ਨੈਸ਼ਨਲ ਡੈਸਕ- ਕੋਰੋਨਾ ਨੂੰ ਲੈ ਕੇ ਦੁਨੀਆ ਭਰ ’ਚ ਕਈ ਤਰ੍ਹਾਂ ਦੀਆਂ ਖੋਜਾਂ ਸਾਹਮਣੇ ਆ ਰਹੀਆਂ ਹਨ। ਇਸ ਵਿਚ ਕੁਝ ਡਰਾਉਣ ਵਾਲੇ ਅਤੇ ਹੈਰਾਨੀ ’ਚ ਪਾਉਣ ਵਾਲੀਆਂ ਵੀ ਹਨ। ਇਸੇ ਦਰਮਿਆਨ ਕੌਮਾਂਤਰੀ ਕਾਰਡੀਓਲਾਜਿਸਟ ਡਾਕਟਰ ਸੰਜੀਵ ਨੇ ਦਾਅਵਾ ਕੀਤਾ ਹੈ ਕਿ ਹਸਪਤਾਲਾਂ ’ਚ ਕੋਰੋਨਾ ਨੂੰ ਮਾਰਨ ਦੀ ਦਵਾਈ ਹੀ ਨਹੀਂ ਹੈ। ਉਥੇ ਸਿਰਫ਼ ਕੋਰੋਨਾ ਦੇ ਲੱਛਣਾਂ ਦਾ ਹੀ ਇਲਾਜ ਹੋ ਰਿਹਾ ਹੈ। ਉਦਾਹਰਣ ਦੇ ਤੌਰ ’ਤੇ ਜੇਕਰ ਤੁਹਾਨੂੰ ਕੋਰੋਨਾ ਹੋਣ ਤੋਂ ਬਾਅਦ ਬੁਖ਼ਾਰ ਹੋ ਰਿਹਾ ਹੈ ਜਾਂ ਖੰਘ ਆ ਰਹੀ ਹੈ ਤਾਂ ਉਸ ਨੂੰ ਰੋਕਣ ਦੀਆਂ ਉਹੀ ਦਵਾਈਆਂ ਦਿੱਤੀਆ ਜਾ ਰਹੀ ਹਨ, ਜੋ ਕਿ ਆਮਤੌਰ ’ਤੇ ਡਾਕਟਰ ਦਿੰਦੇ ਹਨ। ਕੋਰੋਨਾ ਦੌਰਾਨ ਤੁਹਾਨੂੰ ਚੈਸਟ ਇਨਫੈਕਸ਼ਨ ਹੈ ਤਾਂ ਹਸਪਤਾਲ ’ਚ ਤੁਹਾਨੂੰ ਉਸੇ ਦੀ ਦਵਾਈ ਦਿੱਤੀ ਜਾਂਦੀ ਹੈ। ਉਹ ਕਹਿੰਦੇ ਹਨ ਕਿ ਅਜਿਹੀ ਕੋਈ ਦਵਾਈ ਨਹੀਂ ਬਣੀ ਹੈ ਜਿਸ ਨੂੰ ਖਾਂਦਿਆਂ ਹੀ ਕੋਰੋਨਾ ਖਤਮ ਹੋ ਜਾਵੇ।
ਰੇਮੇਡੀਸਿਵਰ ਦਵਾਈ ਬਾਰੇ ਉਨ੍ਹਾਂ ਨੇ ਦੱਸਿਆ ਕਿ ਉਹ ਵੀ ਕੋਰੋਨਾ ਨੂੰ ਮਾਰਨ ’ਚ ਸਮਰੱਥ ਨਹੀਂ ਹੈ। ਸਿਰਫ਼ ਲੰਗਸ ’ਚ ਇਨਫੈਕਸ਼ਨ ਹੋਣ ’ਤੇ ਇਹ ਕੰਮ ਕਰਦੀ ਹੈ। ਮੀਡੀਆ ’ਚ ਦਿੱਤੀ ਗਈ ਇੰਟਰਵਿਊ ਵਿਚ ਡਾਕਟਰ ਸੰਜੀਵ ਨੇ ਦੱਸਿਆ ਕਿ ਅਸੀਂ ਖੁਦ ਕੋਰੋਨਾ ਤੋਂ ਆਪਣੀ ਬਿਹਤਰ ਸੁਰੱਖਿਆ ਕਰ ਸਕਦੇ ਹਾਂ। ਕੋਰੋਨਾ ਦੇ ਲੱਛਣ ਹੋਣ ’ਤੇ ਤੁਸੀਂ ਘਰ ’ਚ ਹੀ ਆਈਸੋਲੇਟ ਹੋ ਕੇ ਕੋਰੋਨਾ ਨੂੰ ਮਾਤ ਦੇ ਸਕਦੇ ਹੋ।
ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਦਾ ਕਹਿਰ ਜਾਰੀ, 24 ਘੰਟਿਆਂ 'ਚ ਰਿਕਾਰਡ 3 ਲੱਖ ਦੇ ਕਰੀਬ ਨਵੇਂ ਮਾਮਲੇ ਆਏ ਸਾਹਮਣੇ
ਵੈਕਸੀਨ ਲਗਾਉਣਾ ਜ਼ਰੂਰੀ
ਵੈਕਸੀਨ ਬਾਰੇ ਉਨ੍ਹਾਂ ਦੱਸਿਆ ਕਿ ਲੋਕਾਂ ’ਚ ਟੀਕਾਕਰਨ ਸਬੰਧੀ ਬਹੁਤ ਸਾਰੇ ਭੁਲੇਖੇ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਬੁਖ਼ਾਰ ਵੀ ਹੁੰਦਾ ਹੈ। ਉਹ ਕਹਿੰਦੇ ਹਨ ਕਿ ਜੇਕਰ ਕਿਸੇ ਵਿਅਕਤੀ ਨੂੰ ਟੀਕਾ ਲਗਵਾਉਣ ’ਤੇ ਬੁਖ਼ਾਰ ਹੁੰਦਾ ਹੈ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਟੀਕਾ ਅਸਰਦਾਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਟੀਕਾ ਲਗਵਾਉਣ ’ਤੇ ਡਾਕਟਰ ਇਹ ਕਹਿੰਦੇ ਹਨ ਕਿ ਉਸ ਨੂੰ ਥੋੜ੍ਹਾ ਬੁਖਾਰ ਹੋਵੇਗਾ। ਡਾ. ਸੁਨੀਲ ਨੇ ਕਿਹਾ ਕਿ ਵਿਗਿਆਨੀਆਂ ਨੇ ਵੈਕਸੀਨ ਬਹੁਤ ਮਿਹਨਤ ਨਾਲ ਬਣਾਈ ਹੈ ਅਤੇ ਇਸ ਨੂੰ ਲਗਵਾਉਣਾ ਚਾਹੀਦਾ ਹੈ।
ਗਲਾ ਖਰਾਬ
ਛਿੱਕਾਂ ਆਉਣਾ
ਬੁਖਾਰ ਹੋਣਾ
ਸਾਹ ਲੈਣ ’ਚ ਤਕਲੀਫ
ਕੋਰੋਨਾ ਵਾਇਰਸ ਦੀ ਉਮਰ 14 ਦਿਨ
ਡਾਕਟਰ ਸੰਜੀਵ ਕਹਿੰਦੇ ਹਨ ਕਿ ਸਾਰੇ ਜਾਣਦੇ ਹਨ ਕਿ 14 ਦਿਨ ਤਕ ਆਈਸੋਲੇਸ਼ਨ ’ਚ ਰਹਿਣ ’ਤੇ ਕੋਰੋਨਾ ਦੀ ਚੇਨ ਟੁੱਟ ਜਾਂਦੀ ਹੈ। ਜੇਕਰ ਤੁਹਾਨੂੰ ਕੋਰੋਨਾ ਦੇ ਹਲਕੇ ਲੱਛਣ ਹਨ ਤਾਂ ਤੁਸੀਂ ਸਰੀਰਕ ਤੌਰ ’ਤੇ ਇਸ ਨਾਲ ਲੜਨ ’ਤੇ ਸਮਰੱਥ ਹੋ ਤਾਂ ਤੁਹਾਨੂੰ ਬਿਨਾਂ ਕਾਰਨ ਹਸਪਤਾਲ ਦਾ ਰੁਖ਼ ਨਹੀਂ ਕਰਨਾ ਚਾਹੀਦਾ ਹੈ। ਇਥੋਂ ਤੱਕ ਕਿ ਹਸਪਤਾਲ ’ਚ ਜਾ ਕੇ ਲਾਈਨ ’ਚ ਖੜੇ ਹੋ ਕੇ ਕੋਰੋਨਾ ਟੈਸਟ ਕਰਵਾਉਣ ਨੂੰ ਵੀ ਉਹ ਜਾਨਲੇਵਾ ਦੱਸਦੇ ਹਨ। ਉਹ ਕਹਿੰਦੇ ਹਨ ਕਿ ਜੇਕਰ ਤੁਹਾਨੂੰ ਕੋਰੋਨਾ ਨਹੀਂ ਹੈ ਤਾਂ ਉਥੇ ਲਾਈਨ ’ਚ ਖੜੇ ਹੋ ਕੇ ਇਸ ਨਾਲ ਇਨਫੈਕਟਿਡ ਹੋਣ ਦੀ ਸੰਭਾਵਨਾ ਹੋਰ ਵਧ ਜਾਂਦੀ ਹੈ। ਹਸਪਤਾਲ ’ਚ ਡਾਕਟਰ ਦੀ ਸਲਾਹ ’ਤੇ ਹੀ ਟੈਸਟ ਕਰਵਾਉਣਾ ਚਾਹੀਦਾ ਹੈ ਅਤੇ ਹਲਕੇ ਲੱਛਣ ਹੋਣ ’ਤੇ ਖੁਦ ਨੂੰ ਆਈਸੋਲੇਟ ਕਰ ਲੈਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਕੇਜਰੀਵਾਲ ਨੇ ਮੁੜ ਕੇਂਦਰ ਨੂੰ ਕੀਤੀ ਅਪੀਲ, ਕੁੱਝ ਹਸਪਤਾਲਾਂ 'ਚ ਕੁੱਝ ਹੀ ਘੰਟਿਆਂ ਦੀ ਬਚੀ ਹੈ ਆਕਸੀਜਨ
ਪੈਦਲ ਤੁਰਨ ਵਾਲਿਆਂ ਨੂੰ ਘੱਟ ਹੁੰਦੈ ਕੋਰੋਨਾ
ਕੋਰੋਨਾ ਤੋਂ ਬਾਅਦ ਸਿਹਤਮੰਦ ਹੋਣ ਤੋਂ ਬਾਅਦ ਭੋਜਨ ਬਾਰੇ ਉਹ ਕਹਿੰਦੇ ਹਨ ਕਿ ਇਲਾਜ ਦੌਰਾਨ ਮਰੀਜ਼ ਨੂੰ ਕਈ ਤਰ੍ਹਾਂ ਦੇ ਪ੍ਰੋਟੀਨ ਦੇ ਟੀਕੇ ਵੀ ਲਗਾਏ ਜਾਂਦੇ ਹਨ ਤਾਂ ਜੋ ਉਸਦਾ ਸਰੀਰ ਬੀਮਾਰੀ ਨਾਲ ਲੜ ਸਕੇ, ਪਰ ਹਸਪਤਾਲ ਤੋਂ ਘਰ ਆਉਣ ’ਤੇ ਰਵਾਇਤੀ ਭੋਜਨ ਹੀ ਖਾਣਾ ਚਾਹੀਦਾ ਹੈ। ਅਜਿਹੇ ਭੋਜਨ ਨਾਲ ਸਰੀਰ ਜਲਦੀ ਰਿਕਵਰ ਹੋ ਜਾਂਦਾ ਹੈ। ਡਾਕਟਰ ਸੁਨੀਲ ਨੇ ਦੱਸਿਆ ਕਿ ਜੋ ਆਦਮੀ ਰੋਜ਼ਾਨਾ ਆਪਣਾ ਕੰਮ ’ਚ ਲੱਗਾ ਰਹਿੰਦਾ ਹੈ। ਪੈਦਲ ਤੁਰਦਾ ਹੈ ਉਸ ਨੂੰ ਕੋਰੋਨਾ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। ਉਹ ਕਹਿੰਦੇ ਹਨ ਕਿ ਜਿਮ ਵਿਚ ਜਾ ਕੇ ਕਸਰਤ ਕਰਨਾ ਹੀ ਜ਼ਰੂਰੀ ਨਹੀਂ ਹੈ, ਜੇਕਰ ਤੁਸੀਂ ਦਿਨ ਭਰ ਤੁਰ ਫਿਰ ਕੇ ਕੋਈ ਵੀ ਕੰਮ ਕਰਦੇ ਹਨ ਤਾਂ ਇਹ ਤੁਹਾਨੂੰ ਸਿਹਤਮੰਦ ਰੱਖਦਾ ਹੈ।
ਇਹ ਵੀ ਪੜ੍ਹੋ : ਨੌਜਵਾਨ ਕੋਸ਼ਿਸ਼ ਕਰਨ ਤਾਂ ਲਾਕਡਾਊਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ: ਪੀ.ਐੱਮ. ਮੋਦੀ
ਸਾਬਣ ਤੋਂ ਚੰਗੀ ਸੈਨੀਟਾਈਜਰ ਕੋਈ ਨਹੀਂ
ਮਾਸਕ ਅਤੇ ਹੈਂਡਵਾਸ਼ ਤੋਂ ਲੈ ਕੇ ਡਾਕਟਰ ਸੁਨੀਲ ਦਾ ਕਹਿਣਾ ਹੈ ਕਿ ਕੋਰੋਨਾ ਦੇ ਸ਼ੁਰੂਆਤੀ ਦੌਰ ’ਚ ਮਾਸਕ ਨੂੰ ਲੈ ਕੇ ਵੀ ਦੇਸ਼ ’ਚ ਬਹੁਤ ਮਾਰਾਮਾਰੀ ਮਚੀ ਸੀ। ਇਕ ਸਾਧਾਰਣ ਮਾਸਕ ਵੀ ਸਾਡੇ ਦੇਸ਼ ’ਚ ਐੱਨ-95 ਦੇ ਨਾਂ ’ਤੇ 700 ਤੋਂ 800 ਰੁਪਏ ’ਚ ਵਿਕਣ ਲੱਗਾ ਸੀ। ਉਹ ਕਹਿੰਦੇ ਹਨ ਕਿ ਇਸ ’ਤੇ ਕੋਈ ਰੈਗੂਲੇਟਰੀ ਅਥਾਰਿਟੀ ਹੋਣੀ ਚਾਹੀਦੀ ਹੈ ਅਤੇ ਲੋਕਾਂ ਨੂੰ 30 ਰੁਪਏ ’ਚ ਬਿਹਤਰ ਮਾਸਕ ਮਿਲਣਾ ਚਾਹੀਦਾ ਹੈ। ਸੈਨੇਟਾਈਜਰ ਦੀ ਵਿਕਰੀ ਨੂੰ ਲੈ ਕੇ ਵੀ ਉਨ੍ਹਾਂ ਨੇ ਕਿਹਾ ਕਿ ਇਕ ਨੈਕਸਸ ਦੇ ਤਹਿਤ ਇਹ ਵੀ ਬਹੁਤ ਮਹਿੰਗਾ ਵਿਕਿਆ। ਉਹ ਕਹਿੰਦੇ ਹਨ ਕਿ ਸਾਬਣ ਤੋਂ ਵਧੀਆ ਸੈਨੇਟਾਈਜਰ ਪੂਰੀ ਦੁਨੀਆ ’ਚ ਨਹੀਂ ਹੈ। ਸਾਬਣ ਹਰ ਥਾਂ ਆਸਾਨੀ ਨਾਲ ਮੁਹੱਈਆ ਹੋ ਜਾਂਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਕੁੰਭ ਦੀ ਸਮਾਪਤੀ ਕਰਵਾਉਣ ਲਈ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਲਾਈ ਤਾਕਤ
NEXT STORY