ਨਵੀਂ ਦਿੱਲੀ-ਦੇਸ਼ 'ਚ ਖਤਰਨਾਕ ਕੋਰੋਨਾਵਾਇਰਸ ਦੇ ਵੱਧਦੇ ਸੰਕਟ ਨੂੰ ਦੇਖਦੇ ਹੋਏ ਲਾਕਡਾਊਨ 30 ਅਪ੍ਰੈਲ ਤੱਕ ਵਧਾਇਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਬੈਠਕ 'ਚ ਇਸ ਵਿਆਪਕ ਰੂਪ ਨਾਲ ਆਮ ਸਹਿਮਤੀ ਬਣੀ ਹੈ। ਜੇਕਰ ਲਾਕਡਾਊਨ ਦੀ ਮਿਆਦ ਵੱਧਦੀ ਹੈ ਤਾਂ ਦੇਸ਼ ਨੂੰ 3 ਜ਼ੋਨਾਂ 'ਚ ਵੰਡਿਆ ਜਾਵੇਗਾ, ਜੋ ਰੈੱਡ, ਓਰੇਂਜ ਅਤੇ ਗ੍ਰੀਨ ਸਪਾਟ ਹੋਣਗੇ।
ਕੋਰੋਨਾ ਹਾਟਸਪਾਟ ਵਾਲੇ ਜ਼ਿਲਿਆਂ ਨੂੰ ਰੈੱਡ ਜ਼ੋਨ 'ਚ ਰੱਖਿਆ ਜਾਵੇਗਾ। ਜਿੱਥੇ ਕੋਰੋਨਾ ਇਨਫੈਕਟਡ ਲੋਕਾਂ ਨੂੰ ਆਈਸੋਲੇਟ ਕੀਤਾ ਗਿਆ, ਉਨ੍ਹਾਂ ਜ਼ਿਲਿਆਂ ਨੂੰ ਓਰੇਂਜ਼ ਜ਼ੋਨ 'ਚ ਰੱਖਿਆ ਜਾਵੇਗਾ। ਜਿੱਥੇ ਕੋਰੋਨਾ ਦਾ ਕੋਈ ਵੀ ਮਰੀਜ਼ ਨਾ ਮਿਲਿਆ ਉਨ੍ਹਾਂ ਨੂੰ ਗ੍ਰੀਨ ਜ਼ੋਨ 'ਚ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਗ੍ਰੀਨ ਅਤੇ ਓਰੇਂਜ ਜੋਨ 'ਚ ਖੇਤੀ ਨਾਲ ਜੁੜੇ ਕੰਮਾਂ ਨੂੰ ਕੁਝ ਨਿਯਮਾਂ ਦੇ ਨਾਲ ਢਿੱਲ ਮਿਲ ਸਕਦੀ ਹੈ। ਇਸ ਤੋਂ ਇਲਾਵਾ ਇਕ ਲਿਮਟ 'ਚ ਹਵਾਈ ਅਤੇ ਟ੍ਰੇਨ ਸਫਰ 'ਚ ਵੀ ਢਿੱਲ ਮਿਲ ਸਕਦੀ ਹੈ। ਦਿੱਲੀ ਵਰਗੇ ਸ਼ਹਿਰਾਂ 'ਚ ਮੈਟਰੋ ਸਰਵਿਸ ਵੀ ਚਾਲੂ ਕੀਤੀ ਜਾ ਸਕਦੀ ਹੈ ਪਰ ਯਾਤਰੀਆਂ ਦੀ ਗਿਣਤੀ ਨੂੰ ਸੀਮਿਤ ਰੱਖਣ 'ਤੇ ਵਿਚਾਰ ਹੋ ਰਿਹਾ ਹੈ।
ਮਾਹਰਾਂ ਮੁਤਾਬਕ ਸਰਕਾਰ ਮਹਾਮਾਰੀ ਦੀ ਰੋਕਥਾਮ ਲਈ ਕੋਵਿਡ-19 ਦੇ ਹਾਟਸਪਾਟ (ਕੋਰੋਨਾਵਾਇਰਸ ਇਨਫੈਕਟਡ ਪ੍ਰਭਾਵਿਤ ਖੇਤਰਾਂ) ਅਤੇ ਲਾਕਡਾਊਨ ਹਟਾਏ ਜਾਣ 'ਤੇ ਅਰਥ ਵਿਵਸਥਾ ਨੂੰ ਰਫਤਾਰ ਦੇਣ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਲਾਕਡਾਊਨ ਵਧਾਏ ਜਾਣ ਦੇ ਨਾਲ-ਨਾਲ ਆਰਥਿਕ ਗਤੀਵਿਧੀਆਂ ਨੂੰ ਵਧਾਵਾ ਦੇਣ ਲਈ ਕੁਝ ਢਿੱਲ ਵੀ ਦਿੱਤੀ ਜਾਵੇਗੀ।
ਮਾਹਰਾਂ ਨੇ ਦੱਸਿਆ ਹੈ ਕਿ ਲਾਕਡਾਊਨ ਦੇ ਦੂਜੇ ਪੜਾਅ ਦੇ ਲਈ ਦਿਸ਼ਾ-ਨਿਰਦੇਸ਼ਾਂ ਦੀ ਅਗਲੇ ਕੁਝ ਦਿਨਾਂ 'ਚ ਐਲਾਨ ਕੀਤਾ ਜਾਵੇਗਾ। ਅਧਿਕਾਰਤ ਬਿਆਨ 'ਚ ਆਰਥਿਕ ਮੋਰਚੇ 'ਤੇ ਚੁਣੌਤੀਆਂ 'ਤੇ ਵੀ ਪ੍ਰਧਾਨ ਮੰਤਰੀ ਦੀ ਟਿੱਪਣੀ ਦਾ ਹਵਾਲਾ ਦਿੱਤਾ ਗਿਆ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਮੋਦੀ ਨੇ ਇਸ ਸੰਕਟ 'ਚ ਭਾਰਤ ਨੂੰ ਆਤਮ ਨਿਰਭਰ ਬਣਾਉਣ ਅਤੇ ਰਾਸ਼ਟਰ ਨੂੰ ਆਰਥਿਕ ਸ਼ਕਤੀ 'ਚ ਤਬਦੀਲ ਕਰਨ ਦਾ ਇਕ ਮੌਕਾ ਦੱਸਦੇ ਹੋਏ ਸਿਹਤ ਸੇਵਾਵਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਗੱਲ ਕੀਤੀ ਗਈ ਹੈ।
'ਕੋਰੋਨਾ' ਦੇ ਖਤਰੇ ਦਰਮਿਆਨ ਰਾਹਤ ਦੀ ਖ਼ਬਰ, 715 ਮਰੀਜ਼ ਹੋਏ ਠੀਕ
NEXT STORY