ਪੁਣੇ- ਪਿਛਲੇ ਦਿਨੀਂ ਕੋਵਿਡ-19 ਮਾਮਲਿਆਂ 'ਚ ਉਛਾਲ ਤੋਂ ਬਾਅਦ ਪੁਣੇ ਇਨਫੈਕਸ਼ਨ ਦੇ 2 ਲੱਖ ਤੋਂ ਵੱਧ ਮਾਮਲਿਆਂ ਵਾਲਾ ਦੇਸ਼ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ। ਮਹਾਰਾਸ਼ਟਰ ਸਰਕਾਰ ਦੇ ਸਿਹਤ ਵਿਭਾਗ ਵਲੋਂ ਜਾਰੀ ਅੰਕੜਿਆਂ ਅਨੁਸਾਰ ਸੋਮਵਾਰ ਨੂੰ ਇਨਫੈਕਸ਼ਨ ਦੇ 4,165 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇੱਥੇ ਪੀੜਤਾਂ ਦੀ ਕੁੱਲ ਗਿਣਤੀ 2,03,468 ਹੋ ਗਈ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਗਿਣਤੀ 'ਚ ਵਾਧੇ ਦੇ ਬਾਅਦ ਹੀ ਜ਼ਿਲ੍ਹੇ 'ਚ ਇਨਫੈਕਸ਼ਨ ਦੇ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਪੁਣੇ 'ਚ 5 ਅਗਸਤ ਨੂੰ ਕੋਵਿਡ-19 ਇਨਫੈਕਸ਼ਨ ਦੇ ਮਾਮਲਿਆਂ ਦਾ ਅੰਕੜਾ ਇਕ ਲੱਖ ਪਾਰ ਕਰ ਗਿਆ ਸੀ ਅਤੇ ਇਕ ਮਹੀਨੇ 'ਚ ਇਹ ਅੰਕੜਾ ਦੁੱਗਣਾ ਹੋ ਗਿਆ।
ਪੁਣੇ ਦੀ ਤੁਲਨਾ 'ਚ ਸੋਮਵਾਰ ਤੱਕ ਦਿੱਲੀ 'ਚ ਇਨਫੈਕਸ਼ਨ ਦੇ ਕੁੱਲ ਮਾਮਲੇ 1,93,526, ਜਦੋਂ ਕਿ ਮੁੰਬਈ 'ਚ 1,57,410 ਸਨ। ਜ਼ਿਲ੍ਹਾ ਅਧਿਕਾਰੀ ਰਾਜੇਸ਼ ਦੇਸ਼ਮੁੱਖ ਨੇ ਦੱਸਿਆ ਕਿ ਜ਼ਿਲ੍ਹੇ 'ਚ ਇਨਫੈਕਟਡ ਹੋਣ ਦੀ ਦਰ 22 ਫੀਸਦੀ ਹੈ। ਉਨ੍ਹਾਂ ਨੇ ਕਿਹਾ,''ਫਿਲਹਾਲ ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ 'ਚ ਪੁਣੇ ਦੇਸ਼ 'ਚ ਸਿਖਰ 'ਤੇ ਹੈ। ਇਸ ਦਾ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਦੀ ਜਾਂਚ ਪ੍ਰਕਿਰਿਆ 'ਚ ਤੇਜ਼ੀ ਲਿਆਉਣਾ ਹੈ।'' ਉਨ੍ਹਾਂ ਨੇ ਦਾਅਵਾ ਕੀਤਾ,''ਪੁਣੇ ਤੋਂ ਇਲਾਵਾ ਕੋਈ ਹੋਰ ਜ਼ਿਲ੍ਹਾ ਇੰਨੀ ਤੇਜ਼ੀ ਨਾਲ ਜਾਂਚ ਨਹੀਂ ਕਰ ਰਿਹਾ ਹੈ।''
ਹਿਮਾਚਲ ਪ੍ਰਦੇਸ਼: ਮੰਦਰ ਦਾ ਤਾਲਾ ਤੋੜ ਕੇ ਚੋਰਾਂ ਨੇ ਕੀਤੀ ਚੋਰੀ
NEXT STORY