਹੋ– ਪ੍ਰਧਾਨ ਮੰਤਰੀ ਕਾਂਗਰਸ ਤੋਂ ਡਰਦੇ ਹਨ, ਕਿਉਂਕਿ ਅਸੀਂ ਸੱਚ ਬੋਲਦੇ ਹਾਂ : ਰਾਹੁਲ
ਕੇਂਦਰੀ ਸਿਹਤ ਮੰਤਰਾਲਾ ਵਲੋਂ ਬੁੱਧਵਾਰ ਸਵੇਰੇ 8 ਵਜੇ ਜਾਰੀ ਅੰਕੜਿਆਂ ਮੁਤਾਬਕ, ਦੇਸ਼ ’ਚ ਕੋਵਿਡ-19 ਨਾਲ 1,217 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਇਨਫੈਕਸ਼ਨ ਨਾਲ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵਧ ਕੇ 5,05,279 ਹੋ ਗਈ। ਦੇਸ਼ ’ਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 8,92,828 ਰਹਿ ਗਈ ਹੈ ਜੋ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦਾ 2.11 ਫੀਸਦੀ ਹੈ। ਬੀਤੇ 24 ਘੰਟਿਆਂ ’ਚ ਕੋਵਿਡ-19 ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ’ਚ 1,02,063 ਦੀ ਕਮੀ ਦਰਜ ਕੀਤੀ ਗਈ। ਦੇਸ਼ ’ਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ 96.70 ਫੀਸਦੀ ਹੈ।
ਇਹ ਵੀ ਪੜ੍ਹੋ– MP ਦੇ ਸਕੂਲਾਂ ’ਚ ਫਿਲਹਾਲ ਹਿਜਾਬ ’ਤੇ ਨਹੀਂ ਲੱਗੇਗਾ ਬੈਨ, ਵਿਵਾਦ ਤੋਂ ਬਾਅਦ ਸਿੱਖਿਆ ਮੰਤਰੀ ਦਾ ਯੂ-ਟਰਨ
ਕਸ਼ਮੀਰ ਦੇ ਇਸ ਨੌਜਵਾਨ ਨੇ ‘ਪਸ਼ਮੀਨਾ ਕਾਲੀਨ’ ’ਚ ਫੂਕੀ ਨਵੀਂ ਜਾਨ, ਖਾੜੀ ਦੇਸ਼ਾਂ ਨੇ ਕੀਤੀ ਰੱਜ ਕੇ ਤਾਰੀਫ਼
NEXT STORY