ਤਿਰੂਵਨੰਤਪੁਰਮ - ਕੋਰੋਨਾ ਦੀ ਦੂਜੀ ਲਹਿਰ ਦੇ ਵਿੱਚ ਦੇਸ਼ਭਰ ਤੋਂ ਲੋਕਾਂ ਦੇ ਮਨੁੱਖੀ ਕਦਮਾਂ ਦੀਆਂ ਖ਼ਬਰਾਂ ਆ ਰਹੀ ਹਨ। ਇਸ ਬੇਹੱਦ ਮੁਸ਼ਕਿਲ ਸਮੇਂ ਵਿੱਚ ਇਨਸਾਨੀਅਤ ਭਰੇ ਕਦਮਾਂ ਦੇ ਇੱਕ ਤੋਂ ਵੱਧਕੇ ਇੱਕ ਉਦਾਹਰਣ ਦੇਖਣ ਨੂੰ ਮਿਲ ਰਹੇ ਹਨ। ਅਜਿਹੀ ਹੀ ਇੱਕ ਖ਼ਬਰ ਤਾਮਿਲਨਾਡੂ ਦੇ ਕੋਇੰਬਟੂਰ ਤੋਂ ਵੀ ਆਈ ਹੈ। ਇੱਥੇ ਇੱਕ ਜੋੜੇ ਨੇ ਕੋਵਿਡ ਹਸਪਤਾਲ ਵਿੱਚ ਲੋਕਾਂ ਦੇ ਇਲਾਜ ਲਈ 100 ਪੱਖੇ ਲਗਵਾਏ ਹਨ। ਇਸ ਕੰਮ ਲਈ ਜੋੜੇ ਨੇ ਆਪਣੇ ਗਹਿਣੇ ਗਿਰਵੀ ਰੱਖ ਦਿੱਤੇ।
ਇਹ ਵੀ ਪੜ੍ਹੋ- ਕੋਰੋਨਾ ਕਾਰਨ BJP ਦੇ ਤੀਜੇ ਵਿਧਾਇਕ ਦਾ ਦਿਹਾਂਤ, ਨਵਾਬਗੰਜ ਤੋਂ MLA ਕੇਸਰ ਸਿੰਘ ਨੇ ਤੋੜਿਆ ਦਮ
ਕੋਇੰਬਟੂਰ ਦੇ ਸਿੰਗਨੱਲੂਰ ਦਾ ਈ.ਐੱਸ.ਆਈ. ਹਸਪਤਾਲ 600 ਬੈਡ ਦਾ ਹਸਪਤਾਲ ਹੈ। ਇਸ ਹਸਪਤਾਲ ਦੇ ਕੋਵਿਡ ਵਾਰਡ ਲਈ ਹੀ ਜੋੜੇ ਨੇ 100 ਪੱਖੇ ਦਾਨ ਕੀਤੇ ਹਨ। ਦਿਲਚਸਪ ਹੈ ਕਿ ਇਸ ਜੋੜੇ ਨੇ ਹਸਪਤਾਲ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਪਹਿਚਾਣ ਜਨਤਕ ਕਰਣ ਤੋਂ ਮਨਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ- CM ਅਸ਼ੋਕ ਗਹਿਲੋਤ ਦੀ ਪਤਨੀ ਨੂੰ ਹੋਇਆ ਕੋਰੋਨਾ, ਮੁੱਖ ਮੰਤਰੀ ਨੇ ਖੁਦ ਨੂੰ ਕੀਤਾ ਇਕਾਂਤਵਾਸ
ਹਾਲਾਂਕਿ ਇਹ ਹਸਪਤਾਲ ਪੂਰੀ ਤਰ੍ਹਾਂ ਏਅਰਕੰਡੀਸ਼ਨਡ ਹੈ ਪਰ ਕੋਰੋਨਾ ਮਰੀਜ਼ਾਂ ਦੇ ਵਾਰਡ ਵਿੱਚ ਏ.ਸੀ. ਦਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਪੱਖਿਆਂ ਦੀ ਘਾਟ ਕਾਰਨ ਮਰੀਜ਼ਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਣਾ ਪੈ ਰਿਹਾ ਸੀ। ਹਸਪਤਾਲ ਮੈਨੇਜਮੈਂਟ ਨੇ ਇਸ ਤੋਂ ਪਹਿਲਾਂ 300 ਪੱਖੇ ਲਗਵਾਏ ਸਨ ਪਰ ਉਹ ਕਾਫੀ ਨਹੀਂ ਸਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਭਾਰਤ ਦੇ ਦੋਸਤ 'ਇਜ਼ਰਾਇਲ' ਨੇ ਕੋਰੋਨਾ ਸੰਕਟ ਵੇਲੇ ਖੋਲ੍ਹਿਆ ਦਿਲ, ਤਨ-ਮਨ-ਧਨ ਨਾਲ ਕਰ ਰਿਹੈ ਮਦਦ
NEXT STORY