ਨਵੀਂ ਦਿੱਲੀ- ਦੇਸ਼ ’ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 55,722 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਕੁੱਲ ਪੀੜਤਾਂ ਦੀ ਗਿਣਤੀ ਵੱਧ ਕੇ 75,50,273 ਹੋ ਗਈ। ਉੱਥੇ ਹੀ ਪਿਛਲੇ 24 ਘੰਟਿਆਂ ’ਚ 579 ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 1,14,610 ਹੋ ਗਈ। ਸਿਹਤ ਮੰਤਰਾਲੇ ਵਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ’ਚ ਦੱਸਿਆ ਗਿਆ ਹੈ ਕਿ ਇਸ ਮਹੀਨੇ ਦੂਜੀ ਵਾਰ ਇਨਫੈਕਸ਼ਨ ਦੇ ਨਵੇਂ ਮਾਮਲੇ ਦੇਸ਼ ’ਚ 60,000 ਤੋਂ ਹੇਠਾਂ ਦਰਜ ਹੋਏ ਹਨ ਅਤੇ ਕਰੀਬ 3 ਮਹੀਨਿਆਂ ਬਾਅਦ ਦੇਸ਼ ’ਚ ਇਕ ਦਿਨ ’ਚ ਮ੍ਰਿਤਕਾਂ ਦੀ ਗਿਣਤੀ 600 ਤੋਂ ਘੱਟ ਹੋਈ। ਦੇਸ਼ ’ਚ ਇਸ ਤੋਂ ਪਹਿਲਾਂ 13 ਅਕਤੂਬਰ ਨੂੰ 60 ਹਜ਼ਾਰ ਤੋਂ ਘੱਟ ਨਵੇਂ ਮਾਮਲੇ ਸਾਹਮਣੇ ਆਏ ਸਨ। ਉੱਥੇ ਹੀ ਕੋਵਿਡ-19 ਦਾ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਤੀਜੇ ਦਿਨ 8 ਲੱਖ ਤੋਂ ਹੇਠਾਂ ਹੈ।
ਅੰਕੜਿਆਂ ਅਨੁਸਾਰ ਹਾਲੇ 7,72,055 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ, ਜੋ ਕਿ ਕੁੱਲ ਮਾਮਲਿਆਂ ਦਾ 10.23 ਫੀਸਦੀ ਹੈ। ਰਾਸ਼ਟਰੀ ਪੱਧਰ ’ਤੇ ਸਿਹਤਯਾਬ ਹੋਣ ਦੀ ਦਰ ’ਚ ਸੁਧਾਰ ਹੋਇਆ ਹੈ ਅਤੇ ਹੁਣ ਇਹ 88.26 ਫੀਸਦੀ ਹੈ, ਜਦੋਂ ਕਿ ਇਨਫੈਕਸ਼ਨ ਨਾਲ ਮੌਤ 1.52 ਫੀਸਦੀ ਹੈ। ਭਾਰਤ ’ਚ ਕੋਵਿਡ-19 ਦੇ ਮਾਮਲੇ 7 ਅਗਸਤ ਨੂੰ 20 ਲੱਖ ਦੇ ਪਾਰ, ਜਦੋਂ ਕਿ 23 ਅਗਸਤ ਨੂੰ 30 ਲੱਖ, 5 ਸਤੰਬਰ ਨੂੰ 40 ਲੱਖ, 16 ਸਤੰਬਰ ਨੂੰ 50 ਲੱਖ, 28 ਸਤੰਬਰ ਨੂੰ 60 ਲੱਖ ਅਤੇ 11 ਅਕਤੂਬਰ ਨੂੰ 70 ਲੱਖ ਦੇ ਪਾਰ ਚੱਲੇ ਗਏ ਸਨ। ਭਾਰਤੀ ਆਯੂਵਿਗਿਆਨ ਖੋਜ ਕੌਂਸਲ ਅਨੁਸਾਰ 18 ਅਕਤੂਬਰ ਤੱਕ 9,50,83,976 ਨਮੂਨਿਆਂ ਦੀ ਜਾਂਚ ਹੋਈ ਹੈ, ਜਿਨ੍ਹਾਂ ’ਚੋਂ 8,59,786 ਨਮੂਨਿਆਂ ਦੀ ਜਾਂਚ ਐਤਵਾਰ ਨੂੰ ਹੋਈ।
ਹੋਰ ਗੰਭੀਰ ਹੋ ਸਕਦੀ ਹੈ ਦਿੱਲੀ ਦੀ ਆਬੋ-ਹਵਾ, ਧੂੰਏਂ ਦੀ ਮੋਟੀ ਪਰਤ ਦਾ ਖ਼ਤਰਾ
NEXT STORY