ਨਵੀਂ ਦਿੱਲੀ— ਸਾਲ 2012 'ਚ ਫੌਜ ਵਲੋਂ ਤਖਤਾ ਪਲਟ ਕੀਤੇ ਜਾਣ ਦੀ ਖਬਰ ਮੀਡੀਆ ਰਿਪੋਰਟਸ 'ਚ ਸਾਹਮਣੇ ਆਈ ਸੀ। ਯੂ.ਪੀ.ਏ.-2 ਸਰਕਾਰ ਦੇ ਸਮੇਂ ਆਈ ਇਸ ਖਬਰ ਸਾਰੇ ਸਾਬਕਾ ਫੌਜ ਮੁਖੀ ਅਤੇ ਮੌਜੂਦਾ ਕੇਂਦਰੀ ਰਾਜ ਮੰਤਰੀ ਵੀ.ਕੇ. ਸਿੰਘ ਨੇ ਉਸ ਸਮੇਂ ਦੀ ਸਰਕਾਰ ਨੂੰ ਲੰਮੇ ਹੱਥੀਂ ਲੈਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਸ ਬਾਰੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦੀ ਉੱਚ ਪੱਧਰੀ ਜਾਂਚ ਕਰਵਾਉਣ। ਇਕ ਏਜੰਸੀ ਅਨੁਸਾਰ,''ਵੀ.ਕੇ.ਸਿੰਘ ਨੇ ਕਿਹਾ,''ਸਾਬਕਾ ਰੱਖਿਆ ਮੰਤਰੀ ਨੇ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਅਜਿਹਾ ਕਦੇ ਨਹੀਂ ਹੋਇਆ। ਉਸ ਸਮੇਂ ਅਸੀਂ ਗ੍ਰਹਿ ਮੰਤਰਾਲੇ ਨੂੰ ਸ਼ਿਕਾਇਤ ਕਰ ਕੇ ਕਿਹਾ ਸੀ ਕਿ ਇਸ ਦੀ ਜਾਂਚ ਦੀ ਲੋੜ ਹੈ, ਕਿਉਂਕਿ ਇਹ ਗੱਦਾਰੀ ਹੈ। ਉਸ ਸਮੇਂ ਇਸ ਦੀ ਜਾਂਚ ਨਹੀਂ ਕਰਵਾਈ। ਮੈਂ ਪ੍ਰਧਾਨ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਦੀ ਉੱਚ ਪੱਧਰੀ ਜਾਂਚ ਕਰਵਾਉਣ, ਕਿਉਂਕਿ ਸਾਡੇ ਕੋਲ ਲੁਕਾਉਣ ਲਈ ਕੁਝ ਵੀ ਨਹੀਂ ਹੈ।''
ਸਾਬਕਾ ਫੌਜ ਮੁਖੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਫੌਜ ਦੇ ਮਨੋਬਲ ਨੂੰ ਉੱਚਾ ਕਰਨ ਦਾ ਕੰਮ ਕੀਤਾ ਹੈ, ਜਦੋਂ ਕਿ ਸਾਲ 2012 'ਚ ਲੋਕਾਂ ਨੇ ਫੌਜ ਦੇ ਮਨੋਬਲ ਨੂੰ ਸੁੱਟਣ ਦਾ ਕੰਮ ਕੀਤਾ ਸੀ ਅਤੇ ਉਹ ਦੇਸ਼ ਨੂੰ ਫਰਜ਼ੀ ਸਟੋਰੀ ਪਲਾਂਟ ਕਰ ਕੇ ਦੇਸ਼ ਦੇ ਖਿਲਾਫ ਕੰਮ ਕਰ ਰਹੇ ਸਨ। ਅਜਿਹੇ ਲੋਕਾਂ ਨੂੰ ਸਾਹਮਣੇ ਲਿਆਉਣ ਦੀ ਲੋੜ ਹੈ। ਦੂਜੇ ਪਾਸੇ ਭਾਜਪਾ ਨੇ ਬੁੱਧਵਾਰ ਨੂੰ 7 ਸਾਲ ਪਹਿਲਾਂ ਇਕ ਅੰਗਰੇਜ਼ੀ ਅਖਬਾਰ 'ਚ ਤਖਤਾ ਪਲਟ ਦੀ ਕੋਸ਼ਿਸ਼ ਨੂੰ ਲੈ ਕੇ ਛਪੀ ਖਬਰ ਦਾ ਹਵਾਲਾ ਦਿੰਦੇ ਹੋਏ ਸਾਬਕਾ ਯੂ.ਪੀ.ਏ.-2 ਸਰਕਾਰ 'ਤੇ ਮੀਡੀਆ 'ਚ ਗਲਤ ਸਟੋਰੀ ਲੀਕ ਕਰਨ ਨੂੰ ਲੈ ਕੇ ਹਮਲਾ ਕੀਤਾ।
ਪੰਜਾਬ ਕਾਂਗਰਸ ਦੀ ਮੰਗ, 550ਵੇਂ ਪ੍ਰਕਾਸ਼ ਪੁਰਬ ਲਈ ਜਾਰੀ ਕਰੋ ਫੰਡ (ਵੀਡੀਓ)
NEXT STORY