ਗੁਹਾਟੀ- ਆਸਾਮ ਵਿਚ ਕੋਰੋਨਾ ਵਾਇਰਸ ਨਾਲ ਇਕ ਹੋਰ ਮਰੀਜ਼ ਦੀ ਮੌਤ ਹੋ ਗਈ ਅਤੇ ਵਾਇਰਸ ਦੇ 41 ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਬੇ ਦੇ ਸਿਹਤ ਮੰਤਰੀ ਹੇਮੰਤ ਵਿਸ਼ਵ ਸ਼ਰਮਾ ਨੇ ਦੱਸਿਆ ਕਿ ਸੂਬੇ ਵਿਚ ਮੰਗਲਵਾਰ ਨੂੰ ਮ੍ਰਿਤਕਾਂ ਦਾ ਅੰਕੜਾ ਵੱਧ ਕੇ 12 ਹੋ ਗਿਆ ਹੈ ਜਦਕਿ ਕੁੱਲ ਮਾਮਲੇ 7,835 ਹੋ ਗਏ ਹਨ।
ਮੰਤਰੀ ਨੇ ਕਿਹਾ ਕਿ ਗੁਹਾਟੀ ਦੇ ਰਹਿਣ ਵਾਲੇ ਵਿਅਕਤੀ ਨੂੰ 22 ਜੂਨ ਨੂੰ ਹਸਪਤਾਲ ਵਿਚ ਲੈ ਜਾਇਆ ਗਿਆ ਸੀ। ਉਨ੍ਹਾਂ ਦੇ ਨਮੂਨੇ ਨੂੰ ਜਾਂਚ ਲਈ ਭੇਜਿਆ ਗਿਆ ਸੀ ਅਤੇ ਪਾਇਆ ਗਿਆ ਕਿ ਉਹ ਵਾਇਰਸ ਨਾਲ ਪੀੜਤ ਸਨ। ਸ਼ਰਮਾ ਨੇ ਟਵੀਟ ਕੀਤਾ ਕਿ ਉਨ੍ਹਾਂ ਨੂੰ ਇਹ ਸੂਚਿਤ ਕਰਦੇ ਹੋਏ ਦੁੱਖ ਹੋ ਰਿਹਾ ਹੈ ਕਿ 22 ਜੂਨ ਨੂੰ ਜੀ. ਐੱਸ. ਸੀ. ਐੱਚ. ਵਿਚ ਗੁਹਾਟੀ ਨਿਵਾਸੀ ਨੂੰ ਹਸਪਤਾਲ ਵਿਚ ਮ੍ਰਿਤਕ ਪਾਇਆ ਗਿਆ ਸੀ।
ਬਾਅਦ ਵਿਚ ਉਹ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਮ੍ਰਿਤਕਾਂ ਦੀ ਗਿਣਤੀ 12 ਹੋ ਗਈ ਹੈ। ਮੰਤਰੀ ਨੇ ਪੀੜਤ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟਾਈ ਹੈ।
ਨਵੇਂ ਮਾਮਲਿਆਂ ਵਿਚੋਂ 18 ਸੋਨੀਤਪੁਰ ਤੋਂ, ਜੋਰਾਹਾਟ ਤੋਂ 6, ਕਾਮਰੂਪ ਤੋਂ 5, ਲਖੀਮਪੁਰ, ਨਾਗਾਂਵ ਅਤੇ ਬਾਰਪੇਟਾ ਤੋਂ 3-3, ਕਾਰਬੀ ਆਂਗਲੋਂਗ ਤੋਂ 2 ਅਤੇ ਧੇਮਾਜੀ ਤੋਂ ਇਕ ਮਾਮਲਾ ਆਇਆ ਹੈ। ਸੂਬੇ ਵਿਚ 2,488 ਮਰੀਜ਼ ਫਿਲਹਾਲ ਵਾਇਰਸ ਦਾ ਇਲਾਜ ਕਰਵਾ ਰਹੇ ਹਨ ਜਦਕਿ 5,333 ਮਰੀਜ਼ ਵਾਇਰਸ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ ਅਤੇ 3 ਮਰੀਜ਼ ਕਿਤੇ ਹੋਰ ਚਲੇ ਗਏ ਹਨ। ਇੱਥੇ 28 ਜੂਨ ਦੀ ਅੱਧੀ ਰਾਤ ਤੋਂ 14 ਦਿਨਾਂ ਲਈ ਪੂਰੀ ਤਰ੍ਹਾਂ ਬੰਦ ਲਾਗੂ ਹੈ। ਇੱਥੇ ਹੁਣ ਤੱਕ 1,337 ਮਾਮਲੇ ਰਿਪੋਰਟ ਹੋਏ ਹਨ। ਸੂਬੇ ਵਿਚ ਕੁੱਲ 3,99,393 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ।
PM ਮੋਦੀ ਨੇ ਆਪਣੇ ਸੰਬੋਧਨ 'ਚ ਕਿਉਂ ਕੀਤਾ ਇਸ ਦੇਸ਼ ਦੇ PM ਦਾ ਜ਼ਿਕਰ
NEXT STORY