ਗੁਹਾਟੀ— ਜੇਕਰ ਤੁਹਾਨੂੰ ਕਹੀਏ ਕਿ ਇਕ ਪਤਨੀ ਨੂੰ ਉਸ ਦੇ ਪਤੀ ਦੀ ਮੌਤ 'ਤੇ ਨਾ ਰੋਣ ਦੀ ਸਜ਼ਾ ਦੇ ਤੌਰ 'ਤੇ ਜੇਲ ਜਾਣਾ ਪਿਆ, ਤਾਂ ਸ਼ਾਇਦ ਪਹਿਲੀ ਨਜ਼ਰ 'ਚ ਤੁਹਾਨੂੰ ਇਸ ਖਬਰ 'ਤੇ ਯਕੀਨ ਨਹੀਂ ਹੋਵੇਗਾ। ਹਾਲਾਂਕਿ ਅਜਿਹਾ ਇਕ ਮਾਮਲਾ ਆਸਾਮ 'ਚ ਦੇਖਣ ਨੂੰ ਮਿਲਿਆ ਹੈ। ਜਿਥੇ ਇਕ ਔਰਤ ਨੂੰ ਸਥਾਨਕ ਅਦਾਲਤ ਨੇ ਪਤੀ ਦੀ ਹੱਤਿਆ ਦਾ ਦੋਸ਼ੀ ਮੰਨਿਆ ਤੇ ਫਿਰ ਗੁਹਾਟੀ ਹਾਈ ਕੋਰਟ ਨੇ ਵੀ ਇਸ ਸਜ਼ਾ ਨੂੰ ਬਰਕਰਾਰ ਰੱਖਿਆ। ਫਿਰ ਇਹ ਮਾਮਲਾ ਸੁਪਰੀਮ ਕੋਰਟ ਪਹੁੰਚਿਆ ਤੇ ਬੁੱਧਵਾਰ ਨੂੰ ਚੋਟੀ ਦੀ ਅਦਾਲਤ ਨੇ ਹਾਈ ਕੋਰਟ ਦੀ ਤਰਕ ਨੂੰ ਖਾਰਿਜ ਕਰਦੇ ਹੋਏ ਮਹਿਲਾ ਨੂੰ ਬਰੀ ਕਰਨ ਦਾ ਆਦੇਸ਼ ਦਿੱਤਾ। ਦੱਸ ਦਈਏ ਕਿ ਮਹਿਲਾ ਪਿਛਲੇ 5 ਸਾਲ ਤੋਂ ਜੇਲ 'ਚ ਬੰਦ ਸੀ।
ਤੁਹਾਨੂੰ ਦੱਸ ਦਈਏ ਕਿ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਦੇ ਹੋਏ ਹਾਈ ਕੋਰਟ ਨੇ ਇਹ ਦਲੀਲ ਦਿੱਤੀ ਸੀ ਕਿ ਮਹਿਲਾ ਦਾ ਆਪਣੇ ਪਤੀ ਦੀ ਕੁਦਰਤੀ ਮੌਤ 'ਤੇ ਨਾ ਰੋਣਾ ਇਕ 'ਕੁਦਰਤੀ ਵਿਹਾਰ' ਹੈ, ਬਿਨਾਂ ਕਿਸੇ ਸ਼ੱਕ ਦੇ ਮਹਿਲਾ ਨੂੰ ਦੋਸ਼ੀ ਸਾਬਿਤ ਕਰਦਾ ਹੈ। ਇੰਨਾਂ ਹੀ ਨਹੀਂ ਹੇਠਲੀ ਅਦਾਲਤ ਤੇ ਹਾਈ ਕੋਰਟ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਪਤੀ ਦੇ ਕਤਲ ਵਾਲੀ ਰਾਤ ਆਖਰੀ ਵਾਰ ਮਹਿਲਾ ਆਪਣੇ ਪਤੀ ਨਾਲ ਸੀ। ਹੱਤਿਆ ਤੋਂ ਬਾਅਦ ਉਹ ਰੋਈ ਨਹੀਂ, ਇਸ ਨਾਲ ਉਸ 'ਤੇ ਸ਼ੱਕ ਵਧਦਾ ਗਿਆ ਤੇ ਇਹ ਸਾਬਿਤ ਕਰਦਾ ਹੈ ਕਿ ਉਸ ਨੇ ਹੀ ਆਪਣੇ ਪਤੀ ਦਾ ਕਤਲ ਕੀਤਾ ਹੈ।
ਉਥੇ ਹੀ ਇਸ ਮਾਮਲੇ 'ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਦੇ ਜੱਜ ਆਰ.ਐੱਫ. ਨਰੀਮਨ ਤੇ ਜਸਟਿਸ ਨਵੀਨ ਸਿਨਹਾ ਦੀ ਬੈਂਚ ਨੇ ਕਿਹਾ, ''ਮੈਕੇ 'ਤੇ ਮੌਜੂਦ ਸਬੂਤ ਦੇ ਆਧਾਰ 'ਤੇ ਇਹ ਕਹਿਣਾ ਸਹੀ ਨਹੀਂ ਹੈ ਕਿ ਮਹਿਲਾ ਨੇ ਹੀ ਆਪਣੇ ਪਤੀ ਦੀ ਹੱਤਿਆ ਕੀਤੀ ਹੈ।'' ਇਸ ਦੇ ਨਾਲ ਹੀ ਅਦਾਲਤ ਨੇ ਮਹਿਲਾ ਨੂੰ ਜੇਲ ਤੋਂ ਰਿਹਾਅ ਕਰਨ ਦਾ ਆਦੇਸ਼ ਦਿੱਤਾ।
1984 ਸਿੱਖ ਵਿਰੋਧੀ ਦੰਗੇ : ਬਰਸੀ 'ਤੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਹੋਈ ਅਰਦਾਸ
NEXT STORY