ਰਾਏਸੇਨ-ਦੇਸ਼ 'ਚ ਜਿੱਥੇ ਇਕ ਪਾਸੇ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ, ਉੱਥੇ ਹੀ ਇਕ ਫਲ ਵੇਚਣ ਵਾਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ ਇਸ ਵਾਇਰਲ ਵੀਡੀਓ 'ਚ ਦੇਖਿਆ ਗਿਆ ਹੈ ਕਿ ਇਕ ਵਿਅਕਤੀ ਠੇਲੇ 'ਤੇ ਫਲ ਵੇਚਦਾ ਦਿਖਾਈ ਦੇ ਰਿਹਾ ਹੈ, ਜੋ ਕਿ ਠੇਲੇ ਤੋਂ ਇਕ-ਇਕ ਫਲ ਨੂੰ ਚੁੱਕਦਾ ਹੈ ਤੇ ਆਪਣੀ ਉਂਗਲੀਆਂ ਨਾਲ ਉਨ੍ਹਾਂ 'ਤੇ ਥੁੱਕ ਲਾ ਕੇ ਰੱਖ ਰਿਹਾ ਸੀ । ਇਸ ਵੀਡੀਓ ਨੂੰ ਲੋਕ ਸ਼ੇਅਰ ਕਰ ਕੇ ਕੋਈ ਵੀ ਸਾਮਾਨ ਖਰੀਦਣ 'ਚ ਸਾਵਧਾਨੀ ਵਰਤਣ ਦੀ ਗੱਲ ਕਹਿ ਰਹੇ ਹਨ। ਕੁਝ ਲੋਕ ਇਸ ਨੂੰ ਹਾਲ ਹੀ ਦੀ ਵੀਡੀਓ ਦੱਸ ਰਹੇ ਹਨ, ਜਿਸ ਤੋਂ ਬਾਅਦ ਇਲਾਕੇ 'ਚ ਸੰਕ੍ਰਮਣ ਫੈਲਣ ਦਾ ਖ਼ਦਸ਼ਾ ਦੱਸਿਆ ਜਾ ਰਿਹਾ ਸੀ। ਪੁਲਸ ਨੂੰ ਜਦੋਂ ਇਸ ਗੱਲ ਦੀ ਜਾਣਕਾਰੀ ਮਿਲੀ ਤਾਂ ਜਾਂਚ ਤੋਂ ਬਾਅਦ ਇਹ ਵੀਡੀਓ ਪੁਰਾਣੀ ਨਿਕਲੀ ਫਿਲਹਾਲ ਪੁਲਸ ਨੇ ਇਸ ਮਾਮਲੇ 'ਚ ਫਲ ਵੇਚਣ ਵਾਲੇ ਖਿਲਾਫ ਐੱਫ.ਆਈ.ਆਰ. ਦਰਜ ਕਰ ਲਈ ਹੈ। ਐੱਸ.ਪੀ. ਮੋਨਿਕਾ ਸ਼ੁਕਲਾ ਨੇ ਦੱਸਿਆ ਕਿ ਇਹ ਵੀਡੀਓ ਪੁਰਾਣੀ ਹੈ ਤੇ ਅਸੀਂ ਇਸ ਮਾਮਲੇ 'ਚ ਕਾਰਵਾਈ ਕਰ ਰਹੇ ਹਾਂ। ਕਿਸੇ ਨੂੰ ਵੀ ਇਸ ਸਬੰਧੀ ਚਿੰਤਾ ਲੈਣ ਦੀ ਲੋੜ ਨਹੀਂ ਹੈ।
ਇਹ ਵੀ ਦੱਸਿਆ ਜਾਂਦਾ ਹੈ ਕਿ ਫਲ ਵੇਚਣ ਵਾਲੇ ਦੀ ਸ਼ਖਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਉਸ ਦੀ ਧੀ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਉਸ ਦੇ ਪਿਤਾ ਕਦੇ-ਕਦੇ ਫਲ ਵੇਚਣ ਦਾ ਕੰਮ ਕਰਦਾ ਹੈ।
ਗੰਭੀਰ ਆਰਥਿਕ ਸੰਕਟ ਲਈ ਤਿਆਰ ਰਹਿਣ ਦੇਸ਼ ਵਾਸੀ
NEXT STORY